ਪੰਜਾਬ

punjab

ETV Bharat / science-and-technology

Google ਨੇ Gmail ਯੂਜ਼ਰਸ ਲਈ ਪੇਸ਼ ਕੀਤਾ ਇਹ ਨਵਾਂ ਫੀਚਰ, ਹੁਣ ਇਮੇਲ ਲਿਖਣਾ ਹੋਵੇਗਾ ਆਸਾਨ, ਜਾਣੋ ਕਿਸ ਤਰ੍ਹਾਂ ਕੰਮ ਕਰੇਗਾ ਇਹ ਫੀਚਰ - ਆਰਟੀਫਿਸ਼ੀਅਲ ਇੰਟੈਲੀਜੈਂਸ

ਗੂਗਲ ਜਲਦ ਹੀ ਜੀਮੇਲ ਯੂਜ਼ਰਸ ਲਈ ਇੱਕ ਨਵਾਂ ਫੀਚਰ ਲਿਆਉਣ ਜਾ ਰਿਹਾ ਹੈ। ਹੁਣ ਜੀਮੇਲ ਆਟੋਮੈਟਿਕਲੀ ਈਮੇਲ ਲਿਖੇਗਾ। ਗੂਗਲ I/O 2023 ਈਵੈਂਟ ਦੌਰਾਨ ਗੂਗਲ ਨੇ 'ਹੈਲਪ ਮੀ ਰਾਈਟ' ਨਾਮ ਦੇ ਫੀਚਰ ਦਾ ਐਲਾਨ ਕੀਤਾ ਸੀ।

Gmail
Gmail

By

Published : Jun 15, 2023, 3:36 PM IST

ਹੈਦਰਾਬਾਦ:ਗੂਗਲ ਨੇ ਆਪਣੇ ਸਾਲਾਨਾ Google I/O 2023 ਈਵੈਂਟ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) 'ਤੇ ਆਧਾਰਿਤ ਹੋਰ ਫੀਚਰਸ ਦੇ ਨਾਲ ਇੱਕ ਨਵੇਂ 'ਹੈਲਪ ਮੀ ਰਾਈਟ' ਫੀਚਰ ਦਾ ਐਲਾਨ ਕੀਤਾ ਸੀ। ਕੰਪਨੀ ਨੇ ਐਲਾਨ ਕੀਤਾ ਸੀ ਕਿ AI-ਅਧਾਰਿਤ ਰਾਈਟਿੰਗ ਸੁਧਾਰ ਟੂਲ ਜੀਮੇਲ ਅਤੇ ਗੂਗਲ ਡੌਕਸ ਵਿੱਚ ਕੰਮ ਕਰੇਗਾ ਅਤੇ ਗੂਗਲ ਵਰਕਸਪੇਸ 'ਤੇ ਰੋਲਆਊਟ ਕੀਤਾ ਜਾਵੇਗਾ। ਇਹ ਫੀਚਰ ਹੁਣ iOS ਅਤੇ Android ਟੈਸਟਰਾਂ ਲਈ ਉਪਲਬਧ ਹੈ। ਇਸ ਫੀਚਰ ਨੂੰ ਐਂਡਰਾਇਡ ਅਤੇ iOS ਯੂਜ਼ਰਸ ਲਈ ਰੋਲਆਊਟ ਕੀਤਾ ਗਿਆ ਹੈ।

'ਹੈਲਪ ਮੀ ਰਾਈਟ' ਫੀਚਰ ਇਨ੍ਹਾਂ ਯੂਜ਼ਰਸ ਲਈ ਕੀਤਾ ਗਿਆ ਰੋਲਆਊਟ:9to5Google ਦੀ ਇੱਕ ਰਿਪੋਰਟ ਦੇ ਅਨੁਸਾਰ, AI ਦੁਆਰਾ ਸੰਚਾਲਿਤ ਹੈਲਪ ਮੀ ਰਾਈਟ ਫੀਚਰ ਨੂੰ Android ਅਤੇ iOS ਦੋਵਾਂ ਲਈ Gmail 'ਤੇ ਵਰਕਸਪੇਸ ਲੈਬ ਪ੍ਰੋਗਰਾਮ ਵਿੱਚ ਟੈਸਟਰਾਂ ਲਈ ਰੋਲਆਊਟ ਕੀਤਾ ਗਿਆ ਹੈ। ਪਹਿਲਾਂ ਇਹ ਫੀਚਰ ਸਿਰਫ ਡੈਸਕਟਾਪ ਯੂਜ਼ਰਸ ਲਈ ਉਪਲਬਧ ਸੀ। ਜੀਮੇਲ ਵਿੱਚ ਹੈਲਪ ਮੀ ਰਾਈਟ ਫੀਚਰ ਯੂਜ਼ਰਸ ਦੁਆਰਾ ਦਿੱਤੇ ਪ੍ਰੋਂਪਟ ਦੇ ਅਧਾਰ 'ਤੇ ਇੱਕ ਡਰਾਫਟ ਤਿਆਰ ਕਰ ਈਮੇਲ ਲਿਖਣ ਵਿੱਚ ਮਦਦ ਕਰਦਾ ਹੈ।

'ਹੈਲਪ ਮੀ ਰਾਈਟ' ਫੀਚਰ ਇਸ ਤਰ੍ਹਾਂ ਕਰੇਗਾ ਕੰਮ:ਗੂਗਲ ਨੇ ਜੀਮੇਲ ਵਿੱਚ ਨਵੇਂ ਏਆਈ-ਸਮਰੱਥ ਹੈਲਪ ਮੀ ਰਾਈਟ ਫੀਚਰ ਦੀ ਵਰਤੋਂ ਕਰਨ ਲਈ ਆਪਣੇ ਸਪੋਰਟ ਪੇਜ 'ਤੇ ਨਿਰਦੇਸ਼ ਦਿੱਤੇ ਹਨ। ਯੂਜ਼ਰਸ ਆਪਣੇ ਆਈਓਐਸ ਜਾਂ ਐਂਡਰੌਇਡ ਡਿਵਾਈਸ 'ਤੇ ਜੀਮੇਲ ਵਿੱਚ ਕੰਪੋਜ਼ ਬਟਨ ਨੂੰ ਟੈਪ ਕਰਨ ਅਤੇ ਫਿਰ ਸਕ੍ਰੀਨ ਦੇ ਹੇਠਾਂ ਸੱਜੇ ਪਾਸੇ ਹੈਲਪ ਮੀ ਰਾਈਟ ਫੀਚਰ ਨੂੰ ਚੁਣ ਸਕਦੇ ਹਨ। AI ਤੁਹਾਡੇ ਦਿੱਤੇ ਨਿਰਦੇਸ਼ਾਂ ਦੇ ਅਨੁਸਾਰ ਇੱਕ ਮੇਲ ਬਣਾਏਗਾ ਜਿਸਨੂੰ ਤੁਸੀਂ ਆਪਣੇ ਅਨੁਸਾਰ ਬਦਲ ਵੀ ਸਕਦੇ ਹੋ। ਇਸ ਫੀਚਰ ਬਾਰੇ ਇੱਕ ਦਿਲਚਸਪ ਗੱਲ ਇਹ ਹੈ ਕਿ ਤੁਸੀਂ "ਰੀਕ੍ਰਿਏਟ" ਵਿਕਲਪ 'ਤੇ ਟੈਪ ਕਰਕੇ ਜਿੰਨੀ ਵਾਰ ਚਾਹੋ ਮੇਲ ਨੂੰ "ਰੀਕ੍ਰਿਏਟ" ਕਰ ਸਕਦੇ ਹੋ। ਨਵੇਂ ਹੈਲਪ ਮੀ ਰਾਈਟ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਸਿਰਫ਼ ਇੱਕ ਈਮੇਲ ਟਾਈਪ ਕਰਨਾ ਸ਼ੁਰੂ ਕਰਨਾ ਹੋਵੇਗਾ ਅਤੇ ਫਿਰ "ਹੈਲਪ ਮੀ ਰਾਈਟ" ਬਟਨ 'ਤੇ ਕਲਿੱਕ ਕਰਨਾ ਹੋਵੇਗਾ। AI ਫਿਰ ਆਪਣੇ ਆਪ ਈਮੇਲ ਦਾ ਡਰਾਫਟ ਤਿਆਰ ਕਰੇਗਾ, ਜਿਸ ਨੂੰ ਯੂਜ਼ਰਸ ਲੋੜ ਅਨੁਸਾਰ ਐਡਿਟ ਕਰਕੇ ਭੇਜ ਸਕਦੇ ਹਨ।

ABOUT THE AUTHOR

...view details