ਨਵੀਂ ਦਿੱਲੀ : ਐਲਾਇਸ ਆਫ ਡਿਜ਼ਿਟਲ ਇੰਡੀਆਂ ਫਾਉਡੇਸ਼ਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਗੂਗਲ ਭਾਰਤੀ ਮੁਕਾਬਲਾ ਆਯੋਗ ਦੇ ਆਦੇਸ਼ਾ ਦੀ ਸਪੱਸ਼ਟ ਅਣਦੇਖੀ ਕਰ ਰਿਹਾ ਹੈ। ਐਪ ਡੇਵਲਪਰਸ ਤੋਂ 11-26 ਫੀਸਦ ਕਮੀਸ਼ਨ ਵਸੂਲ ਰਿਹਾ ਹੈ। ਗੂਗਲ ਨੇ ਹਾਲ ਹੀ ਵਿੱਚ ਐਪ ਡੇਵਲਪਰਸ ਲਈ ਆਪਣੀ ਬਿੰਲਿਗ ਲੋੜ ਵਿੱਚ ਬਦਲਾਅ ਕੀਤਾ ਹੈ। ਜਿਸ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਜੇ ਕੋਈ ਉਪਭੋਗਤਾ ਕਿਸੇ ਵਿਕਲਪਿਕ ਬਿਲਿੰਗ ਵਿਧੀ ਰਾਹੀਂ ਭੁਗਤਾਨ ਕਰਦਾ ਹੈ ਤਾਂ ਉਸਦੀ Google Play ਸੇਵਾ ਫੀਸ 4 ਪ੍ਰਤੀਸ਼ਤ ਤੱਕ ਘੱਟ ਹੋ ਜਾਵੇਗੀ।
ਉਪਭੋਗਤਾ ਦੀ ਪਸੰਦ ਤਹਿਤ ਕਮੀਸ਼ਨ ਦੀ ਦਰ: ਗੂਗਲ ਦੁਆਰਾ ਇੱਕ ਵਿਕਲਪਿਕ ਬਿੰਲਿਗ ਸਿਸਟਮ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਡੇਵਲਪਰਸ ਤੋਂ ਸੇਵਾਂ ਚਾਰਜ ਲੈਣਾ ਜਾਰੀ ਰੱਖੇਗਾ, ਜੋ ਆਮ ਸੇਵਾ ਨਾਲੋਂ 4 ਫੀਸਦੀ ਘੱਟ ਹੋਵੇਗਾ, ਜੋ ਉਪਭੋਗਤਾ ਦੁਆਰਾ ਗੂਗਲ ਪਲੇ ਦੇ ਬਿੰਲਿਗ ਸਿਸਟਮ ਵਿਕਲਪ ਦਾ ਲਾਭ ਉਠਾਉਣ 'ਤੇ ਲਿਆ ਜਾਵੇਗਾ। ADIF ਨੇ ਕਿਹਾ ਕਿ ਉਪਭੋਗਤਾ ਦੀ ਪਸੰਦ ਤਹਿਤ ਕਮੀਸ਼ਨ ਦੀ ਦਰ 11 ਫੀਸਦੀ ਜਾਂ 26 ਫੀਸਦੀ ਹੋਵੇਗੀ। The Alliance of Digital India Foundation ਨੇ ਇੱਕ ਬਿਆਨ ਵਿੱਚ ਕਿਹਾ," ਇਸ ਲਈ, ਗੂਗਲ ਦੀ ਕਿਸੇ ਵੀ ਸੇਵਾ ਦਾ ਇਸਤੇਮਾਲ ਨਹੀ ਕਰਨ ਦੇ ਬਾਵਜੂਦ ਐਪ ਡੇਵਲਪਰਸ ਨੂੰ ਗੂਗਲ ਨੂੰ ਕਮੀਸ਼ਨ ਦੇਣ ਲਈ ਮਜ਼ਬੂਰ ਹੋਣਾ ਪਵੇਗਾ।"
Google ਦੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼:ਗੂਗਲ ਦੁਆਰਾ ਦਾਅਵਾ ਕੀਤਾ ਗਿਆ ਹੈ ਕਿ ਇਹ ਬਦਲਾਅ ਭਾਰਤ ਵਿੱਚ ਵਿਕਾਸ ਦੇ ਜਵਾਬ ਵਿੱਚ ਹੈ, ਜੋ ਸੀਸੀਆਈ ਦੇ ਆਦੇਸ਼ਾਂ ਨੂੰ ਹਵਾਲਾ ਦਿੰਦਾ ਹੈ। ADIF ਨੇ ਕਿਹਾ," ਇਹ ਕਾਨੂੰਨ ਦੇ ਤਹਿਤ ਆਪਣੀ ਜ਼ਿੰਮੇਵਾਰੀ ਤੋਂ ਬਚਣ ਲਈ ਗੂਗਲ ਦੁਆਰਾ ਇੱਕ ਕੋਸ਼ਿਸ਼ ਦੇ ਇਲਾਵਾ ਹੋਰ ਕੁਝ ਨਹੀ ਹੈ, ਜਦਕਿ ਗੂਗਲ ਦਾ ਦਾਅਵਾ ਹੈ ਕਿ ਇਹ ਤਬਦੀਲੀਆਂ ਸਪੱਸ਼ਟ ਤੌਰ 'ਤੇ ਰੈਗੂਲੇਟਰੀ ਵਿਕਾਸ ਦੇ ਜਵਾਬ ਵਿੱਚ ਹਨ। ਉਪਰੋਕਤ ਕ੍ਰਮ ਵਿੱਚ ਦੱਸੇ ਗਏ ਉਪਾਵਾਂ ਦੀ ਸਪੱਸ਼ਟ ਉਲੰਘਣਾ ਹੈ। Google CCI ਆਦੇਸ਼ਾਂ ਦੀ ਉਲੰਘਣਾ ਕਰਦਾ ਹੈ।