ਹੈਦਰਾਬਾਦ: ਐਲੋਨ ਮਸਕ X 'ਚ ਲਗਾਤਾਰ ਕਈ ਨਵੇਂ ਬਦਲਾਅ ਕਰ ਰਹੇ ਹਨ। ਹੁਣ ਮਸਕ ਨੇ X ਦੇ AI ਚੈਟਬੋਟ ਗ੍ਰੋਕ ਨੂੰ ਲਾਂਚ ਕਰ ਦਿੱਤਾ ਹੈ। ਗ੍ਰੋਕ ਦਾ ਫਾਇਦਾ ਫਿਲਹਾਲ X ਦੇ ਪ੍ਰੀਮੀਅਮ ਯੂਜ਼ਰਸ ਨੂੰ ਮਿਲੇਗਾ। ਐਲੋਨ ਮਸਕ ਨੇ ਗ੍ਰੋਕ ਨੂੰ ਅਜਿਹੇ ਸਮੇਂ 'ਚ ਲਾਂਚ ਕੀਤਾ ਹੈ, ਜਦੋ ਬਾਜ਼ਾਰ 'ਚ ਪਹਿਲਾ ਤੋਂ ਹੀ OpenAI ਦਾ ਚੈਟਜੀਪੀਟੀ, ਗੂਗਲ ਦਾ ਬਾਰਡ ਅਤੇ ਐਂਥਰੋਪਿਕ ਦਾ clout ਚੈਟਬੋਟ ਮੌਜ਼ੂਦ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਲੋਨ ਮਸਕ ਨੇ ਟਵਿੱਟਰ 'ਚ ਕਈ ਨਵੇਂ ਬਦਲਾਅ ਕੀਤੇ ਹਨ। ਇਨ੍ਹਾਂ ਬਦਲਾਵਾਂ 'ਚ ਟਵਿੱਟਰ ਦਾ ਨਾਮ ਬਦਲ ਕੇ X ਰੱਖਣਾ ਸ਼ਾਮਲ ਹੈ। ਇਸ ਤੋਂ ਬਾਅਦ ਮਸਕ ਨੇ ਅਕਤੂਬਰ 2023 ਤੋਂ ਪ੍ਰੀਮੀਅਮ ਯੂਜ਼ਰਸ ਲਈ ਪੇਡ ਬਲੂ ਟਿਕ ਦਾ ਐਲਾਨ ਕੀਤਾ ਸੀ, ਜਿਸ ਲਈ ਭਾਰਤ 'ਚ ਵੈੱਬ 'ਤੇ 1300 ਰੁਪਏ ਮਹੀਨਾ ਅਤੇ 2,150 ਰੁਪਏ ਮੋਬਾਈਲ ਐਪ ਲਈ ਯੂਜ਼ਰਸ ਨੂੰ ਦੇਣੇ ਪੈਂਦੇ ਹਨ।
ਗ੍ਰੋਕ ਦੇ ਆਉਣ ਨਾਲ ਚੈਟਜੀਪੀਟੀ ਨੂੰ ਮਿਲੇਗੀ ਚੁਣੌਤੀ: ਗ੍ਰੋਕ xAI ਦਾ ਪਹਿਲਾ ਪ੍ਰੋਡਕਟ ਹੈ, ਜਿਸ ਬਾਰੇ ਮਸਕ ਦਾ ਕਹਿਣਾ ਹੈ ਕਿ ਇਹ OpenAI ਦੇ ਚੈਟਜੀਪੀਟੀ ਨੂੰ ਟੱਕਰ ਦੇਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਸਕ ਨੇ ਗ੍ਰੋਕ ਬਾਰੇ ਪਹਿਲੀ ਵਾਰ 4 ਨਵੰਬਰ 2023 ਨੂੰ ਐਲਾਨ ਕੀਤਾ ਸੀ।
ਗ੍ਰੋਕ ਤੋਂ ਪੁੱਛੇ ਜਾ ਸਕਦੇ ਨੇ ਸਵਾਲ: ਗ੍ਰੋਕ ਦੀ ਲਾਂਚਿੰਗ ਦੇ ਸਮੇਂ xAI ਨੇ ਕਿਹਾ ਕਿ ਚੈਟਬੋਟ ਕੋਲ X ਦੀ ਸ਼ੁਰੂਆਤ ਤੱਕ ਦੇ ਸਾਰੇ ਸਵਾਲਾਂ ਦੇ ਜਵਾਬ ਹਨ। ਇਸਦੇ ਨਾਲ ਹੀ ਗ੍ਰੋਕ ਚੈਟਜੀਪੀਟੀ, ਬਾਰਡ ਵੈੱਬ, ਕਿਤਾਬ ਅਤੇ ਵਿਕੀਪੀਡੀਆ ਤੋਂ ਵੀ ਜਾਣਕਾਰੀ ਇਕੱਠੀ ਕਰਦਾ ਹੈ। ਇਸ ਤੋਂ ਇਲਾਵਾ, ਤੁਸੀਂ ਗ੍ਰੋਕ ਤੋਂ ਅਜਿਹੇ ਸਵਾਲ ਵੀ ਪੁੱਛ ਸਕਦੇ ਹੋ, ਜਿਸਦਾ ਜਵਾਬ ਦੇਣ 'ਚ ਹੋਰ AI ਟੂਲ ਝਿਜਕਦੇ ਹਨ।
ਵਟਸਐਪ 'ਚ ਆਡੀਓ ਮੈਸੇਜ ਲਈ ਆਇਆ 'View Once' ਫੀਚਰ: ਹਾਲ ਹੀ ਵਿੱਚ ਵਟਸਐਪ ਨੇ ਫੋਟੋ ਅਤੇ ਵੀਡੀਓ ਲਈ 'View Once' ਫੀਚਰ ਪੇਸ਼ ਕੀਤਾ ਸੀ। ਹੁਣ ਇਹ ਫੀਚਰ ਆਡੀਓ ਮੈਸੇਜ ਲਈ ਵੀ ਪੇਸ਼ ਕਰ ਦਿੱਤਾ ਗਿਆ ਹੈ। ਇਸ ਫੀਚਰ ਨੂੰ ਵਿਸ਼ਵ ਪੱਧਰ 'ਤੇ ਰੋਲਆਊਟ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਭੇਜੇ ਗਏ ਮੈਸੇਜ ਨੂੰ ਸਿਰਫ਼ ਇੱਕ ਵਾਰ ਹੀ ਸੁਣ ਸਕੋਗੇ ਅਤੇ ਸੁਣਨ ਤੋਂ ਬਾਅਦ ਮੈਸੇਜ ਗਾਈਬ ਹੋ ਜਾਵੇਗਾ। ਇਸ ਫੀਚਰ ਦੀ ਵਰਤੋ ਕਰਕੇ ਤੁਸੀਂ ਕਿਸੇ ਵਿਅਕਤੀ ਨੂੰ ਕੋਈ ਪਰਸਨਲ ਮੈਸੇਜ ਭੇਜ ਸਕਦੇ ਹੋ। ਜਿਵੇ ਕਿ ਤੁਸੀਂ ਆਪਣੇ ਬੈਂਕ ਦੀ ਜਾਣਕਾਰੀ ਜਾਂ ਕ੍ਰੇਡਿਟ ਕਾਰਡ ਦੀ ਜਾਣਕਾਰੀ ਕਿਸੇ ਨਾਲ ਸ਼ੇਅਰ ਕਰਨੀ ਹੈ, ਤਾਂ 'View Once' ਫੀਚਰ ਦੀ ਵਰਤੋ ਕਰਕੇ ਇਹ ਜਾਣਕਾਰੀ ਦੂਜੇ ਯੂਜ਼ਰਸ ਨੂੰ ਭੇਜ ਸਕਦੇ ਹੋ। 'View Once' ਫੀਚਰ ਨੂੰ 'One Time' ਆਈਕਨ ਦੇ ਨਾਲ ਮਾਰਕ ਕੀਤਾ ਜਾਂਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਡੇ ਪਰਸਨਲ ਮੈਸੇਜ ਸੁਰੱਖਿਅਤ ਰਹਿਣਗੇ।