ਹੈਦਰਾਬਾਦ:ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ iPhone 14 'ਤੇ ਆਕਰਸ਼ਕ ਆਫਰ ਮਿਲ ਰਹੇ ਹਨ। ਤੁਸੀਂ ਇਸ ਸਮਾਰਟਫੋਨ ਨੂੰ ਬਹੁਤ ਘੱਟ ਕੀਮਤ 'ਤੇ ਖਰੀਦ ਸਕਦੇ ਹੋ। ਇਹ ਫੋਨ ਫਲਿੱਪਕਾਰਟ 'ਤੇ ਕਈ ਹਜ਼ਾਰ ਰੁਪਏ ਦੇ ਡਿਸਕਾਊਂਟ ਅਤੇ ਐਕਸਚੇਂਜ ਆਫਰ ਨਾਲ ਉਪਲੱਬਧ ਹੈ। ਫੋਨ ਦੀ ਅਸਲੀ ਕੀਮਤ 79,900 ਰੁਪਏ ਹੈ, ਜਿਸ ਨੂੰ ਤੁਸੀਂ 50,000 ਰੁਪਏ ਤੋਂ ਘੱਟ 'ਚ ਖਰੀਦ ਸਕਦੇ ਹੋ।
ETV Bharat / science-and-technology
iPhone 14 'ਤੇ ਮਿਲ ਰਿਹਾ ਡਿਸਕਾਊਟ, ਇਨ੍ਹਾਂ ਸ਼ਾਨਦਾਰ ਆਫ਼ਰਸ 'ਤੇ ਘੱਟ ਕੀਮਤ 'ਚ ਖਰੀਦ ਸਕਦੇ ਹੋ ਸਮਾਰਟਫ਼ੋਨ - Apple iPhone 14 ਦੇ ਫ਼ੀਚਰਸ
ਐਪਲ ਆਈਫੋਨ 14 ਸਸਤੇ ਵਿੱਚ ਖਰੀਦਣ ਦਾ ਹੁਣ ਤੁਹਾਡੇ ਕੋਲ ਇੱਕ ਵਧੀਆ ਮੌਕਾ ਹੈ। ਕਿਉਕਿ ਤੁਸੀਂ ਐਪਲ ਆਈਫੋਨ 14 ਨੂੰ ਬਹੁਤ ਘੱਟ ਕੀਮਤ 'ਤੇ ਖਰੀਦ ਸਕਦੇ ਹੋ। ਇਸ ਸਮਾਰਟਫ਼ੋਨ 'ਤੇ ਐਕਸਚੇਂਜ ਆਫਰ ਦੇ ਨਾਲ ਹੀ ਬੈਂਕ ਆਫਰ ਅਤੇ ਫਲੈਟ ਡਿਸਕਾਊਂਟ ਵੀ ਉਪਲੱਬਧ ਹੈ।
iPhone 14 'ਤੇ ਮਿਲ ਰਹੇ ਇਹ ਆਫ਼ਰ: ਐਪਲ ਨੇ ਇਸ ਸਮਾਰਟਫੋਨ ਨੂੰ 79,900 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਹੈ। ਪਰ ਡਿਸਕਾਊਂਟ ਤੋਂ ਬਾਅਦ ਇਹ ਫੋਨ 71,999 ਰੁਪਏ 'ਚ ਉਪਲੱਬਧ ਹੈ। ਇਹ ਕੀਮਤ ਫੋਨ ਦੇ 128GB ਸਟੋਰੇਜ ਵੇਰੀਐਂਟ ਦੀ ਹੈ। ਸਮਾਰਟਫੋਨ 'ਤੇ 4000 ਰੁਪਏ ਦਾ ਬੈਂਕ ਆਫਰ ਵੀ ਹੈ। ਇਹ ਆਫਰ HDFC ਬੈਂਕ ਦੇ ਕਾਰਡ 'ਤੇ ਉਪਲਬਧ ਹੈ। ਇਸ ਤਰ੍ਹਾਂ ਫੋਨ ਦੀ ਕੀਮਤ 67,999 ਰੁਪਏ ਹੋ ਜਾਂਦੀ ਹੈ। ਜੇਕਰ ਤੁਸੀਂ ਆਈਫੋਨ ਨੂੰ ਐਕਸਚੇਂਜ ਕਰਦੇ ਹੋ, ਤਾਂ ਤੁਸੀਂ ਇਸਨੂੰ ਇਸ ਤੋਂ ਵੀ ਘੱਟ ਕੀਮਤ 'ਤੇ ਖਰੀਦ ਸਕਦੇ ਹੋ। ਆਈਫੋਨ ਐਕਸਚੇਂਜ 'ਤੇ 22,500 ਰੁਪਏ ਤੱਕ ਦੀ ਛੋਟ ਉਪਲਬਧ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਇੱਕ ਡਿਵਾਈਸ ਦਾ ਐਕਸਚੇਂਜ ਮੁੱਲ ਉਸਦੀ ਸਥਿਤੀ 'ਤੇ ਨਿਰਭਰ ਕਰਦਾ ਹੈ। ਇਸ ਤਰ੍ਹਾਂ ਤੁਸੀਂ 50 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਫੋਨ ਖਰੀਦ ਸਕਦੇ ਹੋ।
- Oppo A78 5G 'ਤੇ ਮਿਲ ਰਿਹਾ ਡਿਸਕਾਊਟ, ਹੁਣ ਇੰਨੀ ਘੱਟ ਕੀਮਤ 'ਚ ਖਰੀਦ ਸਕਦੇ ਹੋ ਤੁਸੀਂ ਇਹ ਸਮਾਰਟਫ਼ੋਨ
- Lava Smartphone: ਇਸ ਦਿਨ ਲਾਂਚ ਹੋਵੇਗਾ ਲਾਵਾ ਦਾ ਇਹ ਸਮਾਰਟਫ਼ੋਨ, ਜਾਣੋ ਇਸਦੀ ਕੀਮਤ
- Uber 'ਤੇ ਹੁਣ ਫਲਾਇਟ ਟਿਕਟ ਵੀ ਕਰਵਾ ਸਕੋਗੇ ਬੁੱਕ, ਫਿਲਹਾਲ ਇਹ ਸੇਵਾਂ ਸਿਰਫ਼ ਇਸ ਦੇਸ਼ ਵਿੱਚ ਉਪਲਬਧ
Apple iPhone 14 ਦੇ ਫ਼ੀਚਰਸ:ਇਹ ਸਮਾਰਟਫੋਨ 6.1-ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇਅ ਨਾਲ ਆਉਂਦਾ ਹੈ। ਇਸ 'ਚ A15 ਬਾਇਓਨਿਕ ਚਿੱਪਸੈੱਟ ਦਿੱਤਾ ਗਿਆ ਹੈ। ਫੋਨ ਡਿਊਲ ਰਿਅਰ ਕੈਮਰਾ ਅਤੇ ਮਲਟੀਪਲ ਸਟੋਰੇਜ ਆਪਸ਼ਨ 'ਚ ਆਉਂਦਾ ਹੈ। ਇਹ 1200 nits ਪੀਕ ਬ੍ਰਾਈਟਨੈੱਸ ਅਤੇ ਫੇਸ ਆਈਡੀ ਸੈਂਸਰ ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ A15 Bionic ਚਿੱਪਸੈੱਟ 'ਤੇ ਕੰਮ ਕਰਦਾ ਹੈ। ਹੈਂਡਸੈੱਟ 128GB, 256GB ਅਤੇ 512GB ਸਟੋਰੇਜ ਵਿਕਲਪਾਂ ਵਿੱਚ ਆਉਂਦਾ ਹੈ। ਆਈਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਉਪਲਬਧ ਹੈ, ਜਿਸ ਦਾ ਮੁੱਖ ਲੈਂਸ 12MP ਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ 12MP ਦਾ ਦੂਜਾ ਲੈਂਸ ਵੀ ਦਿੱਤਾ ਹੈ। ਤੁਹਾਨੂੰ ਫਰੰਟ ਵਿੱਚ ਇੱਕ 12MP ਲੈਂਸ ਵੀ ਮਿਲਦਾ ਹੈ। ਇਹ ਸਮਾਰਟਫੋਨ ਵਾਇਰਡ ਅਤੇ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ 'ਚ 5G, ਵਾਈ-ਫਾਈ, ਡਿਊਲ ਸਿਮ, ਬਲੂਟੁੱਥ, GPS ਅਤੇ ਹੋਰ ਫੀਚਰਸ ਵੀ ਹਨ।