ਹੈਦਰਾਬਾਦ: ਗੂਗਲ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਨੂੰ ਐਪ ਨੂੰ ਅਪਡੇਟ ਕਰ ਰਿਹਾ ਹੈ। ਹੁਣ ਗੂਗਲ Passkeys ਫੀਚਰ ਲੈ ਕੇ ਆਉਣ ਵਾਲਾ ਹੈ ਅਤੇ ਪਾਸਵਰਡ ਸਿਸਟਮ ਨੂੰ ਬੰਦ ਕਰਨ ਵਾਲਾ ਹੈ। ਇਸ ਤੋਂ ਬਾਅਦ ਤੁਹਾਨੂੰ ਆਪਣੇ ਗੂਗਲ ਜੀਮੇਲ, linkedin ਅਤੇ ਹੋਰਨਾਂ ਅਕਾਊਂਟਸ ਲਈ ਅਲੱਗ-ਅਲੱਗ ਪਾਸਵਰਡ ਰੱਖਣ ਦੀ ਲੋੜ ਨਹੀਂ ਹੋਵੇਗੀ। ਗੂਗਲ ਪਾਸਵਰਡ ਦੀ ਜਗ੍ਹਾਂ Passkeys ਫੀਚਰ ਲੈ ਕੇ ਆਉਣ ਵਾਲਾ ਹੈ। ਇਸ ਫੀਚਰ 'ਤੇ ਕੰਪਨੀ ਕਾਫ਼ੀ ਸਮੇਂ ਤੋਂ ਕੰਮ ਕਰ ਰਹੀ ਹੈ। ਗੂਗਲ ਦੇ ਬਲਾਗ ਪੋਸਟ ਅਨੁਸਾਰ, ਆਉਣ ਵਾਲੇ ਦਿਨਾਂ 'ਚ ਗੂਗਲ ਅਕਾਊਂਟ ਨੂੰ ਲੌਗਿਨ ਕਰਨ ਲਈ ਅਲੱਗ-ਅਲੱਗ ਪਾਸਵਰਡ ਦੀ ਲੋੜ ਨਹੀਂ ਹੋਵੇਗੀ। ਗੂਗਲ ਨੇ ਮੰਗਲਵਾਰ ਨੂੰ ਆਪਣੇ ਬਲਾਗ ਪੋਸਟ 'ਚ ਐਲਾਨ ਕੀਤਾ ਹੈ ਕਿ ਉਹ ਪਰਸਨਲ ਗੂਗਲ ਅਕਾਊਂਟ ਲਈ Passkeys ਫੀਚਰ ਬਣਾ ਰਹੇ ਹਨ।
ETV Bharat / science-and-technology
Google Passkeys: ਗੂਗਲ ਨੂੰ ਲੌਗਿਨ ਕਰਨ ਲਈ ਹੁਣ ਪਾਸਵਰਡ ਯਾਦ ਰੱਖਣ ਦੀ ਨਹੀਂ ਲੋੜ, ਆ ਰਿਹਾ PassKeys ਫੀਚਰ - ਗੂਗਲ Passkeys ਫੀਚਰ ਦੀ ਵਰਤੋ
Google Passkeys Feature: ਗੂਗਲ ਜਲਦ ਹੀ ਯੂਜ਼ਰਸ ਲਈ Passkeys ਫੀਚਰ ਲੈ ਕੇ ਆਉਣ ਵਾਲਾ ਹੈ। ਗੂਗਲ ਬਲਾਗ ਪੋਸਟ ਅਨੁਸਾਰ, ਆਉਣ ਵਾਲੇ ਦਿਨਾਂ 'ਚ ਗੂਗਲ ਅਕਾਊਂਟ ਨੂੰ ਲੌਗਿਨ ਕਰਨ ਲਈ ਅਲੱਗ-ਅਲੱਗ ਪਾਸਵਰਡ ਦੀ ਜ਼ਰੂਰਤ ਨਹੀਂ ਹੋਵੇਗੀ।
Published : Oct 12, 2023, 10:09 AM IST
ਗੂਗਲ Passkeys ਫੀਚਰ ਦੀ ਮਦਦ ਨਾਲ ਹੋਵੇਗਾ ਇਹ ਫਾਇਦਾ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗੂਗਲ ਵੱਲੋ Passkeys ਦੀ ਸ਼ੁਰੂਆਤ ਮਈ 'ਚ ਕੀਤੀ ਗਈ ਸੀ। ਇਹ ਫੀਚਰ ਤੇਜ਼ ਅਤੇ ਸੁਰੱਖਿਅਤ ਆਪਸ਼ਨ ਹੈ। ਇਸ 'ਚ ਯੂਜ਼ਰਸ ਨੂੰ ਕਈ ਸਾਰੇ ਪਾਸਵਰਡ ਯਾਦ ਰੱਖਣ ਦੀ ਲੋੜ ਨਹੀਂ ਹੁੰਦੀ। Passkeys ਫੀਚਰ ਪਾਸਵਰਡ ਦੇ ਮੁਕਾਬਲੇ ਸੁਰੱਖਿਅਤ ਹੁੰਦਾ ਹੈ। ਕਿਉਕਿ ਇਸ 'ਚ ਪਾਸਵਰਡ ਚੋਰੀ ਹੋਣ ਦਾ ਖਤਰਾ ਨਹੀਂ ਹੁੰਦਾ। ਇਸ ਫੀਚਰ ਦੇ ਆਉਣ ਤੋਂ ਬਾਅਦ ਹੈਕਿੰਗ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ। Passkeys ਫੀਚਰ ਫੇਸ, ਫਿੰਗਰਪ੍ਰਿੰਟ ਸਕੈਨ ਜਾਂ ਫਿਰ ਪਿਨ ਨਾਲ ਚਲਦਾ ਹੈ। ਇਸ ਲਈ ਸਾਈਬਰ ਅਟੈਕ ਜਾਂ ਹੈਕਿੰਗ ਨੂੰ ਰੋਕਣ ਲਈ Passkeys ਫੀਚਰ ਫਾਇਦੇਮੰਦ ਹੋ ਸਕਦਾ ਹੈ।