ਹੈਦਰਾਬਾਦ: ਗੂਗਲ ਨੇ ਇੱਕ ਨਵਾਂ ਡੋਮੇਨ .ing ਲਾਂਚ ਕੀਤਾ ਹੈ। ਇਸਦੀ ਮਦਦ ਨਾਲ ਵਪਾਰੀ, ਬ੍ਰਾਂਡਸ ਅਤੇ ਆਮ ਲੋਕ ਆਸਾਨੀ ਨਾਲ ਆਪਣੀ ਵੈੱਬਸਾਈਟ ਬਣਾ ਸਕਣਗੇ। ਇਸ ਰਾਹੀ ਵੈੱਬਸਾਈਟ ਬਣਾਉਣ ਲਈ ਤੁਹਾਨੂੰ ਜ਼ਿਆਦਾ ਸ਼ਬਦਾ ਦੀ ਲੋੜ ਨਹੀਂ ਪਵੇਗੀ ਸਗੋ ਤੁਸੀਂ ਇੱਕ ਸ਼ਬਦ ਦਾ ਇਸਤੇਮਾਲ ਕਰਕੇ ਹੀ ਵੈੱਬਸਾਈਟ ਬਣਾ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਡੋਮੇਨ ਨੇਮ ਲਈ ਇੱਕ ਲੰਬਾ ਅਤੇ ਅਲੱਗ ਨਾਮ ਚਾਹੀਦਾ ਹੁੰਦਾ ਸੀ ਅਤੇ ਇਸ ਤੋਂ ਬਾਅਦ ਤੁਹਾਨੂੰ .Com ਜਾਂ .Co ਦਾ ਇਸਤੇਮਾਲ ਕਰਨਾ ਪੈਂਦਾ ਸੀ। ਇਸ ਸਮੱਸਿਆਂ ਨੂੰ ਖਤਮ ਕਰਨ ਲਈ .ing ਡੋਮੇਨ ਲਾਂਚ ਕੀਤਾ ਗਿਆ ਹੈ। ਹੁਣ ਤੁਸੀਂ ਇੱਕ ਸ਼ਬਦ 'ਚ ਹੀ ਆਪਣੀ ਵੈੱਬਸਾਈਟ ਬਣਾ ਸਕਦੇ ਹੋ। ਕੰਪਨੀ ਨੇ .ing ਡੋਮੇਨ ਲਈ ਅਰਲੀ ਐਕਸੈਸ ਦੇਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ .ing ਡੋਮੇਨ ਲਈ ਯੂਜ਼ਰਸ ਨੂੰ ਕੁਝ ਫੀਸ ਦੇਣੀ ਪਵੇਗੀ।
5 ਦਸੰਬਰ ਤੋਂ ਸਾਰਿਆਂ ਲਈ ਰੋਲਆਊਟ ਹੋਵੇਗਾ .ing ਡੋਮੇਨ: ਗੂਗਲ ਨੇ ਦੱਸਿਆ ਕਿ ਯੂਜ਼ਰਸ GoDaddy ਅਤੇ 101Domain ਵਰਗੀਆਂ ਪਾਰਟਨਰ ਕੰਪਨੀਆਂ ਰਾਹੀ ਆਪਣੇ ਡੋਮੇਨ ਲਈ ਰਜਿਸਟਰ ਕਰ ਸਕਦੇ ਹਨ। ਇਸ ਡੇਮੇਨ ਤੱਕ ਸ਼ੁਰੂਆਤੀ ਪਹੁੰਚ ਦੀ ਮਿਆਦ 5 ਦਸੰਬਰ ਤੱਕ ਹੈ। ਜਿਸ 'ਚ ਰੋਜ਼ਾਨਾ ਅਨੁਸੂਚੀ ਦੇ ਅਨੁਸਾਰ ਫੀਸ ਘਟਾਈ ਜਾਵੇਗੀ। ਇਸ ਦੇ ਨਾਲ ਹੀ 5 ਦਸੰਬਰ ਤੋਂ ਬਾਅਦ ਇਹ ਪ੍ਰੋਗਰਾਮ ਸਾਰਿਆਂ ਲਈ ਰੋਲਆਊਟ ਹੋ ਜਾਵੇਗਾ ਅਤੇ ਕੋਈ ਵੀ ਬਿਨ੍ਹਾਂ ਪੈਸੇ ਦਿੱਤੇ ਇਸ ਲਈ ਰਜਿਸਟਰ ਕਰ ਸਕੇਗਾ।