ਹੈਦਰਾਬਾਦ: ਜੀਮੇਲ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਆਪਣੇ ਯੂਜ਼ਰਸ ਲਈ Select All ਦਾ ਬਟਨ ਲੈ ਕੇ ਆ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਲਗਭਗ 50 ਇਮੇਲਾਂ ਨੂੰ ਇਕੱਠਿਆਂ ਚੁਣ ਸਕੋਗੇ।
ਕੀ ਹੈ ਜੀਮੇਲ ਦਾ Select All ਆਪਸ਼ਨ?: Select All ਫੀਚਰ ਇੱਕ ਅਜਿਹਾ ਫੀਚਰ ਹੈ, ਜਿਸਦਾ ਯੂਜ਼ਰਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਵਰਤਮਾਨ 'ਚ ਜੀਮੇਲ 'ਤੇ ਕੋਈ ਵੀ ਇਮੇਲ ਚੁਣਨ ਲਈ ਲੋਕਾਂ ਨੂੰ ਅਲੱਗ-ਅਲੱਗ ਇਮੇਲਾਂ ਨੂੰ Select ਕਰਨਾ ਪੈਂਦਾ ਹੈ। ਪਰ ਇਸ ਫੀਚਰ ਦੀ ਮਦਦ ਨਾਲ ਤੁਸੀਂ ਸਾਰੀਆ ਇਮੇਲਾਂ ਨੂੰ ਇੱਕਠਾ Select ਕਰਕੇ ਡਿਲੀਟ ਕਰ ਸਕਦੇ ਹੋ।
9to5Google ਦੀ ਰਿਪੋਰਟ ਤੋਂ ਮਿਲੀ ਜਾਣਕਾਰੀ: 9to5Google ਦੀ ਰਿਪੋਰਟ ਅਨੁਸਾਰ, ਗੂਗਲ ਨੇ ਜੀਮੇਲ ਦੇ ਐਂਡਰਾਈਡ ਐਪ 'ਚ ਇੱਕ ਨਵਾਂ Select All ਬਟਨ ਜੋੜਿਆ ਹੈ। ਗੂਗਲ ਨੇ ਜੀਮੇਲ ਐਪ ਲਈ ਇਸ ਆਪਸ਼ਨ ਨੂੰ ਰੋਲਆਊਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਜੀਮੇਲ 'ਤੇ Select All ਦਾ ਆਪਸ਼ਨ: ਰਿਪੋਰਟ ਅਨੁਸਾਰ, ਇਹ ਫੀਚਰ ਜੀਮੇਲ ਦੇ ਐਂਡਰਾਈਡ ਵਰਜ਼ਨ 2023.08.20.561750975 'ਚ ਪੇਸ਼ ਕੀਤਾ ਜਾਵੇਗਾ। ਇਸ 'ਚ ਗੂਗਲ ਪਿਕਸਲ ਸਮਾਰਟਫੋਨ ਅਤੇ ਐਂਡਰਾਈਡ 13-14 ਆਪਰੇਟਿੰਗ ਸਿਸਟਮ 'ਤੇ ਚਲਣ ਵਾਲੇ ਗਲੈਕਸੀ ਡਿਵਾਈਸ ਵੀ ਸ਼ਾਮਲ ਹਨ। ਇਹ ਆਪਸ਼ਨ ਪੁਰਾਣੇ ਐਂਡਰਾਈਡ ਵਰਜ਼ਨ 'ਤੇ ਵੀ ਰੋਲਆਊਟ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਕੰਮ ਕਰੇਗਾ ਜੀਮੇਲ ਦਾ Select All ਆਪਸ਼ਨ: ਇਹ ਫੀਚਰ ਸਰਵਰ-ਸਾਈਡ ਚੇਜ਼ 'ਤੇ ਆਧਾਰਿਤ ਫੀਚਰ ਹੈ। ਇਹ ਫੀਚਰ ਸਾਰਿਆਂ ਨੂੰ ਵੀ ਨਜ਼ਰ ਆ ਸਕਦਾ ਹੈ ਅਤੇ ਨਹੀ ਵੀ ਆ ਸਕਦਾ। ਜਦੋ ਤੁਸੀਂ ਜੀਮੇਲ 'ਤੇ ਇੱਕ ਤੋਂ ਜ਼ਿਆਦਾ ਇਮੇਲਾਂ ਦੀ ਚੋਣ ਕਰੋਗੇ, ਤਾਂ ਤੁਹਾਨੂੰ Select All ਦਾ ਆਪਸ਼ਨ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ। ਇਸ ਨਾਲ ਤੁਸੀਂ ਇੱਕਠੀਆਂ ਇਮੇਲਾਂ ਨੂੰ ਚੁਣ ਸਕੋਗੇ। ਇਸ ਆਪਸ਼ਨ ਦੀ ਮਦਦ ਨਾਲ ਯੂਜ਼ਰਸ ਜ਼ਿਆਦਾਤਰ 50 ਇਮੇਲ ਦੀ ਚੋਣ ਕਰ ਸਕਦੇ ਹਨ।