ਸੈਨ ਫ੍ਰਾਂਸਿਸਕੋ:ਟੇਸਲਾ ਦੇ ਸੀਈਓ ਐਲਨ ਮਸਕ, ਜੋ ਪਿਛਲੇ ਕੁਝ ਸਮੇਂ ਤੋਂ ਕ੍ਰਿਪਟੋਕਰੰਸੀ 'ਤੇ ਵਧੇਰੇ ਟਵੀਟ ਕਰ ਰਿਹਾ ਹਨ। ਉਨ੍ਹਾਂ ਕਿਹਾ ਕਿ ਬਿਟਕੋਇਨ ਦੀਆਂ ਕੀਮਤਾਂ ਹੁਣ ਉੱਚੀਆਂ ਲੱਗ ਰਹੀਆਂ ਹਨ। ਸ਼ੁੱਕਰਵਾਰ 18 ਫਰਵਰੀ ਨੂੰ ਬਿਟਕੋਇਨ ਦਾ ਕੁੱਲ ਬਾਜ਼ਾਰ ਮੁੱਲ ਪਹਿਲੀ ਵਾਰ 1 ਟ੍ਰਿਲੀਅਨ ਨੂੰ ਪਾਰ ਕਰ ਗਿਆ।
ਬਿਟਕੋਇਨ ਦਾ ਨਵੀਆਂ ਉਚਾਈਆਂ ਉੱਤੇ ਪਹੁੰਚਣ ਨਾਲ ਕਿਸਮਤ ਵਿੱਚ ਭਾਰੀ ਵਾਧਾ: ਐਲਨ ਮਸਕ ਇਸ ਡੇਟਾ ਨਾਲ ਪਤਾ ਚੱਲਦਾ ਹੈ ਕਿ ਕ੍ਰਿਪਟੋਕਰੰਸੀ ਪਿਛਲੇ 24 ਘੰਟਿਆਂ ਵਿੱਚ 57,492 ਡਾਲਰ ਦੀ ਸਰਵ-ਉੱਚਾਈ ਤੇ ਪਹੁੰਚ ਗਈ। ਕ੍ਰਿਪਟੋਕਰੰਸੀ ਨੂੰ ਨਾ ਮਨਣ ਵਾਲੇ ਅਤੇ ਸੋਨੇ ਦੇ ਨਿਵੇਸ਼ ਨੂੰ ਮੰਨਣ ਵਾਲੇ ਪੀਟਰ ਸ਼ੀਫ ਨੂੰ ਜਵਾਬ ਦਿੰਦੇ ਹੋਏ ਮਸਕ ਨੇ ਕਿਹਾ ਕਿ ਬੀਟੀਸੀ ਅਤੇ ਇਟੀਐਚ ਮੁੱਲ ਉੱਚੇ ਜਾਪਦੇ ਹਨ।
ਸ਼ੀਫ ਨੇ ਤਰਕ ਦਿੱਤਾ ਕਿ ਸੋਨਾ ਅਸਲੀ ਧਨ ਹੈ ਅਤੇ ਬਿਟਕੋਇਨ ਅਤੇ ਫਿਐਟ ਕਰੰਸੀ ਤੋਂ ਬਿਹਤਰ ਹੈ। ਮਸਕ ਨੇ ਇੱਕ ਟਵੀਟ ਵਿੱਚ ਕਿਹਾ ਕਿ, ਇਮੇਲ ਵਿੱਚ ਕਿਹਾ ਗਿਆ ਹੈ ਕਿ ਤੁਹਾਡੇ ਕੋਲ ਸੋਨਾ ਹੈ ਤੇ ਤੁਹਾਡੇ ਕੋਲ ਕ੍ਰਿਪਟੋਕਰੰਸੀ ਵੀ ਹੋ ਸਕਦੀ ਹੈ।ਮਸਕ ਦੀ ਇਲੈਕਟ੍ਰਿਕ ਵਾਹਨ ਕੰਪਨੀ ਟੇਸਲਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਖੁਲਾਸਾ ਕੀਤਾ ਸੀ ਕਿ ਇਸ ਨੇ ਬਿਟਕੋਇਨ ਵਿੱਚ 1.5 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ, ਜਿਸ ਨਾਲ ਕ੍ਰਿਪਟੋਕਰੰਸੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ।
ਟੇਸਲਾ ਨੇ ਕਿਹਾ ਕਿ ਉਹ ਨੇੜਲੇ ਭਵਿੱਖ ਵਿਚ ਆਪਣੇ ਉਤਪਾਦਾਂ ਲਈ ਬਿੱਟਕੋਇਨਾਂ ਨੂੰ ‘ਭੁਗਤਾਨ’ ਵਜੋਂ ਸਵੀਕਾਰਨਾ ਸ਼ੁਰੂ ਕਰੇਗਾ।
ਇਹ ਵੀ ਪੜ੍ਹੋਂ:ਟੂਲਕਿਟ ਮਾਮਲਾ: ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਫੈਸਲਾ