ਹੈਦਰਾਬਾਦ:ਫਲਿੱਪਕਾਰਟ ਦੀ Big Billion Days Sale ਸ਼ੁਰੂ ਹੋਣ ਵਾਲੀ ਹੈ। ਸੇਲ ਦੇ ਸ਼ੁਰੂ ਹੋਣ ਤੋਂ ਪਹਿਲਾ ਹੀ ਕੰਪਨੀ ਨੇ ਆਈਫੋਨ 13 ਨੂੰ ਸਸਤਾ ਕਰ ਦਿੱਤਾ ਹੈ। ਆਈਫੋਨ 13 ਪਲੇਟਫਾਰਮ 'ਤੇ 52,499 ਰੁਪਏ 'ਚ ਖਰੀਦਣ ਲਈ ਉਪਲਬਧ ਹੈ। ਇਸ ਫੋਨ ਨੂੰ ਫਲਿੱਪਕਾਰਟ ਸੇਲ 'ਚ 7,401 ਰੁਪਏ ਦੇ ਡਿਸਕਾਊਂਟ ਨਾਲ ਵੇਚਿਆ ਜਾ ਰਿਹਾ ਹੈ।
ਫਲਿੱਪਕਾਰਟ 'ਤੇ ਆਈਫੋਨ 13 ਇਸ ਕੀਮਤ 'ਚ ਉਪਲਬਧ: ਫਲਿੱਪਕਾਰਟ 'ਤੇ ਆਈਫੋਨ 13 ਦੇ 128GB ਨੂੰ 12 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ 52,499 ਰੁਪਏ 'ਚ ਵੇਚਿਆ ਜਾ ਰਿਹਾ ਹੈ। ਜਦਕਿ ਇਸਦੀ ਅਸਲੀ ਕੀਮਤ 59,900 ਰੁਪਏ ਹੈ। ਇਸ ਤੋਂ ਇਲਾਵਾ Flipkart Axis Bank ਕਾਰਡ 'ਤੇ 5 ਫੀਸਦੀ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਆਈਫੋਨ ਦੀ ਖਰੀਦ 'ਤੇ 30,600 ਰੁਪਏ ਦਾ ਐਕਸਚੇਜ਼ ਆਫ਼ਰ ਵੀ ਦਿੱਤਾ ਜਾ ਰਿਹਾ ਹੈ।
ਆਈਫੋਨ 13 ਦੇ ਫੀਚਰਸ:ਆਈਫੋਨ 13 'ਚ 6.1 ਇੰਚ ਦੀ ਸੂਪਰ ਰੇਟਿਨਾ XDR OLED ਡਿਸਪਲੇ ਦਿੱਤੀ ਗਈ ਹੈ ਅਤੇ 2532x1170 ਪਿਕਸਲ Resolution ਦਿੱਤੀ ਗਈ ਹੈ। ਆਈਫੋਨ 13 'ਚ 128GB, 256GB ਅਤੇ 512GB ਦੀ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ 'ਚ ਪ੍ਰਾਈਮਰੀ ਲੈਂਸ ਅਤੇ 12 ਮੈਗਾਪਿਕਸਲ ਦਾ ਅਲਟ੍ਰਾਵਾਈਡ ਐਂਗਲ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ ਫਰੰਟ 'ਚ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
Flipkart Big Billion Days Sale 'ਚ ਆਈਫੋਨ 14 ਅਤੇ 14 ਪਲੱਸ 'ਤੇ ਵੀ ਮਿਲ ਰਹੀ ਛੋਟ: ਫਲਿੱਪਕਾਰਟ ਨੇ ਖੁਲਾਸਾ ਕੀਤਾ ਹੈ ਕਿ ਇਸ ਸੇਲ 'ਚ ਆਈਫੋਨ 14 ਅਤੇ 14 ਪਲੱਸ ਨੂੰ ਵੀ ਘਟ ਕੀਮਤ 'ਚ ਪੇਸ਼ ਕੀਤਾ ਜਾਵੇਗਾ। ਫਲਿੱਪਕਾਰਟ 1 ਅਕਤੂਬਰ ਨੂੰ ਆਈਫੋਨ 14 ਅਤੇ 14 ਪਲੱਸ ਦੀ ਡੀਲ ਪ੍ਰਾਈਸ ਦਾ ਖੁਲਾਸਾ ਕਰੇਗਾ। ਕਿਹਾ ਜਾ ਰਿਹਾ ਹੈ ਕਿ ਆਈਫੋਨ 14 ਅਤੇ 14 ਪਲੱਸ ਨੂੰ 50,000 ਅਤੇ 60,000 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਜਾ ਸਕਦਾ ਹੈ।