ਹੈਦਰਾਬਾਦ: ਫਲਿੱਪਕਾਰਟ ਨੇ ਆਪਣੇ ਗ੍ਰਾਹਕਾਂ ਲਈ Year End ਸੇਲ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਹਾਲ ਹੀ ਵਿੱਚ ਇਸ ਸੇਲ ਦੀ ਜਾਣਕਾਰੀ ਦਿੱਤੀ ਹੈ। ਫਲਿੱਪਕਾਰਟ ਦੀ ਇਹ ਸੇਲ ਅੱਜ ਤੋਂ ਸ਼ੁਰੂ ਹੋ ਕੇ 16 ਦਸੰਬਰ ਤੱਕ ਚਲੇਗੀ। ਇਸ ਸੇਲ ਦੌਰਾਨ ਤੁਹਾਨੂੰ ਇਲੈਕਟ੍ਰੋਨਿਕਸ, ਫੈਸ਼ਨ ਅਤੇ ਫਰਨੀਚਰ ਸਮੇਤ ਕਈ ਪ੍ਰੋਡਕਟਾਂ 'ਤੇ 80 ਫੀਸਦੀ ਤੱਕ ਦੀ ਛੋਟ ਮਿਲ ਸਕਦੀ ਹੈ। ਇਸਦੇ ਨਾਲ ਹੀ ਤੁਹਾਨੂੰ ਬਹੁਤ ਸਾਰੀਆਂ ਡਿਵਾਈਸਾਂ 'ਤੇ ਬੰਪਰ ਡਿਸਕਾਊਂਟ ਵੀ ਮਿਲ ਰਿਹਾ ਹੈ।
ਫਲਿੱਪਕਾਰਟ ਦੀ Year End ਸੇਲ 'ਚ ਇਨ੍ਹਾਂ ਸਮਾਰਟਫੋਨਾਂ 'ਤੇ ਡਿਸਕਾਊਂਟ: ਇਸ ਸੇਲ ਦੌਰਾਨ ਤੁਹਾਨੂੰ ਕਈ ਸਮਾਰਟਫੋਨਾਂ 'ਤੇ ਡਿਸਕਾਊਂਟ ਮਿਲ ਸਕਦਾ ਹੈ। ਸੇਲ ਦੌਰਾਨ ਤੁਹਾਨੂੰ iPhone 14, iPhone 14 ਪਲੱਸ, Nothing Phone (2), Pixel 7, Moto G54 5G, Realme C53, Samsung Galaxy F14 5G, Poco M6 Pro 5G, Motorola Edge 40 Neo, Samsung Galaxy S21 FE 5G, Vivo T2 ਪ੍ਰੋ ਵਰਗੇ ਸਮਾਰਟਫੋਨਾਂ 'ਤੇ ਡਿਸਕਾਊਂਟ ਮਿਲੇਗਾ। ਇਸਦੇ ਨਾਲ ਹੀ ਜੇਕਰ ਤੁਸੀਂ Samsung Galaxy S22 ਨੂੰ ਖਰੀਦਦੇ ਹੋ, ਤਾਂ ਇਸ ਫੋਨ ਦੀ ਕੀਮਤ ਡਿਸਕਾਊਂਟ ਅਤੇ ਆਫ਼ਰਸ ਤੋਂ ਬਾਅਦ 40,000 ਰੁਪਏ ਤੋਂ ਘਟ ਹੋ ਜਾਵੇਗੀ। ਇਸ ਫੋਨ ਦੀ ਅਸਲੀ ਕੀਮਤ 49,999 ਰੁਪਏ ਹੈ। iPhone 14 ਦੇ 128GB ਸਟੋਰੇਜ ਵਾਲੇ ਮਾਡਲ ਨੂੰ ਫਲਿੱਪਕਾਰਟ 'ਤੇ 60,999 ਰੁਪਏ ਦੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ।