ਨਵੀਂ ਦਿੱਲੀ: ਜਦੋ ਜਿੰਦਗੀ ਦੀ ਸਮੁੱਚੀ ਡਿਜੀਟਲ ਗੁਣਵੱਤਾ ਬਣਾਏ ਰੱਖਣ ਦੀ ਗੱਲ ਆਉਦੀ ਹੈ, ਤਾਂ 52ਵੇਂ ਸਥਾਨ 'ਤੇ ਮੌਜ਼ੂਦ ਭਾਰਤ ਅਜੇ ਵੀ ਵਿਸ਼ਵ ਪੱਧਰ 'ਤੇ ਚੀਨ ਤੋਂ ਪਿੱਛੇ ਹੈ। ਸੋਮਵਾਰ ਨੂੰ ਇੱਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਸਾਈਬਰ ਸੁਰੱਖਿਆ ਕੰਪਨੀ Surfshark ਦੁਆਰਾ ਜੀਵਨ ਦੀ ਡਿਜੀਟਲ ਗੁਣਵੱਤਾ ਸੂਚਕਾਂਕ-DQL Index ਇੱਕ ਸਾਲਾਨਾ ਅਧਿਐਨ ਹੈ, ਜੋ 5 ਮੁੱਖ ਥੰਮ੍ਹਾਂ- ਇੰਟਰਨੈਟ ਗੁਣਵੱਤਾ, ਇੰਟਰਨੈੱਟ ਦੀ ਸਮਰੱਥਾ, ਈ-ਸੁਰੱਖਿਆ, ਈ-ਬੁਨਿਆਦੀ ਢਾਂਚਾ ਅਤੇ ਈ-ਕਾਮਰਸ ਦੇ ਆਧਾਰ 'ਤੇ 121 ਦੇਸ਼ਾਂ ਨੂੰ ਉਨ੍ਹਾਂ ਦੀ ਡਿਜੀਟਲ ਭਲਾਈ ਦੇ ਆਧਾਰ 'ਤੇ ਰੈਂਕ ਕਰਦਾ ਹੈ।
ETV Bharat / science-and-technology
DQL Index: ਜਾਣੋ ਭਾਰਤ ਦੀ ਮੋਬਾਈਲ ਇੰਟਰਨੈਟ ਸਪੀਡ ਦੇ ਬਾਰੇ, ਡਿਜਿਟਲ ਗੁਣਵੱਤਾ ਦੇ ਮਾਮਲੇ 'ਚ ਭਾਰਤ ਚੀਨ ਤੋਂ ਪਿੱਛੇ
DQL Index 'ਚ ਭਾਰਤ ਅਜੇ ਵੀ ਵਿਸ਼ਵ ਪੱਧਰ 'ਤੇ ਚੀਨ ਤੋਂ ਪਿੱਛੇ ਹੈ। ਭਾਰਤ ਦੀ ਮੋਬਾਈਲ ਇੰਟਰਨੈਟ ਸਪੀਡ ਪਿਛਲੇ ਸਾਲ ਤੋਂ 297 ਫੀਸਦੀ ਵਧ ਗਈ ਹੈ, ਜਦਕਿ ਫਿਕਸਡ ਇੰਟਰਨੈਟ ਸਪੀਡ 'ਚ 16 ਫੀਸਦੀ ਦਾ ਸੁਧਾਰ ਹੋਇਆ ਹੈ।
Published : Sep 11, 2023, 2:21 PM IST
5ਵੇਂ DQL ਸਟੱਡੀ ਵਿੱਚ ਭਾਰਤ ਨੂੰ ਦੁਨੀਆਂ ਵਿੱਚ 52ਵਾਂ ਸਥਾਨ ਦਿੱਤਾ ਗਿਆ ਹੈ। ਪਿਛਲੇ ਸਾਲ ਇਹ 59ਵੇਂ ਸਥਾਨ 'ਤੇ ਸੀ। ਦੇਸ਼ 'ਚ ਇੰਟਰਨੈਟ ਗੁਣਵੱਤਾ ਦੇ ਵਾਧੇ ਕਾਰਨ ਹੁਣ ਇਹ 16ਵੇਂ ਸਥਾਨ 'ਤੇ ਹੈ। ਹਾਲਾਂਕਿ ਦੇਸ਼ ਨੂੰ ਈ-ਬੁਨਿਆਦੀ ਢਾਂਚੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਭਾਰਤ ਇੰਟਰਨੈੱਟ ਦੀ ਸਮਰੱਥਾ 'ਚ 28ਵੇਂ, ਈ-ਸਰਕਾਰ 'ਚ 35ਵੇਂ ਅਤੇ ਈ-ਸੁਰੱਖਿਆਂ 'ਚ 66ਵੇਂ ਸਥਾਨ 'ਤੇ ਹੈ। ਏਸ਼ੀਆ 'ਚ ਭਾਰਤ 13ਵੇਂ ਸਥਾਨ 'ਤੇ ਹੈ ਅਤੇ ਸਿੰਗਾਪੁਰ ਇਸ ਖੇਤਰ 'ਚ ਮੋਹਰੀ ਹੈ।
- WhatsApp ਕਰ ਰਿਹਾ ਨਵੇਂ ਫੀਚਰ 'ਤੇ ਕੰਮ, ਬਿਨ੍ਹਾਂ ਵਟਸਐਪ ਅਕਾਊਟ ਦੇ ਵੀ ਕਰ ਸਕੋਗੇ ਵਟਸਐਪ ਯੂਜ਼ਰਸ ਨੂੰ ਮੈਸੇਜ
- IPhone 14 Price Cut: ਆਈਫੋਨ 15 ਦੇ ਲਾਂਚ ਹੋਣ ਤੋਂ ਪਹਿਲਾ ਹੀ ਆਈਫੋਨ 14 ਹੋਇਆ ਸਸਤਾ, ਮਿਲ ਰਿਹਾ ਸ਼ਾਨਦਾਰ ਡਿਸਕਾਊਂਟ
- Apple Event 2023: ਕੱਲ ਹੋਵੇਗਾ ਐਪਲ ਦਾ 'Wonderlust' ਇਵੈਂਟ, ਆਈਫੋਨ 15 ਸੀਰੀਜ਼ ਤੋਂ ਇਲਾਵਾ ਇਹ ਸਭ ਕੁਝ ਲਾਂਚ ਕਰੇਗੀ ਕੰਪਨੀ
ਭਾਰਤ ਦੀ ਇੰਟਰਨੈੱਟ ਗੁਣਵੱਤਾ ਵਿਸ਼ਵ ਪੱਧਰ 'ਤੇ 36 ਫੀਸਦ ਜ਼ਿਆਦਾ ਦੁਨੀਆਂ 'ਚ 16ਵੇਂ ਸਥਾਨ 'ਤੇ ਹੈ। ਰਿਪੋਰਟ ਅਨੁਸਾਰ, ਭਾਰਤ ਦੀ ਮੋਬਾਈਲ ਇੰਟਰਨੈੱਟ ਸਪੀਡ ਪਿਛਲੇ ਸਾਲ ਤੋਂ 297 ਫੀਸਦੀ ਵਧ ਗਈ ਹੈ, ਜਦਕਿ ਫਿਕਸਡ ਇੰਟਰਨੈੱਟ ਸਪੀਡ 'ਚ 16 ਫੀਸਦੀ ਦਾ ਸੁਧਾਰ ਹੋਇਆ ਹੈ। ਫਿਕਸਡ ਬ੍ਰਾਂਡਬੈਂਡ ਇੰਟਰਨੈੱਟ ਦਾ ਖਰਚ ਉਠਾਉਣ ਲਈ ਭਾਰਤੀਆਂ ਨੂੰ ਮਹੀਨੇ 'ਚ ਇੱਕ ਘੰਟਾ 48 ਮਿੰਟ ਕੰਮ ਕਰਨਾ ਪੈਂਦਾ ਹੈ।