ਹੈਦਰਾਬਾਦ:Samsung Galaxy Unpacked ਈਵੈਂਟ ਜੁਲਾਈ ਦੇ ਆਖਰੀ ਹਫਤੇ ਹੋਣ ਜਾ ਰਿਹਾ ਹੈ। ਸੈਮਸੰਗ ਨੇ ਹੁਣ ਇਸ ਲਾਂਚ ਈਵੈਂਟ ਦੀ ਤਾਰੀਖ ਦੀ ਪੁਸ਼ਟੀ ਕਰ ਦਿੱਤੀ ਹੈ। ਕੰਪਨੀ ਇਸ ਇਵੈਂਟ 'ਚ ਗਲੈਕਸੀ ਟੈਬ S9 ਸੀਰੀਜ਼ ਦੇ ਨਾਲ-ਨਾਲ ਇਸਦੇ ਨਵੀਨਤਮ ਫੋਲਡੇਬਲ ਫੋਨ, ਗਲੈਕਸੀ ਜ਼ੈਡ ਫੋਲਡ 5 ਅਤੇ ਗਲੈਕਸੀ ਜ਼ੈਡ ਫਲਿੱਪ 5 ਤੋਂ ਪਰਦਾ ਉਠਾਏਗੀ। ਇਸ ਦੇ ਨਾਲ ਹੀ ਗਲੈਕਸੀ ਵਾਚ 6 ਸੀਰੀਜ਼ ਅਤੇ ਗਲੈਕਸੀ ਬਡਸ 3 TWS ਈਅਰਫੋਨ ਵਰਗੀਆਂ ਨਵੀਆਂ ਐਕਸੈਸਰੀਜ਼ ਵੀ ਲਾਂਚ ਕਰਨ ਦੀ ਉਮੀਦ ਹੈ।
ਇਸ ਦਿਨ ਹੋਵੇਗਾ Samsung Galaxy Unpacked ਇਵੈਂਟ: ਸੈਮਸੰਗ ਦਾ ਨਵੀਨਤਮ ਗਲੈਕਸੀ ਅਨਪੈਕਡ ਈਵੈਂਟ 26 ਜੁਲਾਈ ਨੂੰ ਸ਼ਾਮ 4:30 ਵਜੇ ਭਾਰਤੀ ਸਮੇਂ 'ਤੇ ਸ਼ੁਰੂ ਹੋਵੇਗਾ ਅਤੇ ਕੰਪਨੀ ਦੀ ਵੈੱਬਸਾਈਟ ਅਤੇ ਕੰਪਨੀ ਦੇ ਯੂਟਿਊਬ ਚੈਨਲ ਰਾਹੀਂ ਲਾਈਵ ਸਟ੍ਰੀਮ ਕੀਤਾ ਜਾਵੇਗਾ। ਕੰਪਨੀ ਦੁਆਰਾ ਸਾਂਝਾ ਕੀਤਾ ਗਿਆ ਪੋਸਟਰ ਬ੍ਰਾਂਡ ਦੇ ਆਉਣ ਵਾਲੇ ਫੋਲਡੇਬਲ ਸਮਾਰਟਫੋਨ ਦਾ ਸੰਕੇਤ ਵੀ ਦਿੰਦਾ ਹੈ।
ਇਹ ਸੈਮਸੰਗ ਦਾ ਸਾਲ ਦਾ ਦੂਜਾ ਗਲੈਕਸੀ ਅਨਪੈਕਡ ਈਵੈਂਟ: ਕੰਪਨੀ ਨੇ ਫਰਵਰੀ ਵਿੱਚ ਆਪਣੇ ਪਹਿਲੇ ਲਾਂਚ ਈਵੈਂਟ ਦੌਰਾਨ ਫਲੈਗਸ਼ਿਪ ਗਲੈਕਸੀ S23 ਸੀਰੀਜ਼ ਦੇ ਸਮਾਰਟਫੋਨ ਲਾਂਚ ਕੀਤੇ ਸੀ। ਸੈਮਸੰਗ ਦੱਖਣੀ ਕੋਰੀਆ ਵਿੱਚ ਗਲੈਕਸੀ ਅਨਪੈਕਡ ਈਵੈਂਟ ਦੀ ਮੇਜ਼ਬਾਨੀ ਕਰੇਗਾ। ਗਲੈਕਸੀ ਅਨਪੈਕਡ ਈਵੈਂਟ ਲਈ ਸੈਮਸੰਗ ਗਲੈਕਸੀ ਜ਼ੈਡ ਫਲਿੱਪ 5 ਦੇ ਲਾਂਚ ਨੂੰ ਟੀਜ਼ ਕਰ ਰਿਹਾ ਹੈ, ਜੋ ਪਿਛਲੇ ਸਾਲ ਦੇ ਗਲੈਕਸੀ ਜ਼ੈਡ ਫਲਿੱਪ 4 ਦੇ ਉੱਤਰਾਧਿਕਾਰੀ ਵਜੋਂ ਆ ਸਕਦਾ ਹੈ। ਇਸ ਸਾਲ ਸੈਮਸੰਗ ਦੇ ਗਲੈਕਸੀ ਫਲਿੱਪ 5 ਵਿੱਚ ਬਹੁਤ ਵੱਡੇ ਫਰੰਟ-ਫੇਸਿੰਗ ਡਿਸਪਲੇਅ ਅਤੇ ਸ਼ਕਤੀਸ਼ਾਲੀ ਪ੍ਰੋਸੈਸਰ ਦੀ ਸੁਵਿਧਾ ਦਿੱਤੀ ਗਈ ਹੈ ਅਤੇ ਇਹ ਮੋਟੋਰੋਲਾ ਦੇ ਹਾਲ ਹੀ ਵਿੱਚ ਲਾਂਚ ਕੀਤੇ ਗਏ ਰੇਜ਼ਰ 40 ਅਲਟਰਾ ਦਾ ਮੁਕਾਬਲਾ ਕਰੇਗਾ।
ਫੋਲਡੇਬਲ ਸਮਾਰਟਫੋਨ ਨੂੰ ਪ੍ਰੀ-ਆਰਡਰ ਅੱਜ ਰਾਤ ਤੋਂ 25 ਜੁਲਾਈ ਤੱਕ ਕੀਤਾ ਜਾ ਸਕਦਾ:ਸੈਮਸੰਗ ਨੇ ਫੋਲਡੇਬਲ ਸਮਾਰਟਫੋਨ ਲਈ ਪ੍ਰੀ-ਆਰਡਰ ਵੀ ਪੇਸ਼ ਕੀਤਾ ਹੈ, ਜਿੱਥੇ ਗਾਹਕਾਂ ਨੂੰ ਫ਼ੋਨ ਦਾ ਪ੍ਰੀ-ਆਰਡਰ ਕਰਨ 'ਤੇ 50 ਡਾਲਰ ਦਾ ਕ੍ਰੈਡਿਟ ਦਿੱਤਾ ਜਾਵੇਗਾ। ਫੋਲਡੇਬਲ ਸਮਾਰਟਫੋਨ ਨੂੰ ਪ੍ਰੀ-ਆਰਡਰ ਕਰਨ ਦੀ ਵਿੰਡੋ ਅੱਜ ਰਾਤ ਤੋਂ 25 ਜੁਲਾਈ ਤੱਕ ਖੁੱਲ੍ਹੀ ਰਹੇਗੀ।