ਹੈਦਰਾਬਾਦ: Motorola ਨੇ ਪਿਛਲੇ ਹਫ਼ਤੇ ਭਾਰਤ 'ਚ Moto Edge 40 Neo ਸਮਾਰਟਫੋਨ ਲਾਂਚ ਕੀਤਾ ਸੀ। ਇਹ ਸਮਾਰਟਫੋਨ ਅੱਜ ਭਾਰਤ 'ਚ ਖਰੀਦਣ ਲਈ ਉਪਲਬਧ ਹੋਵੇਗਾ। ਇਸ ਸਮਾਰਟਫੋਨ ਨੂੰ ਤੁਸੀਂ ਸੇਲ ਦੌਰਾਨ ਸਸਤੇ 'ਚ ਖਰੀਦ ਸਕਦੇ ਹੋ। ਪਹਿਲੀ ਸੇਲ 'ਚ ਇਹ ਸਮਾਰਟਫੋਨ 4,000 ਰੁਪਏ ਘਟ ਮਿਲ ਰਿਹਾ ਹੈ।
Moto Edge 40 Neo ਸਮਾਰਟਫੋਨ ਦੀ ਕੀਮਤ: Moto Edge 40 Neo ਸਮਾਰਟਫੋਨ 8GB+128Gb ਅਤੇ 12GB+256GB 'ਚ ਆਉਦਾ ਹੈ। ਇਸ ਸਮਾਰਫੋਨ ਦੇ 8GB+128Gb ਦੀ ਕੀਮਤ 23,999 ਰੁਪਏ ਹੈ ਜਦਕਿ 12GB+256GB ਦੀ ਕੀਮਤ 25,999 ਰੁਪਏ ਹੈ। ਇਹ ਸਮਾਰਟਫੋਨ ਦੋ ਕਲਰ ਆਪਸ਼ਨਾਂ 'ਚ ਉਪਲਬਧ ਹੈ।
Moto Edge 40 Neo ਸਮਾਰਟਫੋਨ 'ਤੇ ਮਿਲ ਰਹੇ ਨੇ ਆਫ਼ਰਸ: Moto Edge 40 Neo ਸਮਾਰਟਫੋਨ 'ਤੇ 3000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖਰੀਦਦਾਰ ICICI ਬੈਂਕ ਕ੍ਰੇਡਿਟ ਕਾਰਡ ਅਤੇ ਕੋਟਕ ਬੈਂਕ ਕ੍ਰੇਡਿਟ ਕਾਰਡ ਤੋਂ ਖਰੀਦਦਾਰੀ ਕਰਕੇ 1000 ਰੁਪਏ ਦੇ ਫਲੈਟ ਡਿਸਕਾਊਂਟ ਦਾ ਲਾਭ ਲੈ ਸਕਦੇ ਹੋ। ਜਿਸ ਤੋਂ ਬਾਅਦ ਇਸ ਸਮਾਰਟਫੋਨ ਦੇ 8GB ਰੈਮ ਦੀ ਕੀਮਤ 19,999 ਰੁਪਏ ਅਤੇ 12GB ਰੈਮ ਦੀ ਕੀਮਤ 21,999 ਰੁਪਏ ਹੋ ਜਾਵੇਗੀ। Moto Edge 40 Neo ਸਮਾਰਟਫੋਨ ਅੱਜ ਸ਼ਾਮ ਨੂੰ 7 ਵਜੇ ਫਲਿੱਪਕਾਰਟ 'ਤੇ ਖਰੀਦਣ ਲਈ ਉਪਲਬਧ ਹੋਵੇਗਾ।
Moto Edge 40 Neo ਸਮਾਰਟਫੋਨ ਦੇ ਫੀਚਰਸ: Moto Edge 40 Neo ਸਮਾਰਟਫੋਨ 'ਚ 6.55 ਇੰਚ ਦੀ pOLED ਡਿਸਪਲੇ ਦਿੱਤੀ ਗਈ ਹੈ, ਜੋ ਫੁੱਲ HD ਪਲੱਸ Resolution ਦੇ ਨਾਲ ਆਉਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪਹਿਲਾ ਫੋਨ ਹੈ, ਜੋ 144Hz ਰਿਫ੍ਰੈਸ਼ ਦਰ ਵਾਲੇ 10bit ਡਿਸਪਲੇ ਦੇ ਨਾਲ ਆਉਦਾ ਹੈ। ਇਸ 'ਚ Mediatek Dimensity 7030 ਪ੍ਰੋਸੈਸਰ ਦਿੱਤਾ ਗਿਆ ਹੈ। Moto Edge 40 Neo ਸਮਾਰਟਫੋਨ 'ਚ 8GB ਰੈਮ ਅਤੇ 128GB ਦੀ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ 'ਚ 50 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਅਤੇ 13 ਮੈਗਾਪਿਕਸਲ ਦਾ ਅਲਟ੍ਰਾਵਾਈਡ ਲੈਂਸ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲ ਲਈ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।