ਹੈਦਰਾਬਾਦ:ਦਿਵਾਲੀ ਮੌਕੇ ਤੁਸੀਂ ਸਮਾਰਟ ਟੀਵੀ ਸਸਤੇ 'ਚ ਖਰੀਦ ਸਕਦੇ ਹੋ। ਇਨ੍ਹਾਂ ਸਮਾਰਟ ਟੀਵੀ 'ਚ Xiaomi Smart TV 5A Pro 32 ਅਤੇ Redmi Smart TV 32 HD Ready ਸਮਾਰਟ ਟੀਵੀ ਸ਼ਾਮਲ ਹੈ। Xiaomi ਦੀ ਵੈੱਬਸਾਈਟ 'ਤੇ 32 ਇੰਚ ਦਾ ਸਮਾਰਟ ਟੀਵੀ ਸਸਤੇ 'ਚ ਮਿਲ ਰਿਹਾ ਹੈ। ਇਸ ਟੀਵੀ 'ਤੇ 60 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਸੇਲ 'ਚ ਇਹ ਟੀਵੀ 2 ਹਜ਼ਾਰ ਰੁਪਏ ਤੱਕ ਦੇ ਬੈਂਕ ਡਿਸਕਾਊਂਟ ਨਾਲ ਵੀ ਤੁਸੀਂ ਖਰੀਦ ਸਕਦੇ ਹੋ। ਬੈਂਕ ਡਿਸਕਾਊਂਟ ਲਈ ਤੁਹਾਨੂੰ ICICI ਬੈਂਕ ਕਾਰਡ ਜਾਂ ਨੈਟਬੈਕਿੰਗ ਦਾ ਇਸਤੇਮਾਲ ਕਰਨਾ ਹੋਵੇਗਾ। ਸੇਲ 'ਚ HDFC ਬੈਂਕ ਦੇ ਗ੍ਰਾਹਕਾਂ ਨੂੰ ਵੀ 1 ਹਜ਼ਾਰ ਰੁਪਏ ਦਾ ਡਿਸਕਾਊਂਟ ਮਿਲੇਗਾ।
ਦਿਵਾਲੀ ਮੌਕੇ ਇਹ ਸਮਾਰਟ ਟੀਵੀ ਸਸਤੇ 'ਚ ਖਰੀਦਣ ਦਾ ਮੌਕਾ:
Xiaomi Smart TV 5A Pro 32: ਇਸ ਸੇਲ 'ਚ Xiaomi ਦਾ ਟੀਵੀ 50 ਫੀਸਦੀ ਦੇ ਡਿਸਕਾਊਂਟ ਨਾਲ ਮਿਲ ਰਿਹਾ ਹੈ। ਸੇਲ ਦੌਰਾਨ ਇਸ ਟੀਵੀ ਨੂੰ ਤੁਸੀਂ 25,999 ਰੁਪਏ 'ਚ ਖਰੀਦ ਸਕਦੇ ਹੋ। ਬੈਂਕ ਆਫ਼ਰ ਰਾਹੀ ਤੁਸੀਂ ਇਸ ਟੀਵੀ ਦੀ ਕੀਮਤ ਨੂੰ 2 ਹਜ਼ਾਰ ਰੁਪਏ ਤੱਕ ਹੋਰ ਘਟ ਕਰ ਸਕਦੇ ਹੋ।