ਪੰਜਾਬ

punjab

ETV Bharat / science-and-technology

Perspective filter on search: ਸਰਚ 'ਤੇ 'ਪਰਸਪੈਕਟਿਵ' ਫਿਲਟਰ ਲਿਆ ਰਿਹਾ ਗੂਗਲ - ਭਾਰਤੀ ਭਾਸ਼ਾ ਪ੍ਰੋਗਰਾਮ ਕੀਤਾ ਗਿਆ ਸੀ ਲਾਂਚ

ਗੂਗਲ ਨੇ ਸਰਚ 'ਤੇ 'ਪਰਸਪੈਕਟਿਵ' ਫਿਲਟਰ ਲਿਆਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਨਵਾਂ ਅਨੁਭਵ ਮਿਲੇਗਾ।

Perspective filter on search
Perspective filter on search

By

Published : Jun 26, 2023, 3:47 PM IST

ਸਾਨ ਫ੍ਰਾਂਸਿਸਕੋ: ਗੂਗਲ ਨੇ ਐਲਾਨ ਕੀਤਾ ਹੈ ਕਿ ਉਹ ਸਰਚ 'ਤੇ ਇੱਕ 'ਪਰਸਪੈਕਟਿਵ' ਫਿਲਟਰ ਰੋਲ ਆਊਟ ਕਰ ਰਿਹਾ ਹੈ, ਜੋ ਯੂਜ਼ਰਸ ਨੂੰ ਹੋਰਨਾਂ ਲੋਕਾਂ ਦੀ ਸਲਾਹ ਦੇ ਨਾਲ ਰਿਜਲਟ ਦਾ ਇੱਕ ਪੇਜ ਦਿਖਾਉਂਦਾ ਹੈ। ਇਹ ਇੱਕ ਨਵੀਂ ਕਿਸਮ ਦਾ ਅਨੁਭਵ ਹੋਵੇਗਾ ਅਤੇ ਯੂਜ਼ਰਸ ਇਸਨੂੰ ਪਸੰਦ ਕਰਨਗੇ।

ਕੰਪਨੀ ਨੇ ਕੀਤਾ ਟਵੀਟ: ਕੰਪਨੀ ਨੇ ਸ਼ਨੀਵਾਰ ਨੂੰ ਟਵੀਟ ਕੀਤਾ, "ਪਿਛਲੇ ਮਹੀਨੇ ਅਸੀਂ ਗੂਗਲ IO 'ਤੇ ਅਪਡੇਟ ਸ਼ੇਅਰ ਕੀਤੇ ਸੀ। ਅਸੀਂ ਤੁਹਾਨੂੰ ਐਕਸਪੋਰਟਸ ਅਤੇ ਰੋਜ਼ਾਨਾ ਲੋਕਾਂ ਦੇ ਪਰਸਪੈਕਟਿਵ ਨੂੰ ਸਰਚ ਕਰਨ ਲਈ ਮਦਦ ਕਰ ਰਹੇ ਹਾਂ।" ਤੁਸੀਂ ਅੱਜ ਇਸਨੂੰ ਅਜ਼ਮਾ ਸਕੋਗੇ।"

ਇਸ ਤਰ੍ਹਾਂ ਕੀਤੀ ਜਾ ਸਕੇਗੀ ਪਰਸਪੈਕਟਿਵ' ਫਿਲਟਰ ਦੀ ਵਰਤੋ:ਕੰਪਨੀ ਨੇ ਪਿਛਲੇ ਮਹੀਨੇ ਪਹਿਲੀ ਵਾਰ ਇਸ ਫੀਚਰ ਦਾ ਐਲਾਨ ਕਰਦੇ ਸਮੇਂ ਇੱਕ ਬਲਾਗਪੋਸਟ ਵਿੱਚ ਕਿਹਾ ਸੀ, "ਜਦੋਂ ਤੁਸੀਂ ਕਿਸੇ ਅਜਿਹੀ ਚੀਜ਼ ਦੀ ਸਰਚ ਕਰਦੇ ਹੋ, ਜੋ ਦੂਜਿਆਂ ਦੇ ਤਜ਼ਰਬਿਆਂ ਤੋਂ ਲਾਭ ਲੈ ਸਕਦੇ ਹਨ, ਤਾਂ ਤੁਸੀਂ ਸਰਚ ਨਤੀਜਿਆਂ ਦੇ ਟਾਪ 'ਤੇ ਇੱਕ 'ਪਰਸਪੈਕਟਿਵ' ਫਿਲਟਰ ਦੇਖ ਸਕਦੇ ਹੋ।" ਫਿਲਟਰਾਂ 'ਤੇ ਟੈਪ ਕਰੋ ਅਤੇ ਤੁਸੀਂ ਵਿਸ਼ੇਸ਼ ਲੰਬੇ-ਛੋਟੇ ਰੂਪ ਵਾਲੇ ਵੀਡੀਓ, ਚਿੱਤਰ ਅਤੇ ਲਿਖਤੀ ਪੋਸਟਾਂ ਦੇਖੋਗੇ, ਜਿਨ੍ਹਾਂ ਨੂੰ ਲੋਕਾਂ ਨੇ ਚਰਚਾ ਬੋਰਡਾਂ, ਸਵਾਲ-ਜਵਾਬ ਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਂਝਾ ਕੀਤਾ ਹੈ।"

ਇਸ ਮਹੀਨੇ ਦੇ ਸ਼ੁਰੂ ਵਿੱਚ 'ਭਾਰਤੀ ਭਾਸ਼ਾ ਪ੍ਰੋਗਰਾਮ' ਵੀ ਕੀਤਾ ਗਿਆ ਸੀ ਲਾਂਚ: ਯੂਜ਼ਰਸ ਇੱਕ ਸਮਰਪਿਤ ਪਰਸਪੈਕਟਿਵ ਸੈਕਸ਼ਨ ਦੁਆਰਾ ਨਵੇਂ ਕੰਟੇਟ ਤੱਕ ਵੀ ਪਹੁੰਚ ਕਰ ਸਕਦੇ ਹਨ, ਜੋ ਰਿਜਲਟ ਪੇਜ 'ਤੇ ਦਿਖਾਈ ਦੇਵੇਗਾ। ਇਸ ਦੌਰਾਨ, ਇਸ ਮਹੀਨੇ ਦੇ ਸ਼ੁਰੂ ਵਿੱਚ ਤਕਨੀਕੀ ਦਿੱਗਜ ਨੇ ਭਾਰਤ ਵਿੱਚ ਲੋਕਲ ਨਿਊਜ਼ ਪਬਲਿਸ਼ਰ ਦਾ ਸਮਰਥਨ ਕਰਨ ਲਈ ਆਪਣੀ ਖਬਰ ਪਹਿਲ ਦੇ ਹਿੱਸੇ ਵਜੋਂ 'ਭਾਰਤੀ ਭਾਸ਼ਾ ਪ੍ਰੋਗਰਾਮ' ਲਾਂਚ ਕੀਤਾ ਸੀ।

ਭਾਰਤੀ ਭਾਸ਼ਾ ਪ੍ਰੋਗਰਾਮ:ਕੰਪਨੀ ਦੇ ਅਨੁਸਾਰ, ਭਾਰਤੀ ਭਾਸ਼ਾ ਪ੍ਰੋਗਰਾਮ ਇੱਕ ਵਿਆਪਕ ਪਹਿਲਕਦਮੀ ਹੈ, ਜਿਸ ਨੂੰ ਸਿਖਲਾਈ, ਤਕਨੀਕੀ ਸਪੋਰਟ ਅਤੇ ਫੰਡਿੰਗ ਤੱਕ ਪਹੁੰਚ ਸਮੇਤ ਵੱਖ-ਵੱਖ ਹਿੱਸਿਆਂ ਦੇ ਮਾਧਿਅਮ ਨਾਲ ਪਬਲਿਸ਼ਰਸ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਤਾਂਕਿ ਉਹਨਾਂ ਨੂੰ ਆਪਣੇ ਡਿਜੀਟਲ ਕਾਰਜਾਂ ਵਿੱਚ ਸੁਧਾਰ ਕਰਨ ਅਤੇ ਹੋਰ ਪਾਠਕਾਂ ਤੱਕ ਪਹੁੰਚਣ ਵਿੱਚ ਮਦਦ ਮਿਲ ਸਕੇ।

ABOUT THE AUTHOR

...view details