ਹੈਦਰਾਬਾਦ: ਟਵਿੱਟਰ ਨੂੰ ਟੱਕਰ ਦੇਣ ਲਈ ਇੱਕ ਪਾਸੇ ਮੈਟਾ ਨੇ ਥ੍ਰੈਡਸ ਐਪ ਲਾਂਚ ਕਰ ਦਿੱਤੀ ਹੈ ਤਾਂ ਦੂਜੇ ਪਾਸੇ ਐਲੋਨ ਮਸਕ ਟਵਿੱਟਰ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਪਿਛਲੇ ਹਫਤੇ ਟਵਿੱਟਰ ਦੀ ਸੀਈਓ ਲਿੰਡਾ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਟਵਿੱਟਰ 'ਤੇ ਫਰਵਰੀ ਤੋਂ ਬਾਅਦ ਸਭ ਤੋਂ ਜ਼ਿਆਦਾ ਟ੍ਰੈਫ਼ਿਕ ਪਿਛਲੇ ਹਫ਼ਤੇ ਦਰਜ ਕੀਤਾ ਗਿਆ ਹੈ। ਇਸ ਦੌਰਾਨ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਮਸਕ ਜਲਦ ਹੀ ਟਵਿੱਟਰ ਬਲੂ ਟਿੱਕ ਯੂਜ਼ਰਸ ਲਈ ਕੁਝ ਹੋਰ ਫੀਚਰਸ ਰੋਲਆਊਟ ਕਰ ਸਕਦੇ ਹਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ, ਮਸਕ ਟਵਿੱਟਰ ਬਲੂ ਟਿੱਕ ਯੂਜ਼ਰਸ ਨੂੰ ਲਾਈਕ ਟਾਈਮਲਾਈਨ ਨੂੰ ਹਾਈਡ ਅਤੇ ਸਬਸਕ੍ਰਾਇਬਰਸ ਲਿਸਟ ਨੂੰ ਲੁਕਾਉਣ ਦਾ ਅਪਸ਼ਨ ਦੇ ਸਕਦੇ ਹਨ।
ਟਵਿੱਟਰ 'ਤੇ ਲਾਈਕ ਟਾਈਮਲਾਈਨ ਨੂੰ ਲੁਕਾਉਣ ਦਾ ਆਪਸ਼ਨ ਹੋਇਆ ਉਪਲਬਧ: ਇੱਕ ਟਵਿੱਟਰ ਯੂਜ਼ਰ @biertester ਨੇ ਇਸ ਗੱਲ ਦੀ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਟਵਿੱਟਰ ਯੂਜ਼ਰਸ ਨੂੰ ਲਾਈਕ ਟਾਈਮਲਾਈਨਲੁਕਾਉਣ ਦਾ ਆਪਸ਼ਨ ਮਿਲ ਗਿਆ ਹੈ ਅਤੇ ਉਨ੍ਹਾਂ ਦੇ ਲਾਈਕਸ ਪ੍ਰੋਫਾਇਲ ਤੋਂ ਹਟਾ ਦਿੱਤੇ ਹਨ। ਫਿਲਹਾਲ ਇਹ ਆਪਸ਼ਨ ਕੁਝ ਹੀ ਲੋਕਾਂ ਲਈ ਉਪਲਬਧ ਹੈ, ਜਿਸਨੂੰ ਕੰਪਨੀ ਆਉਣ ਵਾਲੇ ਦਿਨਾਂ 'ਚ ਸਾਰਿਆਂ ਲਈ ਰੋਲਆਊਟ ਕਰ ਸਕਦੀ ਹੈ।