ਹੈਦਰਾਬਾਦ: ਐਲੋਨ ਮਸਕ ਨੇ ਛੋਟੀਆਂ ਕੰਪਨੀਆਂ ਲਈ ਇੱਕ ਬੇਸਿਕ ਟਿਅਰ ਵੈਰੀਫਾਈਡ ਸਬਸਕ੍ਰਿਪਸ਼ਨ ਪਲੈਨ ਲਾਂਚ ਕੀਤਾ ਹੈ। ਇਸ ਪਲੈਨ ਦੀ ਕੀਮਤ 200 ਰੁਪਏ ਡਾਲਰ ਅਤੇ 2,000 ਰੁਪਏ ਸਾਲਾਨਾ ਹੈ। ਭਾਰਤੀ ਰੁਪਇਆਂ ਅਨੁਸਾਰ, ਇਸਦੀ ਕੀਮਤ 16,790 ਅਤੇ 1,68,000 ਰੁਪਏ ਹੈ। ਨਵਾਂ ਪਲੈਨ ਕੰਪਨੀ ਦੇ ਮੌਜ਼ੂਦ ਪਲੈਨ ਤੋਂ 80 ਫੀਸਦੀ ਸਸਤਾ ਹੈ, ਜਿਸਦੀ ਕੀਮਤ 82,300 ਰੁਪਏ ਮਹੀਨਾ ਸੀ।
ਟਵਿੱਟਰ ਦੇ ਬੇਸਿਕ ਪਲੈਨ 'ਚ ਮਿਲਣਗੇ ਇਹ ਲਾਭ: ਨਵੇਂ ਪਲੈਨ ਦੇ ਤਹਿਤ ਕੰਪਨੀਆਂ ਨੂੰ ਲਗਭਗ ਉਹ ਸੁਵਿਧਾਵਾਂ ਮਿਲਣਗੀਆਂ, ਜੋ ਪ੍ਰੀਮੀਅਮ ਪਲੈਨ 'ਚ ਮਿਲਦੀਆਂ ਹਨ। ਹਾਲਾਂਕਿ, ਨਵੇਂ ਪਲੈਨ 'ਚ ਕੁਝ ਬਦਲਾਅ ਵੀ ਹਨ। ਬੇਸਿਕ ਪਲੈਨ 'ਚ ਤੁਹਾਨੂੰ 2x ਬੂਸਟ ਅਤੇ Affiliation ਦਾ ਸਪੋਰਟ ਨਹੀਂ ਮਿਲੇਗਾ। ਇਸ 'ਚ ਤੁਹਾਨੂੰ ਸਿਰਫ਼ ਗੋਲਡ ਚੈਕਮਾਰਕ, Priority support, Premium Plus ਅਤੇ LinkedIn ਦੀ ਤਰ੍ਹਾਂ Hiring ਫੀਚਰ ਮਿਲੇਗਾ। ਇਸ ਤੋਂ ਇਲਾਵਾ, X 'ਪ੍ਰੀਮੀਅਮ ਵੈਰੀਫਾਈਡ Organization' ਨੂੰ 1,000 ਡਾਲਰ Ads ਕ੍ਰੇਡਿਟ ਅਤੇ ਬੇਸਿਕ ਸਬਸਕ੍ਰਿਪਸ਼ਨ ਲੈਣ ਵਾਲੀਆਂ ਕੰਪਨੀਆਂ ਨੂੰ 200 ਡਾਲਰ Ads ਕ੍ਰੇਡਿਟ ਦਿੰਦਾ ਹੈ। ਇਸਦੀ ਮਦਦ ਨਾਲ ਕੰਪਨੀਆਂ ਪਲੇਟਫਾਰਮ ਤੋਂ Ads ਖਰੀਦ ਸਕਦੀਆਂ ਹਨ। ਜਦੋ ਕੋਈ ਕੰਪਨੀ Verified Organization ਦਾ ਸਬਸਕ੍ਰਿਪਸ਼ਨ ਖਰੀਦਦੀ ਹੈ, ਤਾਂ ਉਸਦੇ ਅਕਾਊਂਟ 'ਤੇ ਗੋਲਡ ਚੈਕਮਾਰਕ ਬਣਿਆ ਆਉਦਾ ਹੈ। Verified Organization ਦਾ ਸਬਸਕ੍ਰਿਪਸ਼ਨ ਲੈਣ 'ਤੇ ਕੰਪਨੀਆਂ ਨੂੰ ਮੀਡੀਆ ਸਟੂਡੀਓ ਦਾ ਵੀ ਸਪੋਰਟ ਮਿਲਦਾ ਹੈ, ਜਿਸਦੀ ਮਦਦ ਨਾਲ ਕੰਪਨੀਆਂ ਪੋਸਟ ਨੂੰ Schedule ਅਤੇ ਪੋਸਟ ਟ੍ਰੈਫ਼ਿਕ 'ਤੇ ਨਜ਼ਰ ਰੱਖ ਸਕਦੀਆਂ ਹਨ।