ਹੈਦਰਾਬਾਦ: ਸੈਮਸੰਗ ਦੀ ਫੈਬ ਗ੍ਰੈਬ ਫੈਸਟ ਸੇਲ ਚੱਲ ਰਹੀ ਹੈ। ਇਸ ਸੇਲ 'ਚ ਤੁਸੀਂ ਕਈ ਸਮਾਰਟਫੋਨਾਂ ਨੂੰ ਭਾਰੀ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਇਨ੍ਹਾਂ ਸਮਾਰਟਫੋਨਾਂ 'ਚ Samsung Galaxy A54 5G ਸਮਾਰਟਫੋਨ ਵੀ ਸ਼ਾਮਲ ਹੈ। Samsung Galaxy A54 5G ਸਮਾਰਟਫੋਨ ਦੇ 8GB ਰੈਮ ਅਤੇ 256GB ਸਟੋਰੇਜ ਵਾਲੇ ਇਸ ਫੋਨ ਦੀ ਅਸਲੀ ਕੀਮਤ 45,999 ਰੁਪਏ ਹੈ। ਕੰਪਨੀ ਦੀ ਇਸ਼ ਸੇਲ 'ਚ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ਼ ਫੋਨ ਨੂੰ 37,499 ਰੁਪਏ 'ਚ ਖਰੀਦ ਸਕਦੇ ਹੋ। ਕੰਪਨੀ ਇਸ਼ ਫੋਨ 'ਚ 22,500 ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਦੇ ਰਹੀ ਹੈ।
ETV Bharat / science-and-technology
Samsung ਦੇ ਇਸ ਸਮਾਰਟਫੋਨ 'ਤੇ ਮਿਲ ਰਿਹਾ ਡਿਸਕਾਊਂਟ, ਜਾਣੋ ਕੀਮਤ ਅਤੇ ਮਿਲ ਰਹੇ ਨੇ ਸ਼ਾਨਦਾਰ ਆਫ਼ਰਸ - Samsung Galaxy A54 5G ਸਮਾਰਟਫੋਨ ਦੇ ਫੀਚਰਸ
Samsung Galaxy A54 5G Sale: Samsung Galaxy A54 5G ਸਮਾਰਟਫੋਨ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਇਸ ਸਮਾਰਟਫੋਨ ਦੀ ਅਸਲੀ ਕੀਮਤ 46 ਹਜ਼ਾਰ ਰੁਪਏ ਹੈ, ਪਰ ਆਫ਼ਰਸ ਤੋਂ ਬਾਅਦ Samsung Galaxy A54 5G ਸਮਾਰਟਫੋਨ ਦੀ ਕੀਮਤ ਘਟ ਜਾਵੇਗੀ।
Published : Oct 29, 2023, 10:59 AM IST
Samsung Galaxy A54 5G ਸਮਾਰਟਫੋਨ 'ਤੇ ਮਿਲ ਰਹੇ ਨੇ ਇਹ ਆਫ਼ਰਸ: ਸੇਲ ਦੌਰਾਨ ਇਸ ਫੋਨ 'ਤੇ 2 ਹਜ਼ਾਰ ਰੁਪਏ ਤੱਕ ਦਾ ਬੈਂਕ ਡਾਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊੰਟ ਨੂੰ ਪਾਉਣ ਲਈ ਤੁਹਾਨੂੰ ICICI ਜਾਂ HDFC ਬੈਂਕ ਕਾਰਡ ਰਾਹੀ ਭੁਗਤਾਨ ਕਰਨਾ ਹੋਵੇਗਾ। ਜੇਕਰ ਤੁਹਾਡੇ ਕੋਲ ਸੈਮਸੰਗ Axis Bank ਕਾਰਡ ਹੈ, ਤਾਂ ਤੁਹਾਨੂੰ 10 ਫੀਸਦੀ ਦਾ ਕੈਸ਼ਬੈਕ ਮਿਲੇਗਾ। ਇਸਦੇ ਨਾਲ ਹੀ Paytm ਜਾਂ MobiKwik Wallet ਰਾਹੀ ਭੁਗਤਾਨ ਕਰਨ 'ਤੇ 3 ਹਜ਼ਾਰ ਰੁਪਏ ਤੱਕ ਦਾ ਕੈਸ਼ਬੈਕ ਮਿਲ ਸਕਦਾ ਹੈ।
Samsung Galaxy A54 5G ਸਮਾਰਟਫੋਨ ਦੇ ਫੀਚਰਸ:ਇਸ ਸਮਾਰਟਫੋਨ 'ਚ 6.4 ਇੰਚ ਦੀ ਫੁੱਲ HD+ਸੂਪਰ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਹ ਸਮਾਰਟਫੋਨ 8GB ਰੈਮ ਅਤੇ 256GB ਸਟੋਰੇਜ ਦੇ ਨਾਲ ਆਉਦਾ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ਼ ਫੋਨ 'ਚ ਬੈਕ ਪੈਨਲ 'ਤੇ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦਿੱਤੇ ਗਏ ਹਨ। ਇਨ੍ਹਾਂ 'ਚ 50 ਮੈਗਾਪਿਕਸਲ ਦੇ ਮੇਨ ਲੈਂਸ ਦੇ ਨਾਲ 12 ਮੈਗਾਪਿਕਸਲ ਅਤੇ ਇੱਕ 5 ਮੈਗਾਪਿਕਸਲ ਦਾ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ