ਹੈਦਰਾਬਾਦ: ਫਲਿੱਪਕਾਰਟ 'ਤੇ ਦਿਵਾਲੀ ਸੇਲ ਸ਼ੁਰੂ ਹੋਣ ਵਾਲੀ ਹੈ। ਇਸ ਸੇਲ 'ਚ ਸਮਾਰਟਫੋਨ, ਇਲੈਕਟ੍ਰਾਨਿਕ ਯੰਤਰ, ਘਰ ਦੇ ਸਮਾਨ ਸਮੇਤ ਹੋਰ ਕਈ ਪ੍ਰੋਡਕਟਾਂ 'ਤੇ ਡਿਸਕਾਊਂਟ ਦਿੱਤਾ ਜਾਵੇਗਾ। ਫਲਿੱਪਕਾਰਟ 'ਤੇ ਦਿਵਾਲੀ ਸੇਲ ਕੱਲ ਤੋਂ ਸ਼ੁਰੂ ਹੋ ਕੇ 11 ਨਵੰਬਰ ਤੱਕ ਚਲੇਗੀ। ਇਸ ਸੇਲ 'ਚ ਤੁਸੀਂ ਕਈ ਸਮਾਰਟਫੋਨਾਂ 'ਤੇ ਡਿਸਕਾਊਂਟ ਪਾ ਸਕਦੇ ਹੋ। ਇਨ੍ਹਾਂ 'ਚ Xiaomi, Apple, OnePlus, Motorola ਸਮੇਤ ਕਈ ਬ੍ਰਾਂਡਸ ਦੇ ਫੋਨ ਸ਼ਾਮਲ ਹਨ। ਇਸ ਸੇਲ ਦੇ ਸ਼ੁਰੂ ਹੋਣ ਤੋਂ ਪਹਿਲਾ ਫਲਿੱਪਕਾਰਟ ਨੇ ਆਈਫੋਨ 14, ਸੈਮਸੰਗ ਗਲੈਕਸੀ F14, Redmi Note 12 Pro, Motorola Edge 40 ਸਮੇਤ ਕਈ ਮਾਡਲਸ 'ਤੇ ਮਿਲਣ ਵਾਲੇ ਡਿਸਕਾਊਟ ਦੀ ਜਾਣਕਾਰੀ ਦੇ ਦਿੱਤੀ ਹੈ।
ETV Bharat / science-and-technology
Diwali Sale 2023: iPhone 14 ਸਮੇਤ ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗਾ ਸ਼ਾਨਦਾਰ ਡਿਸਕਾਊਂਟ, ਇਸ ਦਿਨ ਸ਼ੁਰੂ ਹੋਵੇਗੀ ਦਿਵਾਲੀ ਸੇਲ - ਦਿਵਾਲੀ ਮੌਕੇ ਇਨ੍ਹਾਂ ਸਮਾਰਟਫੋਨਾਂ ਨੂੰ ਸਸਤੇ ਚ ਖਰੀਦੋ
Flipkart Big Diwali sale: ਫਲਿੱਪਕਾਰਟ 'ਤੇ ਕੱਲ ਤੋਂ ਦਿਵਾਲੀ ਸੇਲ ਸ਼ੁਰੂ ਹੋਣ ਵਾਲੀ ਹੈ। ਇਸ ਸੇਲ 'ਚ ਤੁਹਾਨੂੰ ਕਈ ਸਮਾਰਟਫੋਨਾਂ 'ਤੇ ਸ਼ਾਨਦਾਰ ਡਿਸਕਾਊਂਟ ਮਿਲੇਗਾ।
Published : Nov 1, 2023, 10:38 AM IST
ਦਿਵਾਲੀ ਮੌਕੇ ਆਈਫੋਨ 14 ਸਸਤੇ 'ਚ ਮਿਲੇਗਾ: ਫਲਿੱਪਕਾਰਟ ਬਿੱਗ ਦਿਵਾਲੀ ਸੇਲ 'ਚ ਤੁਸੀਂ ਆਈਫੋਨ 14 ਨੂੰ 49,999 ਰੁਪਏ 'ਚ ਖਰੀਦ ਸਕੋਗੇ। ਫਿਲਹਾਲ ਇਸ ਫੋਨ ਨੂੰ ਵੈੱਬਸਾਈਟ 'ਤੇ 61,999 ਰੁਪਏ 'ਚ ਵੇਚਿਆ ਜਾ ਰਿਹਾ ਹੈ ਅਤੇ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਘਟ ਕੀਮਤ 'ਚ ਖਰੀਦ ਸਕੋਗੇ। ਕੰਪਨੀ ਦਾ ਕਹਿਣਾ ਹੈ ਕਿ ਆਈਫੋਨ 14 ਦੀ ਕੀਮਤ ਨੂੰ 54,999 ਰੁਪਏ ਤੱਕ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ, ਸਮਾਰਟਫੋਨ 'ਤੇ 4,000 ਰੁਪਏ ਦਾ ਬੈਂਕ ਡਿਸਕਾਊਂਟ ਅਤੇ 1,000 ਰੁਪਏ ਦਾ ਐਡਿਸ਼ਨਲ ਡਿਸਕਾਊਂਟ ਐਕਸਚੇਜ਼ ਆਫ਼ਰ 'ਤੇ ਦਿੱਤਾ ਜਾਵੇਗਾ। ਇਨ੍ਹਾਂ ਆਫ਼ਰਸ ਦੇ ਨਾਲ ਤੁਸੀਂ ਇਸ ਫੋਨ ਨੂੰ 49,999 ਰੁਪਏ 'ਚ ਖਰੀਦ ਸਕਦੇ ਹੋ। ਇਸਦੇ ਨਾਲ ਹੀ ਦਿਵਾਲੀ ਮੌਕੇ ਤੁਸੀਂ ਆਈਫੋਨ 12 ਨੂੰ 41,249 ਰੁਪਏ 'ਚ ਖਰੀਦ ਸਕੋਗੇ।
ਦਿਵਾਲੀ ਮੌਕੇ ਇਨ੍ਹਾਂ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦਣ ਦਾ ਮੌਕਾ: Samsung Galaxy F14 5G 'ਤੇ ਵੀ ਕੰਪਨੀ ਕਈ ਡਿਸਕਾਊਂਟ ਦੇ ਰਹੀ ਹੈ। ਇਸ ਸਮਾਰਟਫੋਨ ਨੂੰ ਤੁਸੀਂ 9,990 ਰੁਪਏ 'ਚ ਖਰੀਦ ਸਕੋਗੇ। ਇਸਦੇ ਨਾਲ ਹੀ Realme C51 ਨੂੰ 71,999 ਰੁਪਏ, Motorola Edge 40 ਨੂੰ 25,999 ਰੁਪਏ ਅਤੇ Nothing Phone 2 ਨੂੰ 33,999 ਰੁਪਏ 'ਚ ਆਰਡਰ ਕਰ ਸਕਦੇ ਹੋ। Vivo T2 Pro ਫੋਨ ਨੂੰ ਤੁਸੀਂ ਬੈਂਕ ਆਫ਼ਰਸ ਦੇ ਨਾਲ 21,999 ਰੁਪਏ ਅਤੇ Poco X5 Pro ਨੂੰ 18,499 ਰੁਪਏ 'ਚ ਖਰੀਦ ਸਕਦੇ ਹੋ। ਇਸਦੇ ਨਾਲ ਹੀ Samsung Galaxy F34 5G ਨੂੰ 14,999 ਰੁਪਏ 'ਚ ਖਰੀਦਿਆ ਜਾ ਸਕੇਗਾ। ਇਸ ਸੇਲ 'ਚ Pixel 7a 'ਤੇ ਵੀ ਡਿਸਕਾਊਂਟ ਮਿਲ ਰਿਹਾ ਹੈ। ਇਸ ਫੋਨ ਨੂੰ ਤੁਸੀਂ ਡਿਸਕਾਊਂਟ ਤੋਂ ਬਾਅਦ 31,499 ਰੁਪਏ 'ਚ ਖਰੀਦ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸੇਲ ਪੇਜ ਅੱਜ ਰਾਤ 12 ਵਜੇ ਤੋਂ ਲਾਈਵ ਹੋ ਜਾਵੇਗਾ ਅਤੇ ਕੱਲ ਤੋਂ ਫਲਿੱਪਕਾਰਟ 'ਤੇ ਦਿਵਾਲੀ ਸੇਲ ਸ਼ੁਰੂ ਹੋ ਜਾਵੇਗੀ, ਜੋ ਕਿ 11 ਨਵੰਬਰ ਤੱਕ ਚਲੇਗੀ।