ਹੈਦਰਾਬਾਦ: ਮੈਟਾ ਥ੍ਰੈਡਸ ਯੂਜ਼ਰਸ ਨੂੰ ਜਲਦ ਹੀ ਐਡਿਟ ਪੋਸਟ ਫੀਚਰ ਦੇਣ ਜਾ ਰਿਹਾ ਹੈ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਚਲ ਰਹੀ ਹੈ। ਜਿਸਦੀ ਜਾਣਕਾਰੀ Alessandro Paluzzi ਨੇ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ ਰਾਹੀ ਥ੍ਰੈਡਸ ਐਪ ਦੇ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਥ੍ਰੈਡਸ ਐਪ 'ਚ ਇਸ ਫੀਚਰ ਦੀ ਵਰਤੋ ਤੁਸੀਂ ਫ੍ਰੀ 'ਚ ਹੀ ਕਰ ਸਕੋਗੇ। ਕੰਪਨੀ ਇਸ ਫੀਚਰ ਨੂੰ ਜਲਦ ਹੀ ਲਾਂਚ ਕਰ ਸਕਦੀ ਹੈ। ਹਾਲਾਂਕਿ ਕੰਪਨੀ ਵੱਲੋ ਐਡਿਟ ਪੋਸਟ ਫੀਚਰ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ETV Bharat / science-and-technology
Threads App 'ਚ ਜਲਦ ਮਿਲੇਗਾ ਐਡਿਟ ਪੋਸਟ ਫੀਚਰ, ਘਟ ਸਮੇਂ 'ਚ ਕਰ ਸਕੋਗੇ ਪੋਸਟਾਂ ਨੂੰ ਐਡਿਟ
Threads New Feature: ਮੇਟਾ ਥ੍ਰੈਡਸ ਐਪ 'ਚ ਜਲਦ ਇੱਕ ਨਵਾਂ ਫੀਚਰ ਦੇਣ ਜਾ ਰਿਹਾ ਹੈ। ਇਸ ਫੀਚਰ ਨੂੰ ਟਵਿੱਟਰ ਲਈ ਪੇਸ਼ ਕਰਨ 'ਚ ਕਈ ਸਾਲ ਲੱਗੇ ਸੀ। ਪਰ ਥ੍ਰੈਡਸ ਯੂਜ਼ਰਸ ਨੂੰ ਜਲਦ ਇਹ ਫੀਚਰ ਮਿਲੇਗਾ। ਇਸ ਫੀਚਰ ਦੀ ਜਾਣਕਾਰੀ Alessandro Paluzzi ਨੇ ਸ਼ੇਅਰ ਕੀਤੀ ਹੈ।
Published : Sep 24, 2023, 9:32 AM IST
ਘਟ ਸਮੇਂ 'ਚ ਥ੍ਰੈਡਸ 'ਤੇ ਕਰ ਸਕੋਗੇ ਪੋਸਟਾਂ ਨੂੰ ਐਡਿਟ: ਥ੍ਰੈਡਸ ਐਪ 'ਤੇ ਆਉਣ ਵਾਲੇ ਐਡਿਟ ਪੋਸਟ ਫੀਚਰ ਨੂੰ ਸਭ ਤੋਂ ਪਹਿਲਾ Alessandro Paluzzi ਨੇ ਦੇਖਿਆ। ਉਨ੍ਹਾਂ ਨੇ X 'ਤੇ ਇਸ ਫੀਚਰ ਦੇ ਕੁਝ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤੇ ਹਨ। ਇਹ ਫੀਚਰ ਤੁਹਾਨੂੰ ਪੋਸਟ ਕਰਨ ਦੇ ਬਾਅਦ ਪੰਜ ਮਿੰਟ ਦੀ ਵਿੰਡੋ ਦੇ ਅੰਦਰ ਇੱਕ ਵਾਰ ਪੋਸਟ ਨੂੰ ਐਡਿਟ ਕਰਨ ਦੀ ਇਜਾਜਤ ਦੇਵੇਗਾ। ਤੁਸੀਂ ਥ੍ਰੈਡ ਪੋਸਟ ਨੂੰ ਸਿਰਫ਼ ਪੰਜ ਮਿੰਟ ਦੇ ਅੰਦਰ ਇੱਕ ਵਾਰ ਐਡਿਟ ਕਰ ਸਕੋਗੇ। ਪੋਸਟ ਨੂੰ ਐਡਿਟ ਕਰਨ ਤੋਂ ਬਾਅਦ ਯੂਜ਼ਰਸ ਐਡਿਟ ਹਿਸਟਰੀ ਵੀ ਦੇਖ ਸਕਣਗੇ। Alessandro Paluzzi ਨੇ ਕਿਹਾ ਕਿ ਇਹ ਸੁਵਿਧਾ ਅਜੇ ਉਪਲਬਧ ਨਹੀਂ ਹੈ ਅਤੇ ਕੰਪਨੀ ਜਲਦ ਹੀ ਇਸ ਫੀਚਰ ਨੂੰ ਲਾਂਚ ਕਰ ਸਕਦੀ ਹੈ।
ਟਵਿੱਟਰ 'ਚ ਕਈ ਸਾਲਾਂ ਬਾਅਦ ਮਿਲਿਆ ਸੀ ਐਡਿਟ ਪੋਸਟ ਫੀਚਰ: ਟਵਿੱਟਰ 'ਚ ਐਡਿਟ ਪੋਸਟ ਫੀਚਰ ਮਿਲਣ 'ਚ ਕਾਫ਼ੀ ਸਮਾਂ ਲੱਗਾ ਸੀ। ਜਿੱਥੇ ਥ੍ਰੈਡਸ 'ਚ ਪੋਸਟ ਨੂੰ ਐਡਿਟ ਕਰਨ ਲਈ ਪੰਜ ਮਿੰਟ ਤੱਕ ਦਾ ਸਮਾਂ ਮਿਲਦਾ ਹੈ, ਉੱਥੇ ਹੀ ਟਵਿੱਟਰ 'ਚ ਵੈਰੀਫਾਇਡ ਯੂਜ਼ਰਸ ਨੂੰ 1 ਘੰਟੇ ਤੱਕ ਦਾ ਸਮਾਂ ਪੋਸਟ ਐਡਿਟ ਕਰਨ ਲਈ ਮਿਲਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਟਵਿੱਟਰ 'ਤੇ ਪੋਸਟ ਐਡਿਟ ਕਰਨ ਲਈ 30 ਮਿੰਟ ਤੱਕ ਦਾ ਸਮਾਂ ਹੁੰਦਾ ਸੀ, ਜੋ ਬਾਅਦ 'ਚ ਵਧਾ ਕੇ 1 ਘੰਟੇ ਤੱਕ ਕਰ ਦਿੱਤਾ ਗਿਆ।