ਹੈਦਰਾਬਾਦ: Poco ਨੇ ਪਿਛਲੇ ਹਫ਼ਤੇ ਭਾਰਤੀ ਬਾਜ਼ਾਰ 'ਚ Poco X6 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ 'ਚ Poco X6 ਅਤੇ Poco X6 ਪ੍ਰੋ ਸਮਾਰਟਫੋਨ ਸ਼ਾਮਲ ਹਨ। ਅੱਜ Poco X6 ਸੀਰੀਜ਼ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਨ੍ਹਾਂ ਡਿਵਾਈਸਾਂ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਇਸ ਸੀਰੀਜ਼ 'ਚ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਸੇਲ ਦੌਰਾਨ ਤੁਸੀਂ Poco X6 ਸੀਰੀਜ਼ ਨੂੰ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ।
Poco X6 ਸੀਰੀਜ਼ 'ਤੇ ਮਿਲੇਗਾ ਡਿਸਕਾਊਂਟ: ਇਸ ਸੀਰੀਜ਼ ਨੂੰ ਗ੍ਰਾਹਕ ਫਲਿੱਪਕਾਰਟ ਰਾਹੀ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹਨ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Poco X6 ਦੇ 8GB+256GB ਮਾਡਲ ਦੀ ਕੀਮਤ 19,999 ਰੁਪਏ, 12GB+256GB ਦੀ ਕੀਮਤ 21,999 ਰੁਪਏ ਅਤੇ 12GB+512GB ਦੀ ਕੀਮਤ 22,999 ਰੁਪਏ ਹੈ, ਜਦਕਿ Poco X6 ਪ੍ਰੋ ਸਮਾਰਟਫੋਨ ਦਾ 8GB+256GB ਵਾਲਾ ਮਾਡਲ 24,999 ਰੁਪਏ ਅਤੇ 12GB+512GB ਵਾਲਾ ਮਾਡਲ 26,999 ਰੁਪਏ 'ਚ ਉਪਲਬਧ ਹੈ। ਇਸ ਸੀਰੀਜ਼ 'ਤੇ ICICI ਬੈਂਕ ਕਾਰਡ ਰਾਹੀ ਭੁਗਤਾਨ ਕਰਨ 'ਤੇ 2,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਪੁਰਾਣਾ ਫੋਨ ਐਕਸਚੇਜ਼ ਕਰਨ 'ਤੇ ਕੰਪਨੀ 2,000 ਰੁਪਏ ਦਾ ਐਕਸਚੇਜ਼ ਬੋਨਸ ਵੀ ਦੇ ਰਹੀ ਹੈ। ਇਸ ਸੀਰੀਜ਼ ਦੀ ਸੇਲ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। Poco X6 ਸੀਰੀਜ਼ ਨੂੰ ਪੀਲੇ, ਗ੍ਰੇ ਅਤੇ ਬਲੈਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।