ਹੈਦਰਾਬਾਦ: ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ 9 ਸਤੰਬਰ ਅਤੇ 10 ਸਤੰਬਰ ਨੂੰ G20 Summit ਦਾ ਆਯੋਜਨ ਹੋਣ ਜਾ ਰਿਹਾ ਹੈ। ਸਰਕਾਰ ਵੱਲੋਂ ਕਾਫੀ ਸਮੇਂ ਤੋਂ ਇਸ ਇਵੈਂਟ ਦੀਆਂ ਤਿਆਰੀਆਂ ਕੀਤੀਆ ਜਾ ਰਹੀਆਂ ਹਨ ਅਤੇ ਇਸ ਇਵੈਂਟ ਨਾਲ ਜੁੜਿਆਂ ਇੱਕ ਐਪ ਵੀ ਲਾਂਚ ਕੀਤਾ ਗਿਆ ਹੈ। ਇਸ ਇਵੈਂਟ ਕਰਕੇ ਕਈ ਰਾਸਤੇ ਵੀ ਬੰਦ ਕੀਤੇ ਗਏ ਹਨ। G20 Summit ਦੇ ਹਰ ਅਪਡੇਟ ਲਈ ਤੁਸੀਂ G20 India ਐਪ ਨੂੰ ਡਾਊਨਲੋਡ ਕਰ ਸਕਦੇ ਹੋ।
G20 India ਐਪ ਲਾਂਚ: G20 India ਐਪ ਨੂੰ ਐਂਡਰਾਈਡ ਅਤੇ IOS ਦੋਨਾਂ ਪਲੇਟਫਾਰਮਾਂ 'ਤੇ ਲਾਂਚ ਕੀਤਾ ਗਿਆ ਹੈ। ਇਸ ਐਪ ਦੇ ਡਿਸਕ੍ਰਿਪਸ਼ਨ 'ਚ ਦੱਸਿਆ ਗਿਆ ਹੈ ਕਿ ਇਹ ਯੂਜ਼ਰਸ ਲਈ Easy-to-Easy ਪਲੇਟਫਾਰਮ ਦੀ ਤਰ੍ਹਾਂ ਕੰਮ ਕਰੇਗਾ। ਇਸ ਐਪ ਰਾਹੀ ਲੋਕਾਂ ਨੂੰ G20 Summit, ਇਵੈਂਟਸ, ਪ੍ਰੈਸ ਰਿਲੀਜ਼, ਡਾਕੂਮੈਂਟਸ, ਸਪੀਚ, ਤਸਵੀਰਾਂ, ਵੀਡੀਓਜ਼, ਸੋਸ਼ਲ ਮੀਡੀਆ ਅਪਡੇਟਸ, ਪਿਛਲੇ Summit ਦੀ ਜਾਣਕਾਰੀ ਅਤੇ ਇਸ ਨਾਲ ਜੁੜੇ ਹਰ ਅਪਡੇਟ ਮਿਲਦੇ ਰਹਿਣਗੇ। ਇਸ ਐਪ ਰਾਹੀ ਲੋਕ ਇਵੈਂਟ ਦੇਖਣ ਲਈ ਰਿਜਿਸਟਰ ਵੀ ਕਰ ਸਕਦੇ ਹਨ।