ਹੈਦਰਾਬਾਦ: ਗੂਗਲ ਨੇ ਜੀਮੇਲ 'ਚ ਇਕ ਕੈਲੰਡਰ ਟੂਲ ਜੋੜਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਮੀਟਿੰਗ ਕ੍ਰਿਏਟ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਜਾਂ ਸ਼ਡਿਊਲ ਕਰ ਸਕਦੇ ਹੋ। ਇਸ ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਜੀਮੇਲ 'ਚ ਹੀ ਮੀਟਿੰਗ ਕਰ ਸਕੋਗੇ, ਜਿਸ ਨਾਲ ਤੁਹਾਡਾ ਕਾਫੀ ਸਮਾਂ ਬਚੇਗਾ ਅਤੇ ਘੱਟ ਮਿਹਨਤ ਲੱਗੇਗੀ। ਤੁਹਾਨੂੰ ਕੈਲੰਡਰ ਆਈਕਨ ਵਿੱਚ 2 ਵਿਕਲਪ ਮਿਲਣਗੇ। ਇੱਕ ਹੈ "Create an event" ਅਤੇ ਦੂਸਰਾ "Offer times you’re free" ਹੈ।
ਜੀਮੇਲ 'ਤੇ ਇਸ ਤਰ੍ਹਾਂ ਕਰ ਸਕੋਗੇ ਮੀਟਿੰਗ ਕ੍ਰਿਏਟ:Offer times you’re free ਇੱਕ ਨਵਾਂ ਫੀਚਰ ਹੈ ਜਿਸਦੀ ਮਦਦ ਨਾਲ ਯੂਜ਼ਰਸ ਕੋਈ ਵੀ ਮੀਟਿੰਗ ਦੀ ਡਿਟੇਲ ਕੈਲੰਡਰ ਤੋਂ ਸਿੱਧੇ ਜੀਮੇਲ ਵਿੱਚ ਲਿਆ ਸਕਦੇ ਹਨ। ਇਸ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਈਮੇਲ ਲਿਖਦੇ ਜਾਂ ਜਵਾਬ ਦਿੰਦੇ ਸਮੇਂ ਸਿਰਫ ਕੈਲੰਡਰ ਆਈਕਨ 'ਤੇ ਕਲਿੱਕ ਕਰਨਾ ਹੈ ਅਤੇ ਉੱਥੋਂ, "ਆਫਰ ਟਾਈਮ ਯੂ ਆਰ ਫਰੀ" ਚੁਣਨਾ ਹੈ। ਅਜਿਹਾ ਕਰਨ ਨਾਲ ਕੈਲੰਡਰ ਸਾਈਡਬਾਰ ਖੁੱਲ੍ਹ ਜਾਵੇਗਾ ਅਤੇ ਇੱਥੋਂ ਤੁਸੀਂ ਵੱਖ-ਵੱਖ ਦਿਨਾਂ ਅਤੇ ਸਮੇਂ ਦੇ ਸਲਾਟਾਂ ਨੂੰ ਹਾਈਲਾਈਟ ਕਰਕੇ ਮੀਟਿੰਗ ਸ਼ਡਿਊਲ ਤੈਅ ਕਰ ਸਕਦੇ ਹੋ। ਜਿਵੇਂ ਹੀ ਪ੍ਰਾਪਤਕਰਤਾ ਸਮੇਂ ਦੀ ਚੋਣ ਕਰੇਗਾ, ਤਾਂ ਉਨ੍ਹਾਂ ਨੂੰ ਆਪਣੇ ਆਪ ਇੱਕ ਇਨਵੀਟੇਸ਼ਨ ਪ੍ਰਾਪਤ ਹੋ ਜਾਵੇਗਾ। ਨਵਾਂ ਫੀਚਰ ਉਹਨਾਂ ਗਾਹਕਾਂ, ਭਾਈਵਾਲਾਂ ਜਾਂ ਉਹਨਾਂ ਲੋਕਾਂ ਨਾਲ ਮੀਟਿੰਗਾਂ ਨੂੰ ਸੈੱਟ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਜਿਨ੍ਹਾਂ ਦਾ Google ਕੈਲੰਡਰ ਤੁਹਾਨੂੰ ਦਿਖਾਈ ਨਹੀਂ ਦਿੰਦਾ।
- Meta New feature: ਮੈਟਾ ਨੇ ਪੇਸ਼ ਕੀਤਾ ਨਵਾਂ ਫੀਚਰ, ਹੁਣ ਵੀਡੀਓ ਕਾਲ 'ਤੇ ਗੱਲ ਕਰੇਗਾ ਤੁਹਾਡਾ ਐਨੀਮੇਟਡ ਅਵਤਾਰ
- WhatsApp ਕਰ ਰਿਹਾ 'ਫੋਨ ਨੰਬਰ ਪ੍ਰਾਈਵੇਸੀ' ਫੀਚਰ 'ਤੇ ਕੰਮ, ਹੁਣ ਨਹੀਂ ਦਿਖਾਈ ਦੇਵੇਗਾ ਕਿਸੇ ਯੂਜ਼ਰਸ ਨੂੰ ਤੁਹਾਡਾ ਫ਼ੋਨ ਨੰਬਰ
- Threads App: ਥ੍ਰੈਡਸ ਯੂਜ਼ਰਸ ਦੀ ਗਿਣਤੀ ਸੱਤ ਦਿਨਾਂ 'ਚ 10 ਕਰੋੜ ਪਹੁੰਚੀ, ਕੰਪਨੀ ਨੇ ਐਪ ਅਪਗ੍ਰੇਡ ਦੀ ਸ਼ੁਰੂ ਕੀਤੀ ਤਿਆਰੀ