ਹੈਦਰਾਬਾਦ: ਗੂਗਲ ਅੱਜ ਤੋਂ Inactive ਅਕਾਊਂਟਸ ਨੂੰ ਡਿਲੀਟ ਕਰਨਾ ਸ਼ੁਰੂ ਕਰੇਗਾ। ਅਕਾਊਂਟਸ ਦੇ ਨਾਲ-ਨਾਲ ਕੰਪਨੀ ਇਨ੍ਹਾਂ 'ਚ ਸਟੋਰ ਡਾਟਾ ਜਿਵੇਂ ਕਿ ਫੋਟੋ, ਮੇਲ ਅਤੇ ਡ੍ਰਾਈਵ 'ਚ ਸੇਵ ਕੀਤੀ ਗਈ ਫਾਈਲਸ ਨੂੰ ਵੀ ਡਿਲੀਟ ਕਰੇਗੀ। ਗੂਗਲ ਉਨ੍ਹਾਂ ਅਕਾਊਂਟਸ ਨੂੰ ਬੰਦ ਕਰਨ ਜਾ ਰਿਹਾ ਹੈ, ਜੋ ਅਕਾਊਂਟਸ ਦੋ ਸਾਲ ਤੋਂ ਇਸਤੇਮਾਲ ਨਹੀਂ ਕੀਤੇ ਗਏ ਹਨ। ਗੂਗਲ ਨੇ ਹਾਲ ਹੀ ਵਿੱਚ ਆਪਣੀ Inactive policy ਨੂੰ ਅਪਡੇਟ ਕੀਤਾ ਹੈ।
ETV Bharat / science-and-technology
Google Accounts: ਅੱਜ ਤੋਂ ਬੰਦ ਹੋਣ ਜਾ ਰਹੇ ਨੇ ਇਨ੍ਹਾਂ ਲੋਕਾਂ ਦੇ ਗੂਗਲ ਅਕਾਊਂਟਸ - ਗੂਗਲ ਨੇ Inactive policy ਕੀਤੀ ਅਪਡੇਟ
Google ਅੱਜ ਤੋਂ ਕੁਝ ਗੂਗਲ ਅਕਾਊਂਟਸ ਨੂੰ ਬੰਦ ਕਰਨ ਜਾ ਰਿਹਾ ਹੈ। ਗੂਗਲ ਨੇ ਦੱਸਿਆ ਕਿ ਉਹ ਆਪਣੇ ਪਲੇਟਫਾਰਮ ਤੋਂ ਅਜਿਹੇ ਅਕਾਊਂਟਸ ਨੂੰ ਡਿਲੀਟ ਕਰਨ ਜਾ ਰਿਹਾ ਹੈ, ਜੋ ਦੋ ਸਾਲ ਤੋਂ ਇਸਤੇਮਾਲ ਨਹੀਂ ਕੀਤੇ ਗਏ ਹਨ। ਇਨ੍ਹਾਂ ਅਕਾਊਂਟਸ ਨੂੰ ਗੂਗਲ ਨੇ Inactive ਸ਼੍ਰੈਣੀ 'ਚ ਰੱਖਿਆ ਹੈ।
Published : Dec 1, 2023, 9:55 AM IST
ਗੂਗਲ ਇਨ੍ਹਾਂ ਅਕਾਊਂਟਸ ਨੂੰ ਕਰੇਗਾ ਡਿਲੀਟ: ਗੂਗਲ ਨੇ ਦੱਸਿਆ ਕਿ ਉਹ ਆਪਣੇ ਪਲੇਟਫਾਰਮ ਤੋਂ ਅਜਿਹੇ ਅਕਾਊਂਟਸ ਨੂੰ ਡਿਲੀਟ ਕਰੇਗਾ, ਜੋ ਦੋ ਸਾਲ ਤੋਂ ਇਸਤੇਮਾਲ ਨਹੀਂ ਕੀਤੇ ਗਏ ਹਨ। ਇਨ੍ਹਾਂ ਅਕਾਊਂਟਸ ਨੂੰ ਗੂਗਲ ਨੇ Inactive ਸ਼੍ਰੈਣੀ ਚ ਰੱਖਿਆ ਹੈ। ਜੇਕਰ ਤੁਸੀਂ ਵੀ ਦੋ ਸਾਲ ਤੋਂ ਆਪਣਾ ਅਕਾਊਂਟ ਲੌਗਇਨ ਨਹੀਂ ਕੀਤਾ ਹੈ, ਤਾ ਗੂਗਲ ਅੱਜ ਤੁਹਾਡੇ ਅਕਾਊਂਟ ਨੂੰ ਹਮੇਸ਼ਾ ਲਈ ਬੰਦ ਕਰਨ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਿਹੜੇ ਯੂਜ਼ਰਸ ਆਪਣਾ ਗੂਗਲ ਅਕਾਊਂਟ ਚਲਾ ਰਹੇ ਹਨ ਜਾਂ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣਾ ਅਕਾਊਂਟ ਲੌਗਇਨ ਕੀਤਾ ਹੈ, ਉਨ੍ਹਾਂ ਯੂਜ਼ਰਸ ਦਾ ਅਕਾਊਂਟ ਬੰਦ ਨਹੀਂ ਹੋਵੇਗਾ।
ਗੂਗਲ ਨੇ Inactive policy ਕੀਤੀ ਅਪਡੇਟ: ਗੂਗਲ ਨੇ ਹਾਲ ਹੀ ਵਿੱਚ ਆਪਣੀ Inactive policy ਨੂੰ ਅਪਡੇਟ ਕੀਤਾ ਹੈ। ਇਸ policy ਅਨੁਸਾਰ, ਜੇਕਰ ਕੋਈ ਅਕਾਊਂਟ ਦੋ ਸਾਲ ਤੋਂ ਜ਼ਿਆਦਾ ਸਮੇਂ ਤੱਕ ਇਸਤੇਮਾਲ ਨਹੀਂ ਕੀਤਾ ਗਿਆ ਹੈ, ਤਾਂ ਗੂਗਲ ਅੱਜ ਇਨ੍ਹਾਂ ਅਕਾਊਂਟਸ ਤੋਂ ਕੰਟੈਟ ਅਤੇ ਹੋਰ ਜ਼ਰੂਰੀ ਜਾਣਕਾਰੀ ਨੂੰ ਹਟਾ ਸਕਦਾ ਹੈ। ਇਸ ਜ਼ਰੂਰੀ ਜਾਣਕਾਰੀ 'ਚ Drive, Meet, Docs ਦੇ ਨਾਲ-ਨਾਲ Youtube ਅਤੇ Photos ਆਦਿ ਸ਼ਾਮਲ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ Inactive policy ਸਿਰਫ਼ ਪਰਸਨਲ ਅਕਾਊਂਟਸ 'ਤੇ ਲਾਗੂ ਹੁੰਦੀ ਹੈ ਅਤੇ ਕਿਸੇ ਆਰਗੇਨਾਈਜ਼ੇਸ਼ਨ ਨਾਲ ਜੁੜੇ ਅਕਾਊਂਟਸ 'ਤੇ ਲਾਗੂ ਨਹੀਂ ਹੁੰਦੀ। ਗੂਗਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇੰਟਰਨਲ ਏਨਾਲਿਸੀਸ ਅਨੁਸਾਰ, Inactive ਹੋਣ ਵਾਲੇ ਅਕਾਊਂਟਸ 'ਚ 2 ਫੈਕਟਰ ਔਥੇਂਟਿਕੇਸ਼ਨ ਘਟ ਹੋਣ ਦੀ ਸੰਭਾਵਨਾ ਹੈ। ਅਜਿਹੇ ਅਕਾਊਂਟਸ ਨੂੰ ਆਸਾਨੀ ਨਾਲ ਹੈਂਕ ਕੀਤਾ ਜਾ ਸਕਦਾ ਹੈ।