ਹੈਦਰਾਬਾਦ:ਫੈਸਟੀਵਲ ਸੀਜਨ ਦੀ ਸ਼ੁਰੂਆਤ ਹੁੰਦੇ ਹੀ Xiaomi ਨੇ ਆਪਣੇ ਗ੍ਰਾਹਕਾਂ ਲਈ Redmi Note 12 ਸਮਾਰਟਫੋਨ 'ਤੇ ਭਾਰੀ ਡਿਸਕਾਊਂਟ ਆਫ਼ਰ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਵੀ ਕੰਪਨੀ ਨੇ ਜਾਣਕਾਰੀ ਸਾਂਝੀ ਕਰ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ ਇਸ ਸੇਲ ਦੌਰਾਨ ਤੁਸੀਂ ਘਟ ਕੀਮਤ 'ਚ ਖਰੀਦ ਸਕੋਗੇ।
ETV Bharat / science-and-technology
Diwali With Mi sale: Redmi Note 12 ਸਮਾਰਟਫੋਨ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਜਾਣੋ ਕੀਮਤ - Redmi Note 12 Smartphone Features
Redmi Note 12 Sale: ਫੈਸਟੀਵਲ ਸੀਜਨ ਦੀ ਸ਼ੁਰੂਆਤ ਹੋ ਗਈ ਹੈ। Xiaomi ਆਪਣੇ ਗ੍ਰਾਹਕਾਂ ਨੂੰ ਦਿਵਾਲੀ ਮੌਕੇ Redmi Note 12 'ਤੇ ਭਾਰੀ ਡਿਸਕਾਊਂਟ ਆਫ਼ਰ ਕਰ ਰਿਹਾ ਹੈ। ਕੰਪਨੀ ਨੇ X 'ਤੇ Redmi Note 12 ਦੀ ਨਵੀਂ ਕੀਮਤ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ।
Published : Oct 15, 2023, 9:45 AM IST
Redmi Note 12 'ਤੇ ਮਿਲ ਰਿਹਾ ਸ਼ਾਨਦਾਰ ਡਿਸਕਾਊਂਟ: Xiaomi ਨੇ X 'ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟ ਅਨੁਸਾਰ, ਯੂਜ਼ਰਸ ਇਸ ਸੇਲ ਦੌਰਾਨ Redmi Note 12 ਸਮਾਰਟਫੋਨ ਨੂੰ ਸਸਤੇ 'ਚ ਖਰੀਦ ਸਕਦੇ ਹਨ। ਕੰਪਨੀ Redmi Note 12 ਸਮਾਰਟਫੋਨ ਦੇ 11GB ਰੈਮ ਦੀ ਅਸਲੀ ਕੀਮਤ 18,999 ਰੁਪਏ ਹੈ। ਪਰ ਸੇਲ ਦੌਰਾਨ ਇਸ ਸਮਾਰਟਫੋਨ ਨੂੰ 11,998 ਰੁਪਏ 'ਚ ਲਿਸਟ ਕੀਤਾ ਗਿਆ ਹੈ। SBI ਕਾਰਡ ਨਾਲ ਖਰੀਦਦਾਰੀ ਕਰਨ 'ਤੇ ਤੁਸੀਂ ਇਸ ਫੋਨ ਨੂੰ 10,499 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ ਦੀ ਖਰੀਦਦਾਰੀ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਤੋਂ ਇਲਾਵਾ ਐਮਾਜ਼ਾਨ ਅਤੇ ਫਲਿੱਪਕਾਰਟ ਤੋਂ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੁਰਾਣਾ ਫੋਨ ਐਕਸਚੇਜ਼ ਕਰਕੇ ਵੀ ਤੁਸੀਂ ਇਸ ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ।
Redmi Note 12 ਸਮਾਰਟਫੋਨ ਦੇ ਫੀਚਰਸ:Redmi Note 12 ਸਮਾਰਟਫੋਨ 'ਚ 6.67 ਇੰਚ AMOLED ਡਿਸਪਲੇ, 120Hz AdaptiveSync ਦਾ ਸਪੋਰਟ ਮਿਲਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 685 Octa Core ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 6GB ਰੈਮ ਅਤੇ 64GB ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਨ 'ਚ 50MP ਟ੍ਰਿਪਲ ਕੈਮਰਾ ਅਤੇ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ 33 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।