ਹੈਦਰਾਬਾਦ: ਗੂਗਲ ਜਲਦ ਹੀ Pixel 8 ਸੀਰੀਜ਼ ਨੂੰ ਲਾਂਚ ਕਰੇਗਾ। ਹਾਲ ਹੀ ਵਿੱਚ ਐਪਲ ਨੇ ਆਪਣੇ ਆਈਫੋਨ 15 ਸੀਰੀਜ਼ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਹੁਣ ਗੂਗਲ ਨੇ ਵੀ Pixel 8 ਸੀਰੀਜ਼ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਮੀਡੀਆ ਨੂੰ ਇਸ ਇਵੈਂਟ ਦਾ ਸੱਦਾ ਭੇਜਿਆ ਹੈ। ਜਿਸ ਅਨੁਸਾਰ ਇਹ ਇਵੈਂਟ 4 ਅਕਤੂਬਰ ਨੂੰ ਹੋਣ ਵਾਲਾ ਹੈ।
Made by Google Event ਬਾਰੇ: ਇਸ ਇਵੈਂਟ ਨੂੰ Made by Google Event ਦੇ ਨਾਮ ਨਾਲ ਜਾਣਿਆ ਜਾਵੇਗਾ। ਇਹ ਇਵੈਂਟ ਨਿਊਯਾਰਕ ਸ਼ਹਿਰ 'ਚ ਹੋਵੇਗਾ ਅਤੇ ਇਸ ਵਿੱਚ ਕੰਪਨੀ ਵੱਲੋ Pixel 8 ਸੀਰੀਜ਼ ਤੋਂ ਇਲਾਵਾ ਹੋਰ ਕਈ ਪ੍ਰੋਡਕਟਸ ਲਾਂਚ ਕੀਤੇ ਜਾਣ ਦੀ ਉਮੀਦ ਹੈ। ਇਹ ਇਵੈਂਟ Youtube 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ, ਜੋ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਜਾਂ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
Pixel 8 ਸੀਰੀਜ਼ 'ਚ ਦੋ ਨਵੇਂ ਮਾਡਲ: Pixel 8 ਸੀਰੀਜ਼ ਵਿੱਚ ਦੋ ਨਵੇਂ ਮਾਡਲ ਮਿਲਣ ਦੀ ਉਮੀਦ ਹੈ। ਜਿਸ ਵਿੱਚ ਇੱਕ ਮਾਨਕ ਅਤੇ ਇੱਕ ਪ੍ਰੋ ਮਾਡਲ ਹੋਵੇਗਾ। ਇਸ ਹਫ਼ਤੇ ਦੀ ਸ਼ੁਰੂਆਤ 'ਚ ਗੂਗਲ ਸਟੋਰ ਵੈੱਬਸਾਈਟ 'ਤੇ Pixel 8 Pro ਇਮੇਜ਼ ਦੇ ਇੱਕ ਅੱਪਲੋਡ ਨੇ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ ਦੀ ਇੱਕ ਝਲਕ ਦਿਖਾ ਦਿੱਤੀ ਹੈ। ਇਸਦੇ ਰਿਅਰ ਕੈਮਰੇ ਨੂੰ ਕਵਰ ਕਰਨ ਵਾਲੇ ਗਲਾਸ ਦੇ ਨਾਲ ਡਿਜ਼ਾਈਨ ਦੀ ਵੀ ਪੁਸ਼ਟੀ ਕੀਤੀ ਹੈ। ਫਿਲਹਾਲ ਇਸ ਫੋਨ ਦੇ ਫੀਚਰ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਐਪਲ ਦੇ AirPods Pro 2 ਦੀ ਲਾਂਚ ਡੇਟ:ਐਪਲ ਆਪਣੇ ਨਵੇਂ ਆਈਫੋਨ 15 ਸੀਰੀਜ਼ ਨੂੰ 12 ਸਤੰਬਰ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਆਪਣੇ ਇਵੈਂਟ ਦਾ ਐਲਾਨ ਕਰ ਦਿੱਤਾ ਹੈ। ਇਸ ਇਵੈਂਟ 'ਚ ਆਈਫੋਨ 15 ਸੀਰੀਜ਼ ਦੇ ਨਾਲ ਐਪਲ AirPods Pro 2 ਨੂੰ ਵੀ ਲਾਂਚ ਕਰ ਸਕਦਾ ਹੈ। ਐਪਲ ਦਾ 12 ਸਤੰਬਰ ਨੂੰ ਇੱਕ ਇਵੈਂਟ ਹੋਣ ਜਾ ਰਿਹਾ ਹੈ। ਇਸ ਇਵੈਂਟ 'ਚ ਐਪਲ ਆਈਫੋਨ 15 ਸੀਰੀਜ਼ ਨੂੰ ਲਾਂਚ ਕਰਨ ਵਾਲਾ ਹੈ। ਇੱਕ ਰਿਪੋਰਟ ਅਨੁਸਾਰ, ਇਸ ਇਵੈਂਟ 'ਚ ਕੰਪਨੀ AirPods Pro 2 ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।