ਹੈਦਰਾਬਾਦ:ਐਲੋਨ ਮਸਕ ਨੇ ਕੁਝ ਸਮਾਂ ਪਹਿਲਾਂ ਟਵਿਟਰ ਨੂੰ ਓਪਨ ਪਲੇਟਫਾਰਮ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਕੋਈ ਵੀ ਬਿਨਾਂ ਅਕਾਊਂਟ ਦੇ ਟਵਿਟਰ ਦਾ ਕੰਟੇਟ ਨਹੀਂ ਦੇਖ ਸਕਦਾ ਸੀ। ਹਾਲਾਂਕਿ ਇਕ ਵਾਰ ਫਿਰ ਮਸਕ ਨੇ ਕੁਝ ਸ਼ਰਤਾਂ ਨਾਲ ਆਪਣੇ ਉਸ ਫੈਸਲੇ ਨੂੰ ਵਾਪਸ ਲੈ ਲਿਆ ਹੈ। ਯਾਨੀ ਤੁਸੀਂ ਬਿਨਾਂ ਅਕਾਊਂਟ ਦੇ ਵੀ ਹੁਣ ਟਵਿਟਰ ਦਾ ਕੰਟੇਟ ਦੇਖ ਸਕਦੇ ਹੋ। ਇਸ ਵਾਰ ਸਮੱਸਿਆ ਇਹ ਹੈ ਕਿ ਤੁਸੀਂ ਬਿਨਾਂ ਅਕਾਊਂਟ ਦੇ ਸਿਰਫ਼ ਇੱਕ ਟਵੀਟ ਦੇਖ ਸਕੋਗੇ, ਜੋ ਤੁਹਾਨੂੰ ਕਿਸੇ ਵੈੱਬਸਾਈਟ, ਲਿੰਕ ਜਾਂ ਹੋਰ ਸਾਧਨਾਂ ਰਾਹੀਂ ਮਿਲਿਆ ਹੋਵੇਗਾ। ਯਾਨੀ ਜੇਕਰ ਇੱਕ ਟਵੀਟ ਵਿੱਚ ਇੱਕ ਤੋਂ ਵੱਧ ਟਵੀਟ ਜੋੜ ਦਿੱਤੇ ਗਏ ਹਨ, ਤਾਂ ਤੁਸੀਂ ਉਨ੍ਹਾਂ ਨੂੰ ਨਹੀਂ ਦੇਖ ਸਕੋਗੇ। ਉਹਨਾਂ ਨੂੰ ਦੇਖਣ ਲਈ ਤੁਹਾਡੇ ਕੋਲ ਇੱਕ ਟਵਿੱਟਰ ਅਕਾਊਟ ਹੋਣਾ ਚਾਹੀਦਾ ਹੈ।
ਇਸ ਲਈ ਲਿਆ ਟਵਿੱਟਰ ਨੇ ਇਹ ਫੈਸਲਾ: ਟਵਿੱਟਰ ਨੇ ਟਵੀਟ ਦੇਖਣ ਲਈ ਯੂਜ਼ਰਸ ਨੂੰ ਸਾਈਨ ਅਪ ਕਰਨ ਦੀ ਲੋੜ ਦੀ ਆਪਣੀ ਨੀਤੀ ਨੂੰ ਵਾਪਸ ਲੈ ਲਿਆ ਹੈ। ਯਾਨੀ ਹੁਣ ਪਹਿਲਾਂ ਵਾਂਗ ਟਵਿਟਰ ਅਕਾਊਂਟ ਨੂੰ ਸਾਈਨ ਅੱਪ ਕੀਤੇ ਬਿਨਾਂ ਵੀ ਟਵਿਟਰ ਪੋਸਟਾਂ ਦੇਖੀਆਂ ਜਾ ਸਕਦੀਆਂ ਹਨ। ਦਰਅਸਲ, ਟਵਿਟਰ ਦੀ ਨਵੀਂ ਨੀਤੀ ਦੇ ਕਾਰਨ ਪਲੇਟਫਾਰਮ ਦੀ ਵਰਤੋਂ ਕਰਨ ਵਿੱਚ ਕਈ ਯੂਜ਼ਰਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਲੇਟਫਾਰਮ ਦੇ ਵੱਡੀ ਗਿਣਤੀ ਵਿੱਚ ਯੂਜ਼ਰਸ ਨੇ ਟਵਿੱਟਰ ਦੇ ਹੋਰ ਵਿਕਲਪਕ ਐਪਸ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਸੀ।