ਹੈਦਰਾਬਾਦ: ਜੇਕਰ ਤੁਸੀਂ ਈ-ਕਾਮਰਸ ਵੈੱਬਸਾਈਟ ਐਮਾਜ਼ਾਨ 'ਚ 'Add to Cart' 'ਚ ਕੁਝ ਵੀ ਜੋੜਿਆ ਹੈ ਤਾਂ ਤੁਰੰਤ ਆਰਡਰ ਕਰ ਲਓ ਕਿਉਂਕਿ 31 ਮਈ ਤੋਂ ਬਾਅਦ ਇਸ ਪਲੇਟਫਾਰਮ ਤੋਂ ਸਾਮਾਨ ਆਰਡਰ ਕਰਨਾ ਪਹਿਲਾਂ ਨਾਲੋਂ ਮਹਿੰਗਾ ਹੋ ਜਾਵੇਗਾ। ਈਟੀ ਦੀ ਇੱਕ ਰਿਪੋਰਟ ਦੇ ਅਨੁਸਾਰ, ਐਮਾਜ਼ਾਨ ਆਪਣੀ ਵਿਕਰੇਤਾ ਫੀਸ ਅਤੇ ਕਮਿਸ਼ਨ ਚਾਰਜ ਵਿੱਚ ਤਬਦੀਲੀ ਕਰਨ ਜਾ ਰਿਹਾ ਹੈ, ਜਿਸ ਤੋਂ ਬਾਅਦ ਉਤਪਾਦਾਂ ਦੀਆਂ ਕੀਮਤਾਂ ਪਹਿਲਾਂ ਨਾਲੋਂ ਵੱਧ ਸਕਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਈ-ਕਾਮਰਸ ਕੰਪਨੀ ਕਮਿਸ਼ਨ ਦੇ ਜ਼ਰੀਏ ਹੀ ਆਪਣਾ ਪੈਸਾ ਕਮਾਉਂਦੀ ਹੈ। ਵਿਕਰੇਤਾ ਇਸ ਪਲੇਟਫਾਰਮ ਰਾਹੀਂ ਸਾਮਾਨ ਵੇਚਦੇ ਹਨ ਅਤੇ ਕੰਪਨੀ ਇਸ ਦੇ ਬਦਲੇ ਪੈਸੇ ਵਸੂਲਦੀ ਹੈ।
Amazon ਇਨ੍ਹਾਂ ਚੀਜ਼ਾਂ ਦੀਆ ਕੀਮਤਾਂ ਵਿੱਚ ਕਰੇਗਾ ਵਾਧਾ: ਦਰਅਸਲ, ਕੰਪਨੀ ਨੇ ਇਹ ਕਦਮ ਆਪਣੀ ਸਾਲਾਨਾ ਪ੍ਰਕਿਰਿਆ ਦੇ ਤਹਿਤ ਚੁੱਕਿਆ ਹੈ ਅਤੇ 31 ਮਈ ਤੋਂ ਬਾਅਦ ਪਲੇਟਫਾਰਮ 'ਤੇ ਨਵੇਂ ਨਿਯਮ ਲਾਗੂ ਹੋਣਗੇ, ਜਿਸ ਦੇ ਨਤੀਜੇ ਵਜੋਂ ਉਤਪਾਦ ਪਹਿਲਾਂ ਨਾਲੋਂ ਮਹਿੰਗੇ ਹੋ ਸਕਦੇ ਹਨ। ਰਿਪੋਰਟਾਂ ਦੇ ਅਨੁਸਾਰ, ਕੰਪਨੀ ਕੱਪੜੇ, Beauty Products, ਦਵਾਈ ਅਤੇ ਕਰਿਆਨੇ ਆਦਿ ਦੀਆਂ ਸ਼੍ਰੇਣੀਆਂ ਵਿੱਚ ਵਿਕਰੇਤਾ ਫੀਸ ਵਧਾਉਣ ਜਾ ਰਹੀ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਵਿਕਰੇਤਾ ਫੀਸ ਵਿੱਚ ਵਾਧਾ ਬਾਜ਼ਾਰ ਦੇ ਬਦਲਦੇ ਮਾਹੌਲ ਅਤੇ ਮੈਕਰੋ-ਆਰਥਿਕ ਕਾਰਨਾਂ ਕਰਕੇ ਹੋਇਆ ਹੈ।
ਕੀਮਤਾਂ 'ਚ ਇੰਨੇ ਫੀਸਦੀ ਹੋਇਆ ਵਾਧਾ:ਈਟੀ ਦੀ ਰਿਪੋਰਟ ਦੇ ਅਨੁਸਾਰ, ਦਵਾਈ ਸ਼੍ਰੇਣੀ ਵਿੱਚ 500 ਰੁਪਏ ਤੱਕ ਦੇ ਉਤਪਾਦਾਂ 'ਤੇ ਵਿਕਰੇਤਾ ਦੀ ਫੀਸ 5.5 ਤੋਂ 12 ਫੀਸਦੀ ਤੱਕ ਵੱਧ ਗਈ ਹੈ, ਜਦਕਿ 500 ਰੁਪਏ ਤੋਂ ਵੱਧ ਦੀਆਂ ਚੀਜ਼ਾਂ ਦੀ ਫੀਸ 15 ਫੀਸਦੀ ਹੋ ਗਈ ਹੈ। ਕੱਪੜਿਆਂ 'ਚ 1,000 ਤੋਂ ਜ਼ਿਆਦਾ ਦੇ ਉਤਪਾਦਾਂ ਦੀ ਫੀਸ 19 ਤੋਂ ਵਧਾ ਕੇ 22.5 ਫੀਸਦੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ Beauty Products 'ਤੇ ਕਮਿਸ਼ਨ ਨੂੰ ਵਧਾ ਕੇ 8.5 ਫੀਸਦੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਘਰੇਲੂ ਤੌਰ 'ਤੇ ਟਰਾਂਸਪੋਰਟ ਕੀਤੇ ਜਾਣ ਵਾਲੇ ਉਤਪਾਦਾਂ 'ਤੇ ਡਿਲੀਵਰੀ ਚਾਰਜ 20 ਤੋਂ 30 ਫੀਸਦੀ ਤੱਕ ਵਧਾ ਦਿੱਤਾ ਹੈ।
- Grammarly: ਕਰਮਚਾਰੀਆਂ ਦੇ ਸਹਿਯੋਗ ਲਈ Grammarly ਪੇਸ਼ ਕਰ ਰਿਹਾ ਨਵਾਂ ਉਤਪਾਦ
- Twitter Blue Tick: ਐਲੋਨ ਮਸਕ ਨੇ ਟਵਿਟਰ ਬਲੂ ਟਿੱਕ ਗਾਹਕਾਂ ਲਈ ਕੀਤਾ ਐਲਾਨ, ਹੁਣ 2 ਘੰਟੇ ਦੀ ਵੀਡੀਓ ਕੀਤੀ ਜਾ ਸਕੇਗੀ ਅਪਲੋਡ
- Apple ਨੇ ChatGpt ਦੀ ਵਰਤੋਂ 'ਤੇ ਲਗਾਈ ਪਾਬੰਦੀ
ਹਾਲ ਹੀ ਵਿੱਚ ਕਈ ਕਰਮਚਾਰੀਆਂ ਦੀ ਕੀਤੀ ਗਈ ਸੀ ਛਾਂਟੀ:ਈ-ਕਾਮਰਸ ਕੰਪਨੀ ਨੇ ਹਾਲ ਹੀ 'ਚ 500 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਕੰਪਨੀ ਵਿੱਚ ਛਾਂਟੀ ਦੀ ਪ੍ਰਕਿਰਿਆ ਚੱਲ ਰਹੀ ਸੀ ਅਤੇ ਐਮਾਜ਼ਾਨ ਵੈੱਬ ਸਰਵਿਸਿਜ਼, ਐਚਆਰ ਅਤੇ ਸਪੋਰਟ ਸਟਾਫ ਤੋਂ ਕਰਮਚਾਰੀਆਂ ਨੂੰ ਕੱਢਿਆ ਜਾ ਰਿਹਾ ਸੀ। ਛਾਂਟੀ ਦੀ ਇਹ ਪ੍ਰਕਿਰਿਆ 9,000 ਨੌਕਰੀਆਂ ਦੀ ਕਟੌਤੀ ਵਿੱਚੋਂ ਇੱਕ ਸੀ ਜਿਸਦਾ ਕੰਪਨੀ ਨੇ ਮਾਰਚ 2023 ਵਿੱਚ ਐਲਾਨ ਕੀਤਾ ਸੀ। ਮਾਰਚ ਵਿੱਚ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਹ ਆਪਣੀਆਂ ਕਲਾਉਡ ਸੇਵਾਵਾਂ, ਇਸ਼ਤਿਹਾਰਬਾਜ਼ੀ ਅਤੇ ਟਵਿਚ ਯੂਨਿਟਾਂ ਤੋਂ ਲਗਭਗ 9,000 ਨੌਕਰੀਆਂ ਵਿੱਚ ਕਟੌਤੀ ਕਰਨ ਜਾ ਰਹੀ ਹੈ। ਇਹ ਜਾਣਕਾਰੀ ਸੀਈਓ ਐਂਡੀ ਜੱਸੀ ਨੇ 18,000 ਕਰਮਚਾਰੀਆਂ ਦੀ ਛੁੱਟੀ ਕੀਤੇ ਜਾਣ ਤੋਂ ਕੁਝ ਹਫ਼ਤਿਆਂ ਬਾਅਦ ਕਰਮਚਾਰੀਆਂ ਨੂੰ ਇੱਕ ਮੀਮੋ ਵਿੱਚ ਦਿੱਤੀ ਸੀ।