ਹੈਦਰਾਬਾਦ: ਚੀਨੀ ਕੰਪਨੀ Realme ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Realme GT 5 Pro ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਫਿਲਹਾਲ, ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਅੱਜ ਇਸ ਡਿਵਾਈਸ ਦੀ ਪਹਿਲੀ ਸੇਲ ਸ਼ੁਰੂ ਹੋ ਗਈ ਹੈ, ਜਿਸ ਦੌਰਾਨ ਇਸ ਫੋਨ ਨੂੰ ਗ੍ਰਾਹਕਾਂ ਦੀ ਵਧੀਆਂ ਪ੍ਰਤੀਕਿਰੀਆਂ ਮਿਲ ਰਹੀ ਹੈ। Realme GT 5 Pro ਸਮਾਰਟਫੋਨ ਦੀ ਸੇਲ ਅੱਜ 10 ਵਜੇ ਸ਼ੁਰੂ ਹੋਈ ਹੈ ਅਤੇ ਸਿਰਫ਼ 5 ਮਿੰਟ 'ਚ ਸਾਰੇ ਫੋਨ ਵਿਕ ਗਏ ਹਨ।
ETV Bharat / science-and-technology
Realme GT 5 Pro ਦੀ ਪਹਿਲੀ ਸੇਲ ਦੌਰਾਨ ਸਿਰਫ਼ 5 ਮਿੰਟ ਦੇ ਅੰਦਰ ਵਿਕੇ ਸਾਰੇ ਫੋਨ, ਜਾਣੋ ਭਾਰਤ 'ਚ ਕਦੋ ਲਾਂਚ ਹੋਵੇਗਾ ਇਹ ਸਮਾਰਟਫੋਨ - Features of Realme GT 5 Pro smartphone
Realme GT 5 Pro First Sale: Realme ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Realme GT 5 Pro ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਗਈ ਹੈ। ਇਸ ਸੇਲ ਨੇ ਸਾਰੇ ਪਿਛਲੇ ਰਿਕਾਰਡਸ ਤੋੜ ਦਿੱਤੇ ਹਨ। Realme GT 5 Pro ਸਮਾਰਟਫੋਨ 5 ਮਿੰਟ 'ਚ ਹੀ ਸਾਰੇ ਵਿਕ ਗਏ ਹਨ।
Published : Dec 14, 2023, 12:50 PM IST
ਭਾਰਤ 'ਚ Realme GT 5 Pro ਦੀ ਲਾਂਚ ਡੇਟ:Realme GT 5 Pro ਨੂੰ ਕੰਪਨੀ ਨੇ ਆਪਣੇ ਸਭ ਤੋਂ ਪਾਵਰਫੁੱਲ ਫੋਨ ਦੇ ਤੌਰ 'ਤੇ ਚੀਨ 'ਚ ਲਾਂਚ ਕੀਤਾ ਹੈ। ਅਗਲੇ ਸਾਲ ਦੀ ਸ਼ੁਰੂਆਤ 'ਚ Realme GT 5 Pro ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਵਿਸ਼ਵ ਪੱਧਰ 'ਤੇ ਲਾਂਚ ਹੋਏ ਟੀਜ਼ਰ ਤੋਂ ਲੋਕ ਉਮੀਦ ਕਰ ਰਹੇ ਹਨ ਕਿ ਇਸ ਫੋਨ ਨੂੰ ਜਨਵਰੀ ਦੇ ਅੰਤ ਜਾਂ ਫਿਰ ਫਰਵਰੀ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਦੇ 12GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਚੀਨ 'ਚ ਸ਼ੁਰੂਆਤੀ ਕੀਮਤ 39,700 ਰੁਪਏ ਰੱਖੀ ਗਈ ਹੈ।
Realme GT 5 Pro ਸਮਾਰਟਫੋਨ ਦੇ ਫੀਚਰਸ:Realme GT 5 Pro ਸਮਾਰਟਫੋਨ 'ਚ 6.78 ਇੰਚ ਦੀ BOE OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 1.5K Resolution, 144Hz ਦੇ ਰਿਫ੍ਰੈਸ਼ ਦਰ ਅਤੇ 4,500nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8 Gen 3 ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 32MP ਦੇ ਸੈਲਫ਼ੀ ਕੈਮਰੇ ਤੋਂ ਇਲਾਵਾ ਬੈਕ ਪੈਨਲ 'ਤੇ OIS ਸਪੋਰਟ ਵਾਲਾ 50MP ਪ੍ਰਾਈਮਰੀ ਲੈਂਸ, 8MP ਅਲਟ੍ਰਾ ਵਾਈਡ ਲੈਂਸ ਅਤੇ 50MP ਪੈਰੀਸਕੋਪ ਟੈਲੀਫੋਟੋ ਲੈਂਸ 3x ਆਪਟੀਕਲ ਜ਼ੂਮ ਦੇ ਨਾਲ ਮਿਲਦਾ ਹੈ। ਇਸ ਸਮਾਰਟਫੋਨ 'ਚ 5,400mAh ਦੀ ਬੈਟਰੀ ਮਿਲਦੀ ਹੈ, ਜੋ 100 ਵਾਟ ਵਾਇਰਡ ਅਤੇ 50 ਵਾਟ ਵਾਈਰਲੈਂਸ ਫਾਸਟ ਚਾਰਜ਼ਿੰਗ ਨੂੰ ਸਪੋਰਟ ਕਰਦੀ ਹੈ।