ਪੰਜਾਬ

punjab

ETV Bharat / science-and-technology

Flipkart Big Bachat Dhamaal Sale: ਅੱਜ 12 ਵਜੇ ਸ਼ੁਰੂ ਹੋਵੇਗੀ ਸੇਲ, ਇਨ੍ਹਾਂ ਚੀਜ਼ਾਂ 'ਤੇ ਮਿਲੇਗਾ ਭਾਰੀ ਡਿਸਕਾਊਂਟ - ਫਲਿੱਪਕਾਰਟ ਦੀ ਸੇਲ ਚ ਮਿਲ ਰਿਹਾ ਡਿਸਕਾਊਂਟ

ਫਲਿੱਪਕਾਰਟ 'ਤੇ Big Bachat Dhamaal ਸੇਲ ਅੱਜ 12 ਵਜੋ ਸ਼ੁਰੂ ਹੋ ਰਹੀ ਹੈ। ਇਸ ਸੇਲ 'ਚ ਅਲੱਗ-ਅਲੱਗ ਪ੍ਰੋਡਕਟਸ 80 ਫੀਸਦੀ ਤੱਕ ਸਸਤੇ ਮਿਲ ਰਹੇ ਹਨ।

Flipkart Big Bachat Dhamaal Sale
Flipkart Big Bachat Dhamaal Sale

By ETV Bharat Punjabi Team

Published : Sep 1, 2023, 11:18 AM IST

ਹੈਦਰਾਬਾਦ: ਫਲਿੱਪਕਾਰਟ 'ਤੇ ਅੱਜ ਤੋਂ Big Bachat Dhamaal ਸੇਲ ਸ਼ੁਰੂ ਹੋ ਰਹੀ ਹੈ। ਇਹ ਸੇਲ ਅੱਜ ਤੋਂ 3 ਸਤੰਬਰ ਤੱਕ ਚਲੇਗੀ। ਇਸ ਸੇਲ 'ਚ ਕਈ ਚੀਜ਼ਾਂ 'ਤੇ ਡਿਸਕਾਊਂਟ ਮਿਲ ਰਿਹਾ ਹੈ। ਸੇਲ 'ਚ 1 ਲੱਖ ਤੋਂ ਜ਼ਿਆਦਾ ਦੇ ਪ੍ਰੋਡਕਟਸ 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਅਤੇ ਚੁਣੇ ਹੋਏ ਪ੍ਰੋਡਕਟਸ 'ਤੇ 80 ਫੀਸਦੀ ਤੱਕ ਦੀ ਛੋਟ ਮਿਲੇਗੀ।

ਫਲਿੱਪਕਾਰਟ ਸੇਲ 'ਚ ਇਨ੍ਹਾਂ ਚੀਜ਼ਾਂ 'ਤੇ ਮਿਲੇਗਾ ਡੀਸਕਾਊਂਟ: ਇਸ ਸੇਲ 'ਚ ਫੈਸ਼ਨ, ਮੇਕਅੱਪ, ਰਸੋਈ ਦਾ ਸਾਮਾਨ, ਮੋਬਾਈਲ, ਫਰਨੀਚਰ ਅਤੇ ਟੀਵੀ 'ਤੇ ਡਿਸਕਾਊਂਟ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਗ੍ਰਾਹਕ 1000 ਰੁਪਏ ਤੋਂ ਜ਼ਿਆਦਾ ਬ੍ਰੈਂਡਸ ਦੇ ਪ੍ਰੋਡਕਟਸ 'ਤੇ ਫ੍ਰੀ ਡਿਲੀਵਰੀ, ਡਿਸਕਾਊਂਟ ਅਤੇ ਰਿਟਰਨ ਵਰਗੀਆਂ ਸੁਵਿਧਾਵਾਂ ਦਾ ਫਾਇਦਾ ਉਠਾ ਸਕਦੇ ਹੋ।

499 ਰੁਪਏ ਤੋਂ ਘਟ 'ਚ ਖਰੀਦ ਸਕੋਗੇ ਕਈ ਸਾਰੇ ਪ੍ਰੋਡਕਟਸ: ਲੋਕ ਇਸ ਸੇਲ 'ਚ ਕਈ ਚੀਜ਼ਾਂ ਨੂੰ ਸਸਤੇ 'ਚ ਖਰੀਦ ਸਕਦੇ ਹਨ। ਸੇਲ 'ਚ 499 ਰੁਪਏ, 699 ਰੁਪਏ, 799 ਰੁਪਏ ਅਤੇ 999 ਰੁਪਏ ਤੋਂ ਘਟ 'ਚ ਤੁਸੀਂ ਕਈ ਚੀਜ਼ਾਂ ਖਰੀਦ ਸਕਦੇ ਹੋ। 499 ਰੁਪਏ ਤੋਂ ਘਟ 'ਚ ਘਰ ਦੀ ਸਜਾਵਟ ਤੋਂ ਲੈ ਕੇ ਕੱਪੜੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਖਰੀਦਣ ਦਾ ਮੌਕਾ ਮਿਲ ਰਿਹਾ ਹੈ।

ਫਲਿੱਪਕਾਰਟ ਦੀ ਸੇਲ 'ਚ ਮਿਲ ਰਿਹਾ ਇੰਨੇ ਫੀਸਦੀ ਦਾ ਡਿਸਕਾਊਂਟ: ਇਸ ਸੇਲ ਦੌਰਾਨ ਮਿਲ ਰਹੀ ਛੋਟ 'ਚ ਘਰ ਦੇ ਸਾਮਾਨ 'ਤੇ 70 ਫੀਸਦੀ, ਵਾਸ਼ਿੰਗ ਮਸ਼ੀਨ 'ਤੇ 60 ਫੀਸਦੀ, ਪਰਸਨਲ ਕੇਅਰ ਪ੍ਰੋਡਕਟਸ 'ਤੇ 60 ਫੀਸਦੀ, ਕੱਪੜਿਆਂ 'ਤੇ 60 ਤੋਂ 70 ਫੀਸਦੀ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਸਪੋਰਟਸ ਅਤੇ ਫਿੱਟਨੈਸ ਪ੍ਰੋਡਕਟਸ 'ਤੇ 80 ਫੀਸਦੀ ਤੱਕ ਛੋਟ ਮਿਲ ਰਹੀ ਹੈ। ਸਮਾਰਟ ਟੀਵੀ ਅਤੇ ਸਮਾਰਟਫੋਨ 'ਤੇ 75 ਫੀਸਦੀ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸਦੇ ਨਾਲ ਹੀ Flipkart Axis Bank Card ਯੂਜ਼ਰਸ ਨੂੰ ਕੈਸ਼ਬੈਕ ਆਫ਼ਰ ਕੀਤਾ ਜਾ ਰਿਹਾ ਹੈ।

ABOUT THE AUTHOR

...view details