ਸਪੇਸਐਕਸ ਤੇ ਟੇਸਲਾ ਦੇ ਸੀਈਓ ਐਲਨ ਮਸਕ 'ਕਾਰਬਨ ਰਿਮੂਵਲ ਕਾਨਟੈਸਟ' ਲਈ 100 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਨ। ਇਸ ਮੁਕਾਬਲੇ 'ਚ 15 ਟੀਮਾਂ ਦੀ ਚੋਣ ਕੀਤੀ ਜਾਵੇਗੀ। ਗ੍ਰੈਂਡ ਪ੍ਰਾਈਜ਼ ਜੇਤੂ ਨੂੰ 50 ਮਿਲੀਅਨ ਡਾਲਰ, ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 20 ਮਿਲੀਅਨ ਡਾਲਰ ਅਤੇ ਤੀਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 10 ਮਿਲੀਅਨ ਡਾਲਰ ਦੀ ਰਾਸ਼ੀ ਪ੍ਰਾਪਤ ਹੋਵੇਗੀ। ਮਹਿਜ਼ ਇੰਨਾ ਹੀ ਨਹੀਂ, ਸਗੋਂ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਹਰ ਖੋਜਕਰਤਾ ਨੂੰ 10 ਲੱਖ ਡਾਲਰ ਮਿਲਣਗੇ।
ਸੈਨ ਫ੍ਰਾਂਸਿਸਕੋ: ਟੇਸਲਾ ਦੇ ਸੀਈਓ ਐਲਨ ਮਸਕ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ 'ਚ ਨਿਰੰਤਰ ਨਵੇਂ ਪ੍ਰਯੋਗ ਕਰਨ ਲਈ ਜਾਣੇ ਜਾਂਦੇ ਹਨ। ਹੁਣ ਉਹ ਕਾਰਬਨ-ਫਿਨਿਸ਼ ਟੈਕਨਾਲੋਜੀ 'ਤੇ ਕੇਂਦਰਤ ਐਕਸਪ੍ਰੈਸ ਫਾਊਂਡੇਸ਼ਨ ਵੱਲੋਂ ਇੱਕ ਨਵੇਂ ਮੁਕਾਬਲੇ ਲਈ 100 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਨ। ਇਸ ਸਬੰਧ 'ਚ, ਉਨ੍ਹਾਂ ਨੇ 08 ਜਨਵਰੀ ਨੂੰ ਐਲਾਨ ਕੀਤਾ ਸੀ। 'ਕਾਰਬਨ ਰਿਮੂਵਲ ਕਾਨਟੈਸਟ' ਚਾਰ ਸਾਲਾਂ ਤੱਕ ਚੱਲੇਗਾ ਤੇ ਵਿਸ਼ਵ ਭਰ ਦੀਆਂ ਟੀਮਾਂ ਇਸ 'ਚ ਹਿੱਸਾ ਲੈ ਸਕਦੀਆਂ ਹਨ।
ਇਸ ਕੰਪਟੀਸ਼ਨ ਲਈ 18 ਮਹੀਨਿਆਂ ਦੇ ਅੰਦਰ 15 ਟੀਮਾਂ ਦੀ ਚੋਣ ਕੀਤੀ ਜਾਵੇਗੀ ਤੇ ਉਨ੍ਹਾਂ ਵਿੱਚੋਂ ਹਰੇਕ ਨੂੰ 10 ਲੱਖ ਡਾਲਰ ਮਿਲਣਗੇ। ਇਸ ਤੋਂ ਇਲਾਵਾ ਇਸ 'ਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀਆਂ ਟੀਮਾਂ ਨੂੰ ਦੋ ਲੱਖ ਡਾਲਰ ਦੀਆਂ 25 ਵੱਖ-ਵੱਖ ਸਕਾਲਰਸ਼ਿਪਾਂ ਦਿੱਤੀਆਂ ਜਾਣਗੀਆਂ।
‘ਦਿ ਵਰਜ’ 'ਚ ਪ੍ਰਕਾਸ਼ਤ ਰਿਪੋਰਟ ਦੇ ਮੁਤਾਬਕ, ਗ੍ਰੈਂਡ ਪ੍ਰਾਈਜ਼ ਵਿਜੇਤਾ ਨੂੰ 50 ਮਿਲੀਅਨ ਡਾਲਰ, ਦੂਜੇ ਸਥਾਨ 'ਤੇ ਜੇਤੂ ਨੂੰ 20 ਮਿਲੀਅਨ ਡਾਲਰ ਅਤੇ ਤੀਜੇ ਸਥਾਨ' ਤੇ ਜੇਤੂ ਨੂੰ 10 ਮਿਲੀਅਨ ਡਾਲਰ ਮਿਲਣਗੇ।