ਹੈਦਰਾਬਾਦ: ਐਲੋਨ ਮਸਕ ਦੀ ਕੰਪਨੀ X ਜਿਸਨੂੰ ਪਹਿਲਾ ਟਵਿੱਟਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਉੱਤੇ ਆਸਟ੍ਰੇਲੀਆਂ ਦੇ ਈ-ਸੇਫ਼ਟੀ ਕਮਿਸ਼ਨਰ ਨੇ 3 ਲੱਖ 86 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਕਿਉਕਿ ਮਸਕ ਦੀ ਕੰਪਨੀ ਇਹ ਦੱਸਣ 'ਚ ਅਸਮਰੱਥ ਰਹੀ ਹੈ ਕਿ ਉਹ ਕਿਵੇਂ ਪਲੇਟਫਾਰਮ 'ਤੇ ਬਾਲ ਜਿਨਸੀ ਸ਼ੋਸ਼ਣ ਨੂੰ ਹੈਂਡਲ ਕਰਦੇ ਹਨ ਅਤੇ ਕਿਸ ਤਰ੍ਹਾਂ ਇਸ ਕੰਟੈਟ ਨੂੰ ਪਲੇਟਫਾਰਮ ਤੋਂ ਹਟਾਇਆ ਜਾਂਦਾ ਹੈ। ਆਸਟ੍ਰੇਲੀਆਂ ਦੇ ਈ-ਸੇਫ਼ਟੀ ਕਮਿਸ਼ਨਰ ਨੇ ਗੂਗਲ ਨੂੰ ਵੀ ਇਸ ਬਾਰੇ ਚਿਤਾਵਨੀ ਦਿੱਤੀ ਹੈ। ਈ-ਸੇਫ਼ਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਨੇ ਕਿਹਾ ਕਿ ਆਨਲਾਈਨ ਬਾਲ ਜਿਨਸੀ ਸ਼ੋਸ਼ਨ ਆਸਟ੍ਰੇਲੀਆਂ ਸਮੇਤ ਦੁਨੀਆਂ ਭਰ 'ਚ ਵਧ ਰਹੀ ਸਮੱਸਿਆ ਹੈ ਅਤੇ ਤਕਨੀਕੀ ਕੰਪਨੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਅਜਿਹੀ ਜਾਣਕਾਰੀਆਂ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾਵੇ।
28 ਦਿਨਾਂ ਦੇ ਅੰਦਰ ਟਵਿੱਟਰ ਨੂੰ ਭਰਨਾ ਹੋਵੇਗਾ ਜ਼ੁਰਮਾਨਾ: ਜੂਲੀ ਇਨਮੈਨ ਗ੍ਰਾਂਟ ਨੇ ਕਿਹਾ ਕਿ ਟਵਿੱਟਰ ਕਹਿੰਦਾ ਆਇਆ ਹੈ ਕਿ ਬਾਲ ਜਿਨਸੀ ਸ਼ੋਸ਼ਨ ਕੰਪਨੀ ਦੀ ਪਹਿਲੀ ਤਰਜੀਹ ਹੈ, ਪਰ ਸਾਨੂੰ ਕੰਪਨੀ ਇਸ ਵਿਸ਼ੇ 'ਤੇ ਕੋਈ ਵੀ ਕਾਰਵਾਈ ਕਰਦੇ ਹੋਏ ਨਜ਼ਰ ਨਹੀ ਆਈ ਹੈ। ਉਨ੍ਹਾਂ ਨੇ ਟਵਿੱਟਰ ਨੂੰ ਇਸ ਮੁੱਦੇ 'ਚ ਠੋਸ ਜਾਣਕਾਰੀ ਦੇ ਨਾਲ 28 ਦਿਨਾਂ ਦੇ ਅੰਦਰ ਪੇਸ਼ ਹੋਣ ਲਈ ਕਿਹਾ ਹੈ। ਜੇਕਰ ਕੰਪਨੀ ਜਾਣਕਾਰੀ ਨਹੀ ਦੇ ਸਕਦੀ, ਤਾਂ ਉਸਨੂੰ 28 ਦਿਨਾਂ ਦੇ ਅੰਦਰ ਜ਼ੁਰਮਾਨਾ ਭਰਨਾ ਹੋਵੇਗਾ।