ਹੈਦਰਾਬਾਦ: ਲਾਵਾ ਨੇ ਬੀਤੇ ਮਹੀਨੇ ਭਾਰਤੀ ਗ੍ਰਾਹਕਾਂ ਲਈ ਆਪਣਾ ਨਵਾਂ ਸਮਾਰਟਫੋਨ Lava Blaze Pro 5G ਲਾਂਚ ਕੀਤਾ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਹੋਣ ਜਾ ਰਹੀ ਹੈ। ਇਹ ਸਮਾਰਟਫੋਨ 15 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਲਾਂਚ ਕੀਤਾ ਗਿਆ ਸੀ। ਸੇਲ ਦੌਰਾਨ ਤੁਸੀਂ ਇਸ ਸਮਾਰਟਫੋਨ ਨੂੰ ਸ਼ਾਨਦਾਰ ਆਫ਼ਰਸ ਦੇ ਨਾਲ ਖਰੀਦ ਸਕਦੇ ਹੋ।
ETV Bharat / science-and-technology
Lava Blaze Pro 5G ਸਮਾਰਟਫੋਨ ਦੀ ਅੱਜ ਪਹਿਲੀ ਸੇਲ, ਮਿਲਣਗੇ ਸ਼ਾਨਦਾਰ ਫੀਚਰਸ - Lava Blaze Pro 5G Smartphone Features
Lava Blaze Pro 5G Sale Today: ਲਾਵਾ ਨੇ ਬੀਤੇ ਮਹੀਨੇ ਆਪਣੇ ਗ੍ਰਾਹਕਾਂ ਲਈ ਨਵਾਂ ਸਮਾਰਟਫੋਨ Lava Blaze Pro 5G ਲਾਂਚ ਕੀਤਾ ਸੀ। ਇਸ ਫੋਨ ਦੀ ਅੱਜ ਪਹਿਲੀ ਸੇਲ ਹੋਣ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸਮਾਰਟਫੋਨ 15 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਲਾਂਚ ਕੀਤਾ ਗਿਆ ਹੈ।
Published : Oct 3, 2023, 9:30 AM IST
Lava Blaze Pro 5G ਸਮਾਰਟਫੋਨ ਦੀ ਕੀਮਤ: ਕੰਪਨੀ ਨੇ Lava Blaze Pro 5G ਦੇ 16GB ਰੈਮ ਨੂੰ 12,499 ਰੁਪਏ 'ਚ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਖਰੀਦਦਾਰੀ ਅੱਜ ਕੰਪਨੀ ਦੀ ਵੈੱਬਸਾਈਟ ਲਾਵਾ ਅਤੇ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ ਤੋਂ ਕੀਤੀ ਜਾ ਸਕੇਗੀ।
Lava Blaze Pro 5G ਸਮਾਰਟਫੋਨ ਦੇ ਫੀਚਰਸ:Lava Blaze Pro 5G ਸਮਾਰਟਫੋਨ ਨੂੰ ਕੰਪਨੀ ਨੇ MediaTek Dimensity 6020 ਪਾਵਰਫੁੱਲ ਚਿਪਸੈੱਟ ਦੇ ਨਾਲ ਪੇਸ਼ ਕੀਤਾ ਹੈ। ਇਸਦੇ ਨਾਲ ਹੀ ਸਮਾਰਟਫੋਨ 'ਚ 6.78 IPS LCD ਸਕ੍ਰੀਨ ਦਿੱਤੀ ਗਈ ਹੈ। ਇਹ ਸਮਾਰਟਫੋਨ FHD+ਡਿਸਪਲੇ, 120Hz ਰਿਫ੍ਰੈਸ਼ ਦਰ ਨਾਲ ਆਉਦਾ ਹੈ। Lava Blaze Pro 5G ਸਮਾਰਟਫੋਨ 8GB+8GB ਰੈਮ ਦੇ ਨਾਲ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ 128GB ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Lava Blaze Pro 5G ਸਮਾਰਟਫੋਨ 'ਚ 50MP+2MP ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ ਅਤੇ 8 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। Lava Blaze Pro 5G ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਹ ਸਮਾਰਟਫੋਨ Starry Night ਅਤੇ Radiant Pearl ਕਲਰ ਆਪਸ਼ਨਾਂ 'ਚ ਉਪਲਬਧ ਹੈ।