ਨਵੀਂ ਦਿੱਲੀ:ਟਵਿਟਰ 'ਤੇ ਕੀਤੇ ਗਏ ਬਹੁਤ ਸਾਰੇ ਬੈਕਐਂਡ ਬਦਲਾਅ ਨੇ ਲੱਖਾਂ ਯੂਜ਼ਰਸ ਨੂੰ ਪਰੇਸ਼ਾਨੀ 'ਚ ਪਾ ਦਿੱਤਾ ਹੈ। ਐਲੋਨ ਮਸਕ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਸਥਾਈ ਸੀਮਾਵਾਂ ਨੂੰ ਲਾਗੂ ਕੀਤਾ ਹੈ ਕਿ ਕੌਣ ਇੱਕ ਦਿਨ ਵਿੱਚ ਕਿੰਨੀਆਂ ਪੋਸਟਾਂ ਪੜ੍ਹ ਸਕਦਾ ਹੈ। ਇਹ ਡਾਟਾ ਸਕ੍ਰੈਪਿੰਗ ਅਤੇ ਸਿਸਟਮ ਹੇਰਾਫੇਰੀ ਨੂੰ ਰੋਕਣ ਲਈ ਕੀਤਾ ਗਿਆ ਹੈ।
ETV Bharat / science-and-technology
Twitter Post Reading Limit: ਐਲੋਨ ਮਸਕ ਨੇ ਡਾਟਾ ਸਕ੍ਰੈਪਿੰਗ ਨੂੰ ਰੋਕਣ ਲਈ ਟਵਿੱਟਰ 'ਤੇ ਪੋਸਟ ਰੀਡਿੰਗ ਦੀ ਸੀਮਾ ਕੀਤੀ ਤੈਅ - ਡਾਟਾ ਸਕ੍ਰੈਪਿੰਗ ਅਤੇ ਸਿਸਟਮ ਹੇਰਾਫੇਰੀ
ਟਵਿੱਟਰ 'ਤੇ ਕੀਤੀਆਂ ਬਹੁਤ ਸਾਰੀਆਂ ਬੈਕਐਂਡ ਤਬਦੀਲੀਆਂ ਨੇ ਲੱਖਾਂ ਯੂਜ਼ਰਸ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ। ਹੁਣ ਐਲਨ ਮਸਕ ਨੇ ਡਾਟਾ ਸਕ੍ਰੈਪਿੰਗ ਅਤੇ ਸਿਸਟਮ ਹੇਰਾਫੇਰੀ ਨੂੰ ਰੋਕਣ ਲਈ ਟਵਿੱਟਰ 'ਤੇ ਪੋਸਟ ਰੀਡਿੰਗ ਦੀ ਸੀਮਾ ਨਿਰਧਾਰਤ ਕੀਤੀ ਹੈ।
ਨਾਨ ਵੈਰੀਫਾਇਡ ਯੂਜ਼ਰਸ ਰੋਜ਼ਾਨਾ 600 ਪੋਸਟਾਂ ਨੂੰ ਪੜ੍ਹ ਸਕਣਗੇ: ਮਸਕ ਦੇ ਨਵੇਂ ਆਦੇਸ਼ ਅਨੁਸਾਰ, ਵੈਰੀਫਾਇਡ ਅਕਾਊਟਸ ਨੂੰ ਪ੍ਰਤੀ ਦਿਨ 6,000 ਪੋਸਟਾਂ ਪੜ੍ਹਨ ਤੱਕ ਸੀਮਿਤ ਕਰ ਦਿੱਤਾ ਗਿਆ ਹੈ। ਮਸਕ ਨੇ ਕਿਹਾ ਕਿ ਨਾਨ-ਵੈਰੀਫਾਇਡ ਅਕਾਊਟਸ ਪ੍ਰਤੀ ਦਿਨ 600 ਪੋਸਟਾਂ ਨੂੰ ਪੜ੍ਹ ਸਕਣਗੇ ਅਤੇ ਨਵੇਂ ਨਾਨ-ਵੈਰੀਫਾਇਡ ਅਕਾਊਟਸ ਪ੍ਰਤੀ ਦਿਨ ਸਿਰਫ 300 ਪੋਸਟਾਂ ਨੂੰ ਪੜ੍ਹ ਸਕਣਗੇ। ਟਵਿੱਟਰ ਦੇ ਮਾਲਕ ਨੇ ਕਿਹਾ, 'ਡਾਟਾ ਸਕ੍ਰੈਪਿੰਗ ਅਤੇ ਸਿਸਟਮ ਹੇਰਾਫੇਰੀ ਦੇ ਅਤਿਅੰਤ ਪੱਧਰ ਨੂੰ ਹੱਲ ਕਰਨ ਲਈ ਅਸੀਂ ਹੇਠਾਂ ਦਿੱਤੀ ਅਸਥਾਈ ਸੀਮਾਵਾਂ ਨੂੰ ਲਾਗੂ ਕਰ ਦਿੱਤਾ ਹੈ।'
- Twitter Account Ban: ਟਵਿੱਟਰ ਨੇ ਭਾਰਤ ਵਿੱਚ ਇਨ੍ਹਾਂ ਕਾਰਨਾਂ ਕਰਕੇ ਲੱਖਾਂ ਅਕਾਊਟਸ ਕੀਤੇ ਬੈਨ
- ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਭ ਤੋਂ ਛੋਟੇ ਦਿਖਣ ਵਾਲੇ ਇਸ ਬੈਗ ਦੀ ਕੀਮਤ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼, ਜਾਣੋ ਕੀ ਹੈ ਖਾਸ
- WhatsApp ਯੂਜ਼ਰਸ ਨੂੰ ਮਿਲਣਾ ਸ਼ੁਰੂ ਹੋਇਆ ਐਡਿਟ ਮੈਸੇਜ ਫੀਚਰ, ਇਸ ਤਰ੍ਹਾਂ ਕਰ ਸਕੋਗੇ ਵਰਤੋਂ
ਟਵਿੱਟਰ ਨੂੰ ਵਿਸ਼ਵ ਪੱਧਰ 'ਤੇ ਵੱਡੀ ਖਰਾਬੀ ਦਾ ਸਾਹਮਣਾ ਕਰਨਾ ਪਿਆ: ਉਨ੍ਹਾਂ ਦਾ ਸਪੱਸ਼ਟੀਕਰਨ ਉਦੋਂ ਆਇਆ ਜਦੋਂ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਨੂੰ ਵਿਸ਼ਵ ਪੱਧਰ 'ਤੇ ਵੱਡੀ ਖਰਾਬੀ ਦਾ ਸਾਹਮਣਾ ਕਰਨਾ ਪਿਆ। ਜਿਸ ਨਾਲ ਹਜ਼ਾਰਾਂ ਯੂਜ਼ਰਸ ਸੋਸ਼ਲ ਮੀਡੀਆ ਪਲੇਟਫਾਰਮ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਰਹੇ। ਭਾਰਤ ਸਮੇਤ ਦੁਨੀਆ ਭਰ ਦੇ ਲੱਖਾਂ ਯੂਜ਼ਰਸ ਦੁਆਰਾ ਉਸਦੀ ਆਲੋਚਨਾ ਕੀਤੀ ਗਈ। ਆਊਟੇਜ ਮਾਨੀਟਰ ਵੈੱਬਸਾਈਟ 'ਡਾਊਨ ਡਿਟੈਕਟਰ' ਦੇ ਅਨੁਸਾਰ, 7,000 ਤੋਂ ਵੱਧ ਯੂਜ਼ਰਸ ਨੇ ਟਵਿੱਟਰ ਨਾਲ ਸਮੱਸਿਆਵਾਂ ਦੀ ਰਿਪੋਰਟ ਕੀਤੀ। ਤੁਹਾਨੂੰ ਦੱਸ ਦੇਈਏ ਕਿ ਐਲੋਨ ਮਸਕ ਦੇ ਹੱਥਾਂ 'ਚ ਟਵਿਟਰ ਦੀ ਕਮਾਨ ਆਉਣ ਤੋਂ ਬਾਅਦ ਰੋਜ਼ਾਨਾ ਕੋਈ ਨਾ ਕੋਈ ਨਵਾਂ ਮਿਆਰ ਤੈਅ ਕੀਤਾ ਜਾ ਰਿਹਾ ਹੈ। ਕੰਪਨੀ ਵੱਲੋਂ ਟਵਿਟਰ ਨੂੰ ਵਿੱਤੀ ਮਾਡਲ ਵਿੱਚ ਬਦਲਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਟਵਿਟਰ ਦੀ ਸੇਵਾ ਘਟਣ ਕਾਰਨ ਲੋਕ ਪ੍ਰੇਸ਼ਾਨ ਹਨ।