ਹੈਦਰਾਬਾਦ: ਐਮਾਜ਼ਾਨ ਅਤੇ ਫਲਿੱਪਕਾਰਟ ਦੀ ਸੇਲ ਚੱਲ ਰਹੀ ਹੈ ਅਤੇ ਗ੍ਰਾਹਕ 6,000 ਰੁਪਏ ਤੋਂ ਘਟ ਕੀਮਤ 'ਚ ਸ਼ਾਨਦਾਰ ਫੀਚਰ ਵਾਲੇ ਸਮਾਰਟਫੋਨ ਖਰੀਦ ਸਕਦੇ ਹਨ। Flipkart Big Billion Days ਸੇਲ ਅਤੇ Amazon Great Indian Festival ਸੇਲ ਦੌਰਾਨ Poco ਅਤੇ Xiaomi ਵਰਗੇ ਬ੍ਰੈਂਡਸ ਦੇ ਸਮਾਰਟਫੋਨ ਵੀ ਸਸਤੇ 'ਚ ਮਿਲ ਰਹੇ ਹਨ।
ਐਮਾਜ਼ਾਨ ਅਤੇ ਫਲਿੱਪਕਾਰਟ 'ਚ ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਿਹਾ ਡਿਸਕਾਊਂਟ:
Poco C51: Poco C ਸੀਰੀਜ਼ ਦਾ ਫੋਨ ਫਲਿੱਪਕਾਰਟ ਸੇਲ ਦੌਰਾਨ ਸਸਤੇ 'ਚ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ 9,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਪਰ ਸੇਲ ਦੌਰਾਨ ਇਹ ਸਮਾਰਟਫੋਨ 5,999 ਰੁਪਏ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਸਮਾਰਟਫੋਨ 'ਚ 8MP ਦਾ ਪ੍ਰਾਈਮਰੀ ਦੋਹਰਾ ਕੈਮਰਾ ਅਤੇ 5MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਅਤੇ 64GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ।
Redmi A2:Xiaomi ਦੇ Redmi A2 ਸਮਾਰਟਫੋਨ ਨੂੰ ਵੀ ਤੁਸੀਂ ਸੇਲ ਦੌਰਾਨ ਸਸਤੇ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ ਦੀ ਅਸਲੀ ਕੀਮਤ 8,999 ਰੁਪਏ ਹੈ। ਪਰ ਐਮਾਜ਼ਾਨ ਸੇਲ ਦੌਰਾਨ ਤੁਸੀਂ ਇਸ ਸਮਾਰਟਫੋਨ ਨੂੰ 6,299 ਰੁਪਏ 'ਚ ਖਰੀਦ ਸਕਦੇ ਹੋ। ਬੈਂਕ ਆਫ਼ਰ ਦੇ ਨਾਲ ਤੁਸੀਂ ਇਸ ਸਮਾਰਟਫੋਨ ਨੂੰ 6,000 ਰੁਪਏ ਤੋਂ ਘਟ 'ਚ ਵੀ ਖਰੀਦ ਸਕਦੇ ਹੋ। Redmi A2 ਸਮਾਰਟਫੋਨ 'ਚ HD+ ਡਿਸਪਲੇ ਤੋਂ ਇਲਾਵਾ 2 ਸਾਲ ਦੀ ਵਾਰੰਟੀ ਵੀ ਆਫ਼ਰ ਕੀਤੀ ਜਾ ਰਹੀ ਹੈ। ਇਸ ਸਮਾਰਟਫੋਨ 'ਚ 7GB ਤੱਕ ਦੀ ਰੈਮ ਦਿੱਤੀ ਗਈ ਹੈ।
Itel A60s: ਐਮਾਜ਼ਾਨ ਸੇਲ 'ਚ Itel A60s ਸਮਾਰਟਫੋਨ ਵੀ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਸਮਾਰਟਫੋਨ ਦੀ ਅਸਲੀ ਕੀਮਤ 8,449 ਰੁਪਏ ਹੈ। ਪਰ ਸੇਲ ਦੌਰਾਨ ਤੁਸੀਂ ਇਸ ਸਮਾਰਟਫੋਨ ਨੂੰ 5,999 ਰੁਪਏ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ 4GB ਰੈਮ ਅਤੇ 64GB ਸਟੋਰੇਜ ਦਿੱਤੀ ਗਈ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 10 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।