ਹੈਦਰਾਬਾਦ:ਹੁਣ ਟਵਿੱਟਰ ਦੇ ਬਲੂ ਟਿੱਕ ਵਾਲੇ ਗਾਹਕ ਪਲੇਟਫਾਰਮ 'ਤੇ 2 ਘੰਟੇ ਤੱਕ ਦੇ ਵੀਡੀਓ ਅਪਲੋਡ ਕਰ ਸਕਣਗੇ। ਟਵਿਟਰ ਦੇ ਸੀਈਓ ਐਲੋਨ ਮਸਕ ਨੇ ਟਵੀਟ ਕਰਕੇ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਯੂਜ਼ਰਸ ਸਿਰਫ 8GB ਤੱਕ ਦੇ ਵੀਡੀਓ ਅਪਲੋਡ ਕਰਨ ਦੇ ਯੋਗ ਹੋਣਗੇ। ਦੱਸ ਦਈਏ ਕਿ ਪਹਿਲਾਂ, ਇਹ ਯੂਜ਼ਰਸ ਪਲੇਟਫਾਰਮ 'ਤੇ ਸਿਰਫ 1 ਘੰਟੇ ਤੱਕ ਦੇ ਵੀਡੀਓ ਅਪਲੋਡ ਕਰ ਸਕਦੇ ਸੀ, ਪਰ ਹੁਣ ਬਲੂ ਟਿੱਕ ਵਾਲੇ ਗਾਹਕ 2 ਘੰਟੇ ਤੱਕ ਦੇ ਵੀਡੀਓ ਅਪਲੋਡ ਕਰ ਸਕਣਗੇ।
ਇਹ ਯੂਜ਼ਰਸ ਨਹੀਂ ਕਰ ਸਕਣਗੇ ਇਸ ਫੀਚਰ ਦੀ ਵਰਤੋਂ:ਜਿਨ੍ਹਾਂ ਯੂਜ਼ਰਸ ਕੋਲ ਬਲੂ ਟਿੱਕ ਨਹੀਂ ਹੈ ਉਹ ਟਵਿੱਟਰ ਯੂਜ਼ਰਸ ਇਸ ਫੀਚਰ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਣਗੇ। ਜੇਕਰ ਕੋਈ ਵੀ ਵਿਅਕਤੀ ਟਵਿੱਟਰ 'ਤੇ ਦੋ ਘੰਟੇ ਤੱਕ ਦਾ ਵੀਡੀਓ ਅਪਲੋਡ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਟਵਿੱਟਰ ਬਲੂ ਟਿੱਕ ਦੀ ਗਾਹਕੀ ਲੈਣੀ ਪਵੇਗੀ। ਦੱਸ ਦਈਏ ਕਿ ਜਿਨ੍ਹਾਂ ਯੂਜ਼ਰਸ ਕੋਲ ਬਲੂ ਟਿੱਕ ਨਹੀਂ ਹੈ ਉਹ ਵਰਤਮਾਨ ਵਿੱਚ ਟਵਿੱਟਰ 'ਤੇ ਸਿਰਫ 140 ਸਕਿੰਟ ਤੱਕ ਦੀ ਵੀਡੀਓ ਹੀ ਅੱਪਲੋਡ ਕਰ ਸਕਦੇ ਹਨ।
ਮਸਕ ਨੇ ਟਵਿੱਟਰ ਦੇ ਨਵੇਂ ਸੀਈਓ ਦਾ ਕੀਤਾ ਸੀ ਐਲਾਨ: ਹਾਲ ਹੀ ਵਿੱਚ, ਮਸਕ ਨੇ ਟਵਿੱਟਰ ਦੇ ਨਵੇਂ ਸੀਈਓ ਦਾ ਐਲਾਨ ਵੀ ਕੀਤਾ ਸੀ। ਲਿੰਡਾ ਨੇ ਮਾਈਕ੍ਰੋਬਲਾਗਿੰਗ ਸਾਈਟ ਦੇ ਸੀਈਓ ਬਣਨ ਤੋਂ ਬਾਅਦ ਆਪਣੇ ਪਹਿਲੇ ਟਵੀਟ ਵਿੱਚ ਐਲੋਨ ਮਸਕ ਦਾ ਧੰਨਵਾਦ ਕੀਤਾ ਸੀ। ਇਸ ਤੋਂ ਇਲਾਵਾ ਕੰਪਨੀ ਨੇ ਡਾਇਰੈਕਟ ਮੈਸੇਜ ਫੀਚਰ ਨੂੰ ਰੋਲਆਊਟ ਕੀਤਾ ਸੀ। ਇਸ ਦੇ ਜ਼ਰੀਏ ਯੂਜ਼ਰਸ ਹੁਣ ਟਵਿਟਰ 'ਤੇ ਡਾਇਰੈਕਟ ਮੈਸੇਜ ਭੇਜ ਸਕਣਗੇ ਅਤੇ ਸਾਰੇ ਮੈਸੇਜ ਇਨਕ੍ਰਿਪਟਡ ਹੋਣਗੇ। ਯਾਨੀ ਕੋਈ ਵੀ ਇਨ੍ਹਾਂ ਸੰਦੇਸ਼ਾਂ ਨੂੰ ਡੀਕੋਡ ਨਹੀਂ ਕਰ ਸਕੇਗਾ।
- Facebook News: ਆਟੋਮੈਟਿਕ ਫਰੈਂਡ ਰਿਕਵੈਸਟ ਜਾਣ 'ਤੇ ਮੈਟਾ ਨੇ ਮੰਗੀ ਮੁਆਫੀ, ਇਸ ਕਾਰਨ ਹੋਈ ਸੀ ਸਮੱਸਿਆ
- WhatsApp ਘੁਟਾਲਿਆ ਨੂੰ ਰੋਕਣ ਲਈ ਸਰਕਾਰ ਨੇ ਚੁੱਕਿਆ ਇਹ ਕਦਮ
- Apple ਨੇ ChatGpt ਦੀ ਵਰਤੋਂ 'ਤੇ ਲਗਾਈ ਪਾਬੰਦੀ
ਐਲੋਨ ਮਸਕ ਨੇ ਖਰੀਦਿਆ ਸੀ ਟਵਿੱਟਰ: ਤੁਹਾਨੂੰ ਦੱਸ ਦੇਈਏ ਕਿ ਐਲੋਨ ਮਸਕ ਨੇ ਪਿਛਲੇ ਸਾਲ ਅਕਤੂਬਰ ਵਿੱਚ ਟਵਿਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੀਈਓ ਪਰਾਗ ਅਗਰਵਾਲ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਸੀ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਟਵਿਟਰ ਦੇ ਸੀਈਓ ਦਾ ਅਹੁਦਾ ਸੰਭਾਲਣ ਤੋਂ ਬਾਅਦ ਮਸਕ ਨੇ ਦਸੰਬਰ 'ਚ ਕਿਹਾ ਸੀ ਕਿ ਜਿਵੇਂ ਹੀ ਕੋਈ ਨਵਾਂ ਵਿਅਕਤੀ ਮਿਲੇਗਾ, ਉਹ ਸੀਈਓ ਦਾ ਅਹੁਦਾ ਛੱਡ ਦੇਣਗੇ।
ਟਵਿੱਟਰ 'ਤੇ ਹੁਣ ਤਿੰਨ ਤਰ੍ਹਾਂ ਦੇ ਬਲੂ ਟਿੱਕ: ਪਹਿਲਾਂ ਟਵਿੱਟਰ 'ਤੇ ਸਿਰਫ ਵੈਰੀਫਾਈਡ ਅਕਾਊਂਟਸ ਨੂੰ ਬਲੂ ਟਿੱਕ ਦਿੱਤਾ ਜਾਂਦਾ ਸੀ। ਪਰ ਕੰਪਨੀ ਹੁਣ ਤਿੰਨ ਤਰ੍ਹਾਂ ਦੇ ਬਲੂ ਟਿੱਕ ਦੇ ਰਹੀ ਹੈ। ਟਵਿੱਟਰ ਸਰਕਾਰ ਨਾਲ ਸਬੰਧਤ ਅਕਾਊਟਸ ਨੂੰ ਗ੍ਰੇ ਟਿੱਕ, ਕੰਪਨੀਆਂ ਨੂੰ ਗੋਲਡਨ ਟਿੱਕ ਅਤੇ ਹੋਰ ਵੈਰੀਫਾਇਡ ਅਕਾਊਟਸ ਨੂੰ ਬਲੂ ਟਿੱਕ ਦਿੱਤਾ ਜਾ ਰਿਹਾ ਹੈ।