ਨਵੀਂ ਦਿੱਲੀ: ਐਮਾਜ਼ੋਨ.ਈਨ ਨੇ ਸ਼ੁੱਕਰਵਾਰ 11 ਦਸੰਬਰ ਨੂੰ ਐਪਲ ਡੇਅਸ ਸੇਲ ਦਾ ਐਲਾਨ ਕੀਤਾ, ਜਿਸ ਦੇ ਤਹਿਤ ਕਈ ਆਕਰਸ਼ਕ ਡੀਲਸ ਲਿਆਂਦੀਆਂ ਗਈਆਂ ਹਨ, ਨਾਲ ਹੀ ਆਈਫੋਨ 11 ਸੀਰੀਜ਼, ਆਈਫੋਨ 7 ਸਮੇਤ ਕਈ ਉਤਪਾਦਾਂ 'ਤੇ ਛੋਟ ਦਿੱਤੀ ਜਾਵੇਗੀ। ਕੰਪਨੀ ਦੇ ਮੁਤਾਬਕ, ਐਪਲ ਡੇਅ 16 ਦਸੰਬਰ ਤੱਕ ਲਾਗੂ ਰਹਿਣਗੇ, ਜਿਸ ਵਿੱਚ ਭਾਗ ਲੈਣ ਵਾਲੇ ਸਾਰੇ ਬ੍ਰਾਂਡ ਅਤੇ ਵਿਕਰੇਤਾਵਾਂ ਦੇ ਵੱਲੋਂ ਕਈ ਆਕਰਸ਼ਕ ਪੇਸ਼ਕਸ਼ਾਂ ਕੀਤੀਆਂ ਜਾਣਗੀਆਂ।
ETV Bharat / science-and-technology
ਐਮਾਜ਼ਾਨ ਲੈਕੇ ਆਇਆ ਐਪਲ ਡੇਜ਼ ਸੇਲ, ਕਈ ਉਤਪਾਦਾਂ 'ਤੇ ਮਿਲੇਗੀ ਭਾਰੀ ਛੂਟ - ਐਮਾਜ਼ੋਨ ਡਾਟ ਇਨ ਦੀ ਐਪਲ ਡੇਅ ਸੇਲ
ਐਮਾਜ਼ੋਨ ਡਾਟ ਇਨ ਦੀ ਐਪਲ ਡੇਅ ਸੇਲ 'ਤੇ ਗਾਹਕਾਂ ਲਈ ਆਕਰਸ਼ਕ ਡੀਲਸ ਹਨ। ਇਸ ਵਿਸ਼ੇਸ਼ ਸੈੱਲ 'ਚ ਆਈਫੋਨ 7 ਨੂੰ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ 23,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਆਈ.ਪੈਡ. ਮਿਨੀ 'ਤੇ ਵੀ 5,000 ਤੱਕ ਦੀ ਛੂਟ ਹੋਵੇਗੀ। ਸੈੱਲ ਦੇ ਜ਼ਰੀਏ ਗਾਹਕ ਕਈ ਹੋਰ ਉਤਪਾਦਾਂ 'ਤੇ ਵੀ ਛੋਟ ਪਾ ਸਕਣਗੇ।
ਐਮਾਜ਼ਾਨ ਲੈਕੇ ਆਇਆ ਐਪਲ ਡੇਜ਼ ਸੇਲ
ਐਪਲ ਡੇਅ ਸੇਲ 'ਚ ਗਾਹਕ ਆਈਫੋਨ 11 ਨੂੰ 2,900 ਰੁਪਏ ਦੀ ਛੋਟ ਦੇ ਨਾਲ 51,999 ਰੁਪਏ 'ਚ ਖਰੀਦ ਸਕਣਗੇ। ਇਸ ਤੋਂ ਇਲਾਵਾ, ਗਾਹਕ ਯੈਸ ਬੈਂਕ ਕ੍ਰੈਡਿਟ ਕਾਰਡ ਈਐਮਆਈ ਟ੍ਰਾਂਜੈਕਸ਼ਨਾਂ 'ਤੇ 1,750 ਰੁਪਏ ਦੀ ਵਾਧੂ ਛੂਟ ਪ੍ਰਾਪਤ ਕਰ ਸਕਦੇ ਹਨ।
ਇਸ ਸਮੇਂ ਦੇ ਦੌਰਾਨ, ਆਈਫੋਨ 7 ਨੂੰ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ 23,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਆਈਪੈਡ ਮਿਨੀ 'ਤੇ ਵੀ 5,000 ਤੱਕ ਦੀ ਛੂਟ ਮਿਲੇਗੀ ਅਤੇ ਜੇ ਤੁਸੀਂ ਐਚਡੀਐਫਸੀ ਡੈਬਿਟ ਅਤੇ ਕ੍ਰੈਡਿਟ ਕਾਰਡਾਂ 'ਤੇ ਖਰੀਦਦਾਰੀ ਕਰਦੇ ਹੋ, ਤਾਂ ਤੁਸੀਂ 3,000 ਰੁਪਏ ਦੀ ਵਾਧੂ ਛੂਟ ਦਾ ਲਾਭ ਲੈ ਸਕੋਗੇ।
Last Updated : Feb 16, 2021, 7:53 PM IST