ਨਵੀਂ ਦਿੱਲੀ: ਫਿਅਟ ਕ੍ਰਿਸਲਰ ਆਟੋਮੋਬਾਈਲਜ਼ (ਐਫਸੀਏ) ਭਾਰਤ ਨੇ ਸ਼ਨੀਵਾਰ ਨੂੰ ਆਪਣਾ ਆਨਲਾਈਨ 'ਟੱਚ-ਫ੍ਰੀ' ਜੀਪ ਰਿਟੇਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਮਾਜਿਕ ਦੂਰੀ ਅਤੇ ਹੋਰ ਪਾਬੰਧੀਆਂ ਲਈ ਕੰਪਨੀ ਨੇ ਇਹ ਐਲਾਨ ਕੀਤਾ ਹੈ।
ਕੰਪਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ਸੰਭਾਵਿਤ ਗ੍ਰਾਹਕ ਬਿਨ੍ਹਾਂ ਕਿਸੇ ਸ਼ੋਅਰੂਮ ਦਾ ਦੌਰਾ ਕੀਤੇ ਜੀਪ ਨੂੰ ਆਨਲਾਈਨ ਬੁੱਕ ਕਰ ਸਕਦੇ ਹਨ ਅਤੇ ਆਪਣੀ ਟੈਸਟ ਡਰਾਈਵ ਲੈ ਸਕਦੇ ਹਨ। ਇਸ ਤੋਂ ਬਾਅਦ ਸੈਨੇਟਾਈਜ਼ਡ ਵਾਹਨ ਦੀ ਹੋਮ ਡਲੀਵਰੀ ਕਰਵਾਈ ਜਾਵੇਗੀ।
ਐਫਸੀਏ ਇੰਡੀਆ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਪਾਰਥ ਦੱਤਾ ਨੇ ਕਿਹਾ,"ਸਾਡੀ ਵਚਨਬੱਧਤਾ ਇਹ ਹੈ ਕਿ ਗ੍ਰਾਹਕ ਅਜੇ ਵੀ ਜੀਪ ਤੱਕ ਪਹੁੰਚਣਾ ਜਾਰੀ ਰੱਖ ਸਕਦੇ ਹਨ। ਸਿਹਤ, ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਅਸੀਂ ਜੀਪ ਦੇ ਰਿਟੇਲ ਤਜ਼ਰਬੇ ਨੂੰ ਜਿੰਨਾ ਸੰਭਵ ਹੋ ਸਕੇ ਟੱਚ-ਮੁਕਤ ਬਣਾ ਰਹੇ ਹਾਂ।"