ਪੰਜਾਬ

punjab

ETV Bharat / science-and-technology

Google ਨੇ ਕੀਤਾ ਵੱਡਾ ਐਲਾਨ, ਭਾਰਤ 'ਚ ਬਣਨਗੇ ਪਿਕਸਲ ਸਮਾਰਟਫੋਨ - Google will make Chromebook in India

Google For India 2023: Google For India 2023 ਇਵੈਂਟ ਦੇ 9th ਐਡਿਸ਼ਨ 'ਚ ਗੂਗਲ ਨੇ ਕਈ ਵੱਡੇ ਐਲਾਨ ਕੀਤੇ ਹਨ। ਇਵੈਂਟ 'ਚ ਗੂਗਲ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਹੁਣ ਗੂਗਲ ਪਿਕਸਲ ਸੀਰੀਜ਼ ਸਮਾਰਟਫੋਨ ਅਤੇ ਕ੍ਰੋਮਬੁੱਕ ਨੂੰ ਭਾਰਤ 'ਚ ਬਣਾਏਗਾ।

Google For India 2023
Google For India 2023

By ETV Bharat Punjabi Team

Published : Oct 19, 2023, 3:26 PM IST

ਹੈਦਰਾਬਾਦ: ਗੂਗਲ ਨੇ ਆਪਣੇ ਇਵੈਂਟ Google For India 2023 ਦੇ 9th ਐਡਿਸ਼ਨ 'ਚ ਕਈ ਵੱਡੇ ਐਲਾਨ ਕੀਤੇ ਹਨ। ਇਵੈਂਟ 'ਚ ਗੂਗਲ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਹੁਣ ਪਿਕਸਲ ਸੀਰੀਜ਼ ਸਮਾਰਟਫੋਨ ਅਤੇ ਕ੍ਰੋਮਬੁੱਕ ਨੂੰ ਭਾਰਤ 'ਚ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਇਵੈਂਟ 'ਚ ਗੂਗਲ ਨੇ YouTube ਸੇਫ਼ਟੀ, ਗੂਗਲ ਪੇ ਅਤੇ ਮੈਟਰੋ ਟਿਕਟ ਬੁਕਿੰਗ ਵਰਗੇ ਮੁੱਦਿਆਂ 'ਤੇ ਵੀ ਵੱਡੇ ਐਲਾਨ ਕੀਤੇ ਹਨ।

ਗੂਗਲ ਨੇ International Manufacturer ਨਾਲ ਕੀਤੀ ਸਾਂਝੇਦਾਰੀ: ਕੰਪਨੀ ਨੇ ਹਾਲ ਹੀ ਵਿੱਚ ਗੂਗਲ ਪਿਕਸਲ 8 ਸੀਰੀਜ਼ ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਭਾਰਤ 'ਚ ਪਿਕਸਲ ਫੋਨ ਨੂੰ ਤਿਆਰ ਕਰਨਗੇ। ਕੰਪਨੀ ਫੋਨ ਬਣਾਉਣ ਲਈ International Manufacturer ਨਾਲ ਸਾਂਝੇਦਾਰੀ ਕਰ ਰਹੀ ਹੈ। Osterloh ਨੇ ਗੂਗਲ ਫਾਰ ਇੰਡੀਆ ਪ੍ਰੋਗਰਾਮ 'ਚ ਕਿਹਾ ,"ਅਸੀ ਭਾਰਤ 'ਚ ਗੂਗਲ ਪਿਕਸਲ ਸੀਰੀਜ਼ ਦੇ ਸਮਾਰਟਫੋਨਾਂ ਦਾ ਨਿਰਮਾਣ ਸ਼ੁਰੂ ਕਰਾਂਗੇ।"

ਸੁੰਦਰ ਪਿਚਾਈ ਨੇ ਟਵੀਟ ਕਰ ਕਹੀ ਇਹ ਗੱਲ: ਸੁੰਦਰ ਪਿਚਾਈ ਨੇ X 'ਤੇ ਲਿਖਿਆ," ਅਸੀ #GoogleForIndia ਦੇ ਸਥਾਨਕ ਪੱਧਰ 'ਤੇ ਪਿਕਸਲ ਸਮਾਰਟਫੋਨ ਬਣਾਉਣ ਦਾ ਪਲੈਨ ਸ਼ੇਅਰ ਕੀਤਾ ਹੈ ਅਤੇ ਉਮੀਦ ਹੈ ਕਿ 2024 'ਚ ਪਹਿਲਾ ਡਿਵਾਈਸ ਲਾਂਚ ਕੀਤਾ ਜਾਵੇਗਾ।

ਗੂਗਲ ਭਾਰਤ 'ਚ ਬਣਾਏਗਾ ਪਿਕਸਲ ਸੀਰੀਜ਼ ਦੇ ਸਮਾਰਟਫੋਨ: ਇਵੈਂਟ 'ਚ ਗੂਗਲ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਪਿਕਸਲ ਸੀਰੀਜ਼ ਦੇ ਸਮਾਰਟਫੋਨ ਦਾ ਨਿਰਮਾਣ ਭਾਰਤ 'ਚ ਕੀਤਾ ਜਾਵੇਗਾ। ਇਸ 'ਚ ਪਿਕਸਲ 8 ਵੀ ਸ਼ਾਮਲ ਹੈ। ਭਾਰਤ 'ਚ ਪਹਿਲਾ ਬਣਾਇਆ ਹੋਇਆ ਪਿਕਸਲ ਡਿਵਾਈਸ 2024 'ਚ ਬਾਜ਼ਾਰ 'ਚ ਆਵੇਗਾ। ਗੂਗਲ ਨੇ ਅੱਗੇ ਕਿਹਾ ਕਿ ਭਾਰਤ 'ਚ ਐਂਡਰਾਈਡ ਲਈ ਇੱਕ ਖਾਸ ਜਗ੍ਹਾਂ ਰਹੀ ਹੈ ਅਤੇ ਭਾਰਤ ਤੋਂ ਮਿਲੇ ਗਿਆਨ ਦੀ ਮਦਦ ਨਾਲ ਗੂਗਲ ਨੇ ਐਂਡਰਾਈਡ ਨੂੰ ਸਾਰਿਆਂ ਲਈ ਬਿਹਤਰ ਬਣਾਉਣ 'ਚ ਮਦਦ ਕੀਤੀ ਹੈ। ਭਾਰਤ 'ਚ ਪਿਕਸਲ 8 ਅਤੇ ਪਿਕਸਲ ਵਾਚ 2 ਨੂੰ ਸ਼ਾਨਦਾਰ ਪ੍ਰਤੀਕਿਰੀਆਂ ਮਿਲੀ। ਭਾਰਤ 2022 'ਚ 50 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਪ੍ਰੀਮੀਅਮ ਸਮਾਰਟਫੋਨ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਹੈ।

ਗੂਗਲ ਭਾਰਤ 'ਚ ਬਣਾਏਗਾ ਕ੍ਰੋਮਬੁੱਕ: HP ਦੇ ਨਾਲ ਮਿਲ ਕੇ ਗੂਗਲ ਜਲਦ ਹੀ ਭਾਰਤ 'ਚ HP ਕ੍ਰੋਮਬੁੱਕ ਦਾ ਨਿਰਮਾਣ ਸ਼ੁਰੂ ਕਰੇਗਾ। ਇਹ ਗੂਗਲ ਦੇ ਕ੍ਰੋਮਬੁੱਕ ਆਪਰੇਟਿੰਗ ਸਿਸਟਮ ਨਾਲ ਲੈਂਸ ਲੈਪਟਾਪ ਹੈ, ਜੋ Windows ਅਤੇ ,macOS 'ਤੇ ਚਲਣ ਵਾਲੇ ਲੈਪਟਾਪ ਨਾਲੋ ਸਸਤਾ ਹੋਵੇਗਾ।

ABOUT THE AUTHOR

...view details