ਨਵੀਂ ਦਿੱਲੀ: ਆਡੀਓ ਉਪਕਰਨ ਬਣਾਉਣ ਵਾਲੀ ਕੰਪਨੀ ਜੇਬਰੋਨਿਕਸ ਨੇ ਲੰਘੇ ਮੰਗਲਵਾਰ ਨੂੰ ਭਾਰਤ ਵਿੱਚ ਵਾਇਰਲੈਸ ਨੈੱਕਬੈਂਡ ਈਅਰਫੋਨ 'ਜੇਬ-ਮਾਂਕ' ਨੂੰ 3560 ਰੁਪਏ ਵਿੱਚ ਲਾਂਚ ਕੀਤਾ ਹੈ, ਜੋ ਬਾਹਰੀ ਸ਼ੋਰ ਨੂੰ ਘੱਟ ਕਰ ਦਿੰਦੇ ਹਨ।
ਕੰਪਨੀ ਅਨੁਸਾਰ, ਈਅਰਫੋਨ ਵਿੱਚ ਏ.ਐਨ.ਸੀ. ਤੋਂ ਇਲਾਵਾ ਪਲੇਅਬੈਕ ਸਮਾਂ 12 ਘੰਟੇ ਅਤੇ ਏ.ਐਨ.ਸੀ. ਨਾਲ 10 ਘੰਟੇ ਹੈ। ਇਸਦਾ ਕੰਪਨੀ ਨੇ ਦਾਅਵਾ ਵੀ ਕੀਤਾ ਹੈ।
ਜੇਬਰੋਨਿਕਸ ਦੇ ਨਿਰਦੇਸ਼ਕ ਪ੍ਰਦੀਪ ਦੋਸ਼ੀ ਨੇ ਇਕ ਬਿਆਨ ਵਿੱਚ ਕਿਹਾ, 'ਇਹ ਈਅਰਫੋਨ ਉਨ੍ਹਾਂ ਲੋਕਾਂ ਲਈ ਜ਼ਰੂਰੀ ਹਨ, ਜਿਹੜੇ ਘਰ ਵਿੱਚ ਕੰਮ ਕਰ ਰਹੇ ਹਨ ਅਤੇ ਸ਼ੋਰ-ਸ਼ਰਾਬੇ ਵਿਚਕਾਰ ਸ਼ਾਂਤੀ ਚਾਹੁੰਦੇ ਹਨ। ਸਾਡੇ ਬਰਾਂਡ ਨੇ ਲੋਕਾਂ ਲਈ ਸਸਤੀ ਤਕਨੀਕ ਬਣਾਉਣ 'ਤੇ ਕੰਮ ਕੀਤਾ ਹੈ ਅਤੇ ਇਹ ਅਜੇ ਵੀ ਸਾਡੀ ਪਹਿਲਕਦਮੀ ਹੈ।'