ਪੰਜਾਬ

punjab

ETV Bharat / science-and-technology

Google ਨੇ ਜੀਮੇਲ ਅਤੇ ਗੂਗਲ ਸਰਚ 'ਚ ਜੋੜਿਆ ਨਵਾਂ ਫੀਚਰ, ਆਨਲਾਈਨ ਸ਼ਾਪਿੰਗ ਕਰਨ ਵਾਲੇ ਯੂਜ਼ਰਸ ਨੂੰ ਮਿਲੇਗੀ ਖਾਸ ਸੁਵਿਧਾ - ਗੂਗਲ ਨਵੇਂ ਸਾਲ ਮੌਕੇ ਦੋ ਐਪਾਂ ਨੂੰ ਕਰੇਗਾ ਬੰਦ

Gmail New fature: ਗੂਗਲ ਨੇ ਜੀਮੇਲ ਅਤੇ ਗੂਗਲ ਸਰਚ 'ਚ ਇੱਕ ਨਵਾਂ ਫੀਚਰ ਜੋੜਿਆ ਹੈ, ਜੋ ਲੋਕਾਂ ਦੇ ਆਨਲਾਈਨ ਸ਼ਾਪਿੰਗ ਅਨੁਭਵ ਨੂੰ ਬਿਹਤਰ ਬਣਾਉਣ 'ਚ ਮਦਦ ਕਰੇਗਾ। ਫਿਲਹਾਲ ਇਹ ਫੀਚਰ ਸਾਰਿਆ ਲਈ ਉਪਲਬਧ ਨਹੀਂ ਹੈ।

Gmail New fature
Gmail New fature

By ETV Bharat Tech Team

Published : Dec 18, 2023, 12:48 PM IST

ਹੈਦਰਾਬਾਦ:ਗੂਗਲ ਨੇ ਜੀਮੇਲ ਅਤੇ ਗੂਗਲ ਸਰਚ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਆਨਲਾਈਨ ਸ਼ਾਪਿੰਗ ਕਰਨ ਵਾਲੇ ਯੂਜ਼ਰਸ ਨੂੰ ਨਵੀਂ ਸੁਵਿਧਾ ਮਿਲੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਗੂਗਲ ਨੇ ਪਿਛਲੇ ਸਾਲ ਨਵੰਬਰ 'ਚ ਜੀਮੇਲ ਐਪ ਲਈ ਇੱਕ ਨਵਾਂ ਫੀਚਰ ਜੋੜਿਆ ਸੀ, ਜੋ ਯੂਜ਼ਰਸ ਨੂੰ ਉਨ੍ਹਾਂ ਦੇ ਪਾਰਸਲ ਨੂੰ ਟ੍ਰੈਕ ਅਤੇ ਡਿਲੀਵਰੀ ਨਾਲ ਜੁੜੀ ਜਾਣਕਾਰੀ ਐਪ ਨੂੰ ਬਿਨ੍ਹਾਂ ਖੋਲ੍ਹੇ ਦੱਸਦਾ ਸੀ। ਹੁਣ ਨਵੇਂ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਡਿਲੀਵਰੀ ਲੇਟ ਹੋਣ 'ਤੇ ਜੀਮੇਲ 'ਚ ਟਾਪ 'ਤੇ ਇੱਕ ਮੇਲ ਨਜ਼ਰ ਆਵੇਗੀ, ਜਿਸ 'ਚ ਦੱਸਿਆ ਹੋਵੇਗਾ ਕਿ ਡਿਲੀਵਰੀ ਕਦੋ ਹੋਵੇਗੀ। ਇਹ ਮੇਲ ਇਨਬੋਕਸ ਦੇ ਟਾਪ 'ਚ ਸੰਤਰੀ ਰੰਗ ਦੇ ਸਬਜੈਕਟ ਦੇ ਨਾਲ ਨਜ਼ਰ ਆਵੇਗੀ। ਇਸ ਫੀਚਰ ਦੀ ਮਦਦ ਨਾਲ ਆਨਲਾਈਨ ਸ਼ਾਪਿੰਗ ਕਰਨ ਵਾਲੇ ਯੂਜ਼ਰਸ ਨੂੰ ਪ੍ਰੋਡਕਟ ਦੀ ਡਿਲਵਰੀ ਡੇਟ ਦੇਖਣ ਲਈ ਮੇਲ ਨੂੰ ਅਲੱਗ ਤੋਂ ਲੱਭਣ 'ਚ ਆਪਣਾ ਸਮੇਂ ਖਰਾਬ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਫੀਚਰ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਟ੍ਰੈਕਿੰਗ ਆਪਸ਼ਨ ਨੂੰ ਜੀਮੇਲ ਸੈਟਿੰਗ 'ਚ ਜਾ ਕੇ ਆਨ ਕਰਨਾ ਹੋਵੇਗਾ।

ਆਰਡਰ ਟ੍ਰੈਕ ਕਰਨਾ ਹੋਵੇਗਾ ਆਸਾਨ:ਜੀਮੇਲ ਇੱਕ ਨਵੇਂ ਅਪਡੇਟ ਟ੍ਰੈਕਿੰਗ ਨੂੰ ਲੈ ਕੇ ਆ ਰਿਹਾ ਹੈ। ਜੀਮੇਲ ਦੇ ਨਵੇਂ ਅਪਡੇਟ ਤੋਂ ਬਾਅਦ ਆਨਲਾਈਨ ਸ਼ਾਪਿੰਗ ਦੇ ਆਰਡਰ ਨੂੰ ਟ੍ਰੇਕ ਕਰਨਾ ਆਸਾਨ ਹੋ ਜਾਵੇਗਾ। ਜੀਮੇਲ 'ਚ ਇੱਕ 'Get it by Dec 24' ਨਾਮ ਦਾ ਫਿਲਟਰ ਆ ਰਿਹਾ ਹੈ। ਇਸ ਫਿਲਟਰ ਨੂੰ ਚੁਣਨ ਤੋਂ ਬਾਅਦ ਆਰਡਰ ਦਾ ਅਸਲੀ ਸਮੇਂ ਅਪਡੇਟ ਤੁਹਾਡੇ ਜੀਮੇਲ 'ਤੇ ਨਜ਼ਰ ਆਵੇਗਾ। ਇਹ ਫੀਚਰ ਵੈੱਬ ਅਤੇ ਮੋਬਾਈਲ ਦੋਨੋ ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਆਨਲਾਈਨ ਆਰਡਰ ਦੀ ਜਾਣਕਾਰੀ ਜੀਮੇਲ 'ਤੇ ਹੀ ਨਜ਼ਰ ਆ ਜਾਵੇਗੀ। ਇਸ ਲਈ ਵਾਰ-ਵਾਰ ਤੁਹਾਨੂੰ ਸ਼ਾਪਿੰਗ ਸਾਈਟ ਜਾਂ ਐਪ 'ਤੇ ਜਾ ਕੇ ਆਪਣਾ ਆਰਡਰ ਟ੍ਰੈਕ ਕਰਨਾ ਨਹੀਂ ਪਵੇਗਾ।

ਗੂਗਲ ਨਵੇਂ ਸਾਲ ਮੌਕੇ ਦੋ ਐਪਾਂ ਨੂੰ ਕਰੇਗਾ ਬੰਦ:ਇਸਦੇ ਨਾਲ ਹੀ, ਗੂਗਲ ਆਪਣੀਆਂ ਦੋ ਐਟਰਟੇਨਮੈਂਟ ਸੁਵਿਧਾਵਾਂ ਗੂਗਲ ਪਲੇ ਮੂਵੀ ਅਤੇ ਗੂਲ ਟੀਵੀ ਨੂੰ ਨਵੇਂ ਸਾਲ 'ਚ ਬੰਦ ਕਰਨ ਜਾ ਰਿਹਾ ਹੈ। ਇਸ ਤੋਂ ਬਾਅਦ ਤੁਸੀਂ ਇਨ੍ਹਾਂ ਐਪਾਂ ਦਾ ਇਸਤੇਮਾਲ ਨਹੀਂ ਕਰ ਸਕੋਗੇ। ਕੰਪਨੀ ਨੇ ਇਨ੍ਹਾਂ ਦੋ ਐਪਾਂ ਨੂੰ ਐਂਡਰਾਈਡ ਅਤੇ IOS ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸਦੇ ਨਾਲ ਹੀ ਸਮਾਰਟ ਟੀਵੀ ਅਤੇ ਰੋਕੂ ਤੋਂ ਵੀ ਇਨ੍ਹਾਂ ਐਪਾਂ ਨੂੰ ਡਿਲੀਟ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ 2022 'ਚ ਐਡਰਾਈਡ ਟੀਵੀ ਨੂੰ ਡਿਫਾਲਟ ਐਪ ਬਣਾਉਦੇ ਹੋਏ ਯੂਜ਼ਰਸ ਨੂੰ ਮੂਵੀ ਅਤੇ ਸ਼ੋਅ ਨੂੰ ਰੇਟ, ਖਰੀਦਣ ਅਤੇ ਦੇਖਣ ਦੀ ਸੁਵਿਧਾ ਦਿੱਤੀ ਸੀ। ਹਾਲਾਂਕਿ, ਇੱਕ ਨਵੇਂ ਬਲਾਗਪੋਸਟ 'ਚ ਕੰਪਨੀ ਨੇ ਦੱਸਿਆ ਹੈ ਕਿ ਉਹ ਗੂਗਲ ਪਲੇ ਮੂਵੀ ਅਤੇ ਗੂਗਲ ਟੀਵੀ ਨੂੰ ਐਂਡਰਾਈਡ ਅਤੇ ਸਮਾਰਟ ਟੀਵੀ ਤੋਂ ਹਟਾਉਣ ਵਾਲੀ ਹੈ।

ABOUT THE AUTHOR

...view details