ਪੰਜਾਬ

punjab

ETV Bharat / science-and-technology

ਰਿਲਾਇੰਸ ਜੀਓ ਜਲਦ ਲਾਂਚ ਕਰੇਗਾ ਛੋਟਾ ਲੈਪਟਾਪ, ਨਾਂ ਹੋਵੇਗਾ ...

ਰਿਲਾਇੰਸ ਜੀਓ (Reliance Jio) ਜਲਦ ਹੀ ਛੋਟਾ ਲੈਪਟਾਪ (Mini Laptop) ਲਾਂਚ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ 'ਜੀਓ ਬੁੱਕ' ਨਾਮ ਨਾਲ ਲਿਆਇਆ ਜਾਵੇਗਾ।

Reliance Jio will soon launch a small laptop
Reliance Jio will soon launch a small laptop

By

Published : Feb 7, 2022, 10:37 AM IST

Updated : Feb 7, 2022, 10:51 AM IST

ਹੈਦਰਾਬਾਦ: ਰਿਲਾਇੰਸ ਜੀਓ ਜਲਦ ਹੀ ਛੋਟਾ ਲੈਪਟਾਪ (Mini Laptop) ਲਾਂਚ ਕਰਨ ਦਾ ਤਿਆਰੀ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ 'ਜੀਓ ਬੁੱਕ' ਨਾਮ ਨਾਲ ਲਿਆਇਆ ਜਾਵੇਗਾ। 91 ਮੋਬਾਇਲਾਂ ਦੀ ਰਿਪੋਰਟ ਮੁਤਾਬਕ, ਇਸ ਨੂੰ 2022 ਦੇ ਅਖ਼ੀਰ ਤੱਕ ਉਤਾਰਿਆ ਜਾ ਸਕਦਾ ਹੈ।

ਟਿਪਸਟਰ ਮੁਕੁਲ ਸ਼ਰਮਾ ਨੇ ਆਪਣੀ ਲਿਸਟਿੰਗ ਵਿੱਚ ਦੱਸਿਆ ਹੈ ਕਿ ਇਹ ਵਿੰਡੋਜ਼ 11 ਆਊਟ ਆਫ ਦਿ ਬਾਕਸ ਆਪਰੇਟਿੰਗ ਸਿਸਟਮ ਉਤੇ ਕੰਮ ਕਰੇਗਾ। ਇਸ ਦਾ ਮਾਡਲ ਨੰਬਰ 400830078 ਹੋਵੇਗਾ।

ਦੱਸਣਯੋਗ ਹੈ ਕਿ ਇਸ ਛੋਟੇ ਲੈਪਟਾਪ ਨੂੰ 2 ਜੀਬੀ ਰੈਮ ਅਤੇ ਮੀਡੀਆਟੈੱਕ MT8788 ਚਿਪਸੈੱਟ ਨਾਲ ਮਾਰਕੀਟ ਵਿੱਚ ਉਤਾਰਿਆ ਜਾਵੇਗਾ। ਫ਼ਿਲਹਾਲ ਕੰਪਨੀ ਵਲੋਂ ਪ੍ਰੋਡਕਟ ਨੂੰ ਲੈ ਕੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਸ ਤੋਂ ਪਹਿਲਾ, Vodafone Idea ਉਰਫ Vi ਅਤੇ Airtel ਤੋਂ ਬਾਅਦ, ਰਿਲਾਇੰਸ ਜੀਓ ਨੇ ਆਪਣੇ ਪ੍ਰੀਪੇਡ ਪਲਾਨ ਦੇ ਟੈਰਿਫ ਨੂੰ ਵਧਾ ਦਿੱਤਾ ਸੀ। ਹਾਲਾਂਕਿ ਜੀਓ ਫੋਨ ਪਲਾਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਪਰ, ਹੁਣ ਕੰਪਨੀ ਨੇ ਆਪਣੇ ਤਿੰਨ Jio Phone ਪਲਾਨਾਂ ਵਿੱਚ ਸੋਧ ਕੀਤਾ ਹੈ, ਜਦਕਿ ਉਪਭੋਗਤਾਵਾਂ ਲਈ ਇੱਕ ਨਵਾਂ ਪਲਾਨ ਵੀ ਜੋੜਿਆ ਗਿਆ ਹੈ।

ਇਹ ਵੀ ਪੜ੍ਹੋ:ਟਵਿੱਟਰ ਨੇ ਦੁਨੀਆਂ ਭਰ ਵਿੱਚ ਆਪਣੇ ਡਾਊਨਵੋਟ ਟੈਸਟ ਦਾ ਕੀਤਾ ਵਿਸਤਾਰ

Last Updated : Feb 7, 2022, 10:51 AM IST

ABOUT THE AUTHOR

...view details