ਪੰਜਾਬ

punjab

ETV Bharat / science-and-technology

Gmail New Feature: ਗੂਗਲ ਨੇ ਜੀਮੇਲ ਯੂਜ਼ਰਸ ਲਈ ਪੇਸ਼ ਕੀਤਾ ਟ੍ਰਾਂਸਲੇਸ਼ਨ ਫੀਚਰ, ਇਸ ਤਰ੍ਹਾਂ ਕਰ ਸਕੋਗੇ ਵਰਤੋ - Gmail latest news

ਤੁਸੀਂ ਹੁਣ ਆਪਣੇ ਸਮਾਰਟਫੋਨ 'ਚ ਵੀ Mails ਨੂੰ ਟ੍ਰਾਂਸਲੇਟ ਕਰ ਸਕਦੇ ਹੋ। ਕੰਪਨੀ ਨੇ ਟ੍ਰਾਂਸਲੇਸ਼ਨ ਫੀਚਰ ਵੈੱਬ ਤੋਂ ਇਲਾਵਾ ਐਂਡਰਾਇਡ ਅਤੇ IOS ਯੂਜ਼ਰਸ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।

Gmail New Feature
Gmail New Feature

By

Published : Aug 10, 2023, 10:06 AM IST

ਹੈਦਰਾਬਾਦ: ਗੂਗਲ ਨੇ Gmail ਐਪ ਵਿੱਚ ਇੱਕ ਨਵਾਂ ਫੀਚਰ ਜੋੜਿਆ ਹੈ। ਇਹ ਫੀਚਰ ਐਂਡਰਾਇਡ ਅਤੇ IOS ਯੂਜ਼ਰਸ ਨੂੰ Mails ਨੂੰ ਟ੍ਰਾਂਸਲੇਟ ਕਰਨ ਦੀ ਆਗਿਆ ਦੇਵੇਗਾ। ਇਸ ਤੋਂ ਪਹਿਲਾ ਇਹ ਸੁਵਿਧਾ ਵੈੱਬ ਵਰਜ਼ਨ ਤੱਕ ਹੀ ਉਪਲਬਧ ਸੀ। ਕੰਪਨੀ ਨੇ ਇੱਕ ਪੋਸਟ 'ਚ ਕਿਹਾ,"ਸਾਲਾਂ ਤੋਂ ਸਾਡੇ ਯੂਜ਼ਰਸ ਨੇ ਵੈੱਬ 'ਤੇ ਜੀਮੇਲ ਵਿੱਚ Emails ਨੂੰ ਆਸਾਨੀ ਨਾਲ 100 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਟ੍ਰਾਂਸਲੇਟ ਕੀਤਾ ਹੈ। ਅੱਜ ਤੋਂ ਇਸ ਸੁਵਿਧਾ ਨੂੰ ਮੋਬਾਈਲ ਐਪ ਲਈ ਵੀ ਲਾਈਵ ਕਰ ਰਹੇ ਹਾਂ, ਜਿਸ ਨਾਲ ਯੂਜ਼ਰਸ ਆਪਣੇ ਹੈਂਡਸੈੱਟ 'ਤੇ ਵੀ ਇਸ ਸੁਵਿਧਾ ਦਾ ਫਾਇਦਾ ਲੈ ਸਕਣਗੇ।"

Gmail ਟ੍ਰਾਂਸਲੇਸ਼ਨ ਫੀਚਰ ਦੀ ਵਰਤੋ: ਨਵਾਂ ਫੀਚਰ ਮੋਬਾਈਲ ਵਿੱਚ ਸੈੱਟ ਭਾਸ਼ਾ ਦੇ ਹਿਸਾਬ ਨਾਲ ਕੰਮ ਕਰਦਾ ਹੈ। ਜੇਕਰ ਤੁਸੀਂ ਭਾਸ਼ਾ ਅੰਗ੍ਰਜ਼ੀ ਚੁਣੀ ਹੋਈ ਹੈ ਅਤੇ Mail ਹਿੰਦੀ ਜਾਂ ਕੋਈ ਹੋਰ ਭਾਸ਼ਾ 'ਚ ਹੈ, ਤਾਂ ਐਪ ਆਪਣੇ ਆਪ ਤੁਹਾਨੂੰ ਇੱਕ ਬੈਨਰ ਦਿਖਾਵੇਗਾ, ਜਿਸ ਵਿੱਚ ਟ੍ਰਾਂਸਲੇਟ ਦਾ ਆਪਸ਼ਨ ਹੋਵੇਗਾ। ਇਸ 'ਤੇ ਕਲਿੱਕ ਕਰਕੇ ਤੁਸੀਂ Mail ਨੂੰ ਆਪਣੀ ਸੈੱਟ ਕੀਤੀ ਹੋਈ ਭਾਸ਼ਾ ਵਿੱਚ ਟ੍ਰਾਂਸਲੇਟ ਕਰ ਸਕਦੇ ਹੋ। ਜੇਕਰ ਤੁਸੀਂ ਭਾਸ਼ਾ ਨੂੰ ਬਦਲਣਾ ਚਾਹੁੰਦੇ ਹੋ, ਤਾਂ ਇਹ ਵੀ ਤੁਸੀਂ ਐਪ ਦੇ ਅੰਦਰ ਹੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਉਸ ਭਾਸ਼ਾ ਨੂੰ ਵੀ ਚੁਣ ਸਕਦੇ ਹੋ, ਜਿਸ ਵਿੱਚ ਤੁਸੀਂ Mails ਨੂੰ ਟ੍ਰਾਂਸਲੇਟ ਨਹੀਂ ਕਰਨਾ ਚਾਹੁੰਦੇ।

ਟ੍ਰਾਂਸਲੇਸ਼ਨ ਫੀਚਰ ਦੀ ਵਰਤੋ ਕਰਨ ਦਾ ਤਰੀਕਾ: ਨਵੇਂ ਫੀਚਰ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ Email ਦੇ ਟਾਪ ਵਿੱਚ ਟ੍ਰਾਂਸਲੇਟ ਆਪਸ਼ਨ 'ਤੇ ਕਲਿੱਕ ਕਰੋ। ਤੁਸੀਂ ਚਾਹੋ ਤਾਂ ਟ੍ਰਾਂਸਲੇਟ ਬੈਨਰ ਨੂੰ ਹਟਾ ਸਕਦੇ ਹੋ, ਪਰ ਇਹ ਫਿਰ ਆ ਜਾਵੇਗਾ। ਕਿਸੇ ਵਿਸ਼ੇਸ਼ ਭਾਸ਼ਾ ਲਈ ਟ੍ਰਾਂਸਲੇਟ ਬੈਨਰ ਨੂੰ ਬੰਦ ਕਰਨ ਲਈ 'ਦੁਬਾਰਾ ਟ੍ਰਾਂਸਲੇਟ ਨਾ ਕਰੇ' 'ਤੇ ਕਲਿੱਕ ਕਰੋ। ਜੇਕਰ ਸਿਸਟਮ ਡਿਫਾਲਟ ਰੂਪ ਨਾਲ ਟ੍ਰਾਂਸਲੇਟ ਬੈਨਰ ਨੂੰ ਨਹੀਂ ਦਿਖਾਉਦਾ, ਤਾਂ ਤੁਸੀਂ ਇਸਨੂੰ ਸਰਚ ਵੀ ਕਰ ਸਕਦੇ ਹੋ। ਇਹ ਤੁਹਾਨੂੰ ਇਮੇਲ ਦੇ ਅੰਦਰ ਟਾਪ ਰਾਈਟ ਕਾਰਨਰ ਵਿੱਚ 3 ਡਾਟ ਦੇ ਅੰਦਰ ਮਿਲ ਜਾਵੇਗਾ।

Gmail 'ਚ ਮਿਲੇਗਾ AI: ਗੂਗਲ ਨੇ ਕੁਝ ਸਮੇਂ ਪਹਿਲਾ ਬੀਟਾ ਟੈਸਟਰਾਂ ਲਈ ਜੀਮੇਲ 'ਚ 'Helpmewrite' ਟੂਲ ਨੂੰ ਜੋੜਿਆ ਸੀ। ਇਸ ਟੂਲ ਦੇ ਤਹਿਤ ਤੁਸੀਂ ਲੰਬਾ Mail AI ਤੋਂ ਲਿਖਵਾ ਸਕਦੇ ਹੋ। ਤੁਸੀਂ Mail ਨੂੰ ਛੋਟਾ ਅਤੇ ਵੱਡਾ ਵੀ ਕਰ ਸਕਦੇ ਹੋ। ਇਹ ਫੀਚਰ ਫਿਲਾਹਲ ਗੂਗਲ ਦੇ ਵਰਕਸਪੇਸ ਲੈਬ ਲਈ ਹੀ ਸਾਈਨ-ਇਨ ਹੋਇਆ ਹੈ।

ABOUT THE AUTHOR

...view details