ਹੈਦਰਾਬਾਦ: ਫਲਿੱਪਕਾਰਟ ਅਤੇ ਐਮਾਜ਼ਾਨ ਦੀ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਸੇਲ 'ਚ ਕਈ ਸਮਾਰਟਫੋਨਾਂ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਇਸ ਸੇਲ 'ਚ ਤੁਸੀਂ ਸੈਮਸੰਗ ਦੇ ਵੀ ਕਈ ਸਮਾਰਟਫੋਨਾਂ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ।
ਸੇਲ ਦੌਰਾਨ ਸੈਮਸੰਗ ਦੇ ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਿਹਾ ਡਿਸਕਾਊਂਟ:
Samsung Galaxy M04: ਸੇਲ ਦੌਰਾਨ ਤੁਸੀਂ Samsung Galaxy M04 ਸਮਾਰਟਫੋਨ ਨੂੰ ਭਾਰੀ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਇਸ ਫੋਨ ਦੀ ਅਸਲੀ ਕੀਮਤ 11,999 ਰੁਪਏ ਹੈ। ਪਰ ਐਮਾਜ਼ਾਨ ਸੇਲ 'ਚ 46 ਫੀਸਦ ਦੇ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਸਮਾਰਟਫੋਨ ਨੂੰ 6,499 ਰੁਪਏ 'ਚ ਖਰੀਦ ਸਕਦੇ ਹੋ ਜਦਕਿ ਫਲਿੱਪਕਾਰਟ ਸੇਲ 'ਚ 37 ਫੀਸਦ ਦੇ ਡਿਸਕਾਊਂਟ ਤੋਂ ਬਾਅਦ ਇਸ ਫੋਨ ਨੂੰ ਤੁਸੀਂ 7,499 ਰੁਪਏ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ 6.5 ਇੰਚ ਦੀ ਵੱਡੀ PLS LCD ਡਿਸਪਲੇ ਦਿੱਤੀ ਗਈ ਹੈ ਅਤੇ 5,000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ।
Samsung Galaxy M13: Samsung Galaxy M13 ਫੋਨ ਦੀ ਅਸਲੀ ਕੀਮਤ 14,999 ਰੁਪਏ ਹੈ ਪਰ ਐਮਾਜ਼ਾਨ ਸੇਲ 'ਚ ਤੁਸੀਂ ਇਸ ਫੋਨ ਨੂੰ 39 ਫੀਸਦ ਦੇ ਡਿਸਕਾਊਂਟ ਤੋਂ ਬਾਅਦ 9,199 ਰੁਪਏ 'ਚ ਖਰੀਦ ਸਕਦੇ ਹੋ ਅਤੇ ਫਲਿੱਪਕਾਰਟ ਸੇਲ 'ਚ 30 ਫੀਸਦ ਦੇ ਡਿਸਕਾਊਂਟ ਤੋਂ ਬਾਅਦ 10,379 ਰੁਪਏ 'ਚ ਖਰੀਦ ਸਕਦੇ ਹੋ।
Samsung Galaxy A14: ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਸੇਲ 'ਚ 24 ਫੀਸਦੀ ਦੀ ਛੋਟ ਤੋਂ ਬਾਅਦ 13,999 ਰੁਪਏ 'ਚ ਖਰੀਦ ਸਕਦੇ ਹੋ ਜਦਕਿ ਫਲਿੱਪਕਾਰਟ ਸੇਲ 'ਚ 13 ਫੀਸਦ ਦੇ ਡਿਸਕਾਊਂਟ ਤੋਂ ਬਾਅਦ 15,999 'ਚ ਤੁਸੀਂ ਇਸ ਫੋਨ ਨੂੰ ਖਰੀਦ ਸਕਦੇ ਹੋ। ਇਸ ਫੋਨ 'ਚ 6.6 ਇੰਚ ਦੀ ਸਕ੍ਰੀਨ ਅਤੇ 50MP ਦਾ ਕੈਮਰਾ ਦਿੱਤਾ ਗਿਆ ਹੈ।
Samsung Galaxy F14 5G: ਇਸ ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਸੇਲ 'ਚ 34 ਫੀਸਦ ਦੇ ਡਿਸਕਾਊਂਟ ਤੋਂ ਬਾਅਦ 11,490 ਰੁਪਏ 'ਚ ਖਰੀਦ ਸਕਦੇ ਹੋ ਜਦਕਿ ਐਮਾਜ਼ਾਨ ਸੇਲ 'ਚ ਇਹ ਫੋਨ ਮੌਜ਼ੂਦ ਨਹੀਂ ਹੈ। ਇਸ ਸਮਾਰਟਫੋਨ 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ ਅਤੇ 50MP ਦਾ ਪ੍ਰਾਈਮਰੀ ਕੈਮਰਾ ਦਿੱਤਾ ਹੈ।
Samsung Galaxy F04:ਸੈਮਸੰਗ ਦਾ ਇਹ ਫੋਨ ਫਲਿੱਪਕਾਰਟ 'ਤੇ 43 ਫੀਸਦ ਦੇ ਡਿਸਕਾਊਂਟ ਨਾਲ ਉਪਲਬਧ ਹੈ ਅਤੇ ਐਮਾਜ਼ਾਨ ਸੇਲ 'ਚ ਇਹ ਫੋਨ ਉਪਲਬਧ ਨਹੀਂ ਹੈ। ਇਸ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ ਅਤੇ 13MP ਦਾ ਮੇਨ ਕੈਮਰਾ ਦਿੱਤਾ ਹੈ। ਫਰੰਟ 'ਚ 5MP ਦਾ ਕੈਮਰਾ ਦਿੱਤਾ ਜਾਵੇਗਾ।