ਪੰਜਾਬ

punjab

ETV Bharat / science-and-technology

Google Chrome Theart: ਗੂਗਲ ਕ੍ਰੋਮ ਯੂਜ਼ਰਸ ਨੂੰ ਸਰਕਾਰ ਨੇ ਦਿੱਤੀ ਚਿਤਾਵਨੀ, ਇਸ ਤਰ੍ਹਾਂ ਰੱਖੋ ਆਪਣੇ ਸਿਸਟਮ ਨੂੰ ਸੁਰੱਖਿਅਤ - Flipkart Big Billion Days Sale

Alert: CERT-In ਨੇ ਆਪਣੇ ਡਾਟਾ ਅਤੇ ਸਿਸਟਮ ਨੂੰ ਸੁਰੱਖਿਅਤ ਰੱਖਣ ਲਈ ਲੋਕਾਂ ਨੂੰ ਗੂਗਲ ਕ੍ਰੋਮ ਨੂੰ ਜਲਦ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ।

Google Chrome Theart
Google Chrome Theart

By ETV Bharat Punjabi Team

Published : Sep 29, 2023, 2:57 PM IST

ਹੈਦਰਾਬਾਦ: ਬੀਤੇ ਕਈ ਸਾਲਾਂ ਤੋਂ ਗੂਗਲ ਕ੍ਰੋਮ 'ਚ ਕੋਈ ਨਾ ਕੋਈ ਸਮੱਸਿਆਂ ਆ ਰਹੀ ਹੈ। ਜਿਸ ਕਰਕੇ ਹੁਣ Computer Emergency Response ਟੀਮ ਨੇ ਦੁਨੀਆਂ ਭਰ ਦੇ ਲੱਖਾਂ ਯੂਜ਼ਰਸ ਨੂੰ ਇੱਕ ਵਾਰ ਫਿਰ ਗੂਗਲ ਕ੍ਰੋਮ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਇਸ ਅਲਰਟ 'ਚ CERT-In ਨੇ ਦੱਸਿਆ ਕਿ ਗੂਗਲ ਕ੍ਰੋਮ ਰਾਹੀ ਯੂਜ਼ਰਸ ਦੇ ਡਾਟਾ ਅਤੇ ਸਿਸਟਮ ਦੀ ਸੁਰੱਖਿਆ ਦੀ ਉਲੰਘਣਾ ਹੋ ਸਕਦੀ ਹੈ। ਇਸ ਨਾਲ ਸਿਸਟਮ ਹੈਂਗ ਹੋਣ ਦੇ ਨਾਲ-ਨਾਲ ਤੁਹਾਡਾ ਪਰਸਨਲ ਡਾਟਾ ਵੀ ਚੋਰੀ ਹੋ ਸਕਦਾ ਹੈ।

Google Chrome Theart: CERT-In ਅਨੁਸਾਰ, ਗੂਗਲ ਕ੍ਰੋਮ 'ਚ ਵਾਈਰਸ ਨੂੰ ਰੋਕਣ ਦੇ ਮਾਮਲੇ 'ਚ ਕਈ ਪਰੇਸ਼ਾਨੀਆਂ ਦੇਖੀਆਂ ਗਈਆ ਹਨ। ਕ੍ਰੋਮ ਦੇ ਰਾਹੀ ਹੈਂਕਰ ਤੁਹਾਡੇ ਸਿਸਟਮ 'ਚ ਕੋਡ ਪਾ ਸਕਦੇ ਹਨ ਅਤੇ ਸਿਸਟਮ ਨੂੰ ਹੈਂਕ ਕਰਕੇ ਤੁਹਾਡੀ ਪਰਸਨਲ ਜਾਣਕਾਰੀ ਦੇ ਨਾਲ-ਨਾਲ ਡਾਟਾ ਵੀ ਚੋਰੀ ਕਰ ਸਕਦੇ ਹਨ।

ਆਪਣੇ ਸਿਸਟਮ ਨੂੰ ਇਸ ਤਰ੍ਹਾਂ ਕਰੋ ਸੁਰੱਖਿਅਤ: CERT-In ਨੇ ਲੋਕਾਂ ਨੂੰ ਆਪਣੇ ਡਾਟਾ ਅਤੇ ਸਿਸਟਮ ਨੂੰ ਸੁਰੱਖਿਅਤ ਰੱਖਣ ਲਈ ਗੂਗਲ ਕ੍ਰੋਮ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ। CERT-In ਨੇ ਦੱਸਿਆ ਕਿ ਜਦੋ ਵੀ ਤੁਸੀਂ ਗੂਗਲ ਕ੍ਰੋਮ ਨੂੰ ਅਪਡੇਟ ਕਰੋ, ਤਾਂ ਇਸ ਲਈ ਗੂਗਲ ਕ੍ਰੋਮ ਦੇ ਰਿਲੀਜ਼ ਬਲਾਗ 'ਤੇ ਜਾ ਕੇ ਹੀ ਇਸਨੂੰ ਅਪਡੇਟ ਕਰੋ। ਅਜਿਹਾ ਕਰਨ ਨਾਲ ਤੁਹਾਡਾ ਸਿਸਟਮ ਸੁਰੱਖਿਅਤ ਰਹੇਗਾ ਅਤੇ ਤੁਸੀਂ ਸਾਈਬਰ ਹਮਲਿਆਂ ਤੋਂ ਸੁਰੱਖਿਅਤ ਰਹੋਗੇ।

8 ਅਕਤੂਬਰ ਤੋਂ ਸ਼ੁਰੂ ਹੋਵੇਗੀ Flipkart Big Billion Days Sale: ਫਲਿੱਪਕਾਰਟ ਦੀ Flipkart Big Billion Days Sale ਅਗਲੇ ਮਹੀਨੇ ਦੀ 8 ਤਰੀਕ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਸੇਲ ਦੌਰਾਨ ਕਈ ਪ੍ਰੋਡਕਟ ਅਤੇ ਸਮਾਰਟਫੋਨਾਂ 'ਤੇ ਡਿਸਕਾਊਂਟ ਮਿਲਣ ਵਾਲਾ ਹੈ। ਫਲਿੱਪਕਾਰਟ 'ਤੇ ਸੇਲ ਪ੍ਰਾਈਸ ਲਾਈਵ ਹੋ ਗਏ ਹਨ। ਇਸ ਸੇਲ 'ਚ ਤੁਸੀਂ ਕਈ ਚੀਜ਼ਾਂ ਨੂੰ 20 ਹਜ਼ਾਰ ਰੁਪਏ ਤੋਂ ਘਟ 'ਚ ਖਰੀਦ ਸਕਦੇ ਹੋ।

ABOUT THE AUTHOR

...view details