ਬੀਜਿੰਗ: ਟਿੱਕ-ਟੌਕ ਦੀ ਮਲਕੀਅਤ ਵਾਲੀ ਕੰਪਨੀ ਬਾਈਟ ਡਾਂਸ ਨੇ 23 ਅਗਸਤ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਅਮਰੀਕੀ ਸਮੇਂ ਅਨੁਸਾਰ 24 ਅਗਸਤ ਨੂੰ ਅਮਰੀਕੀ ਸਰਕਾਰ ਖਿਲਾਫ ਰਸਮੀ ਤੌਰ 'ਤੇ ਮੁਕੱਦਮਾ ਕਰੇਗੀ।
ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਸਾਲ ਵਿੱਚ ਅਸੀਂ ਉਸ ਦੀ ਚਿੰਤਾ ਨੂੰ ਸੁਲਝਾਉਣ ਲਈ ਬਹੁਤ ਗੰਭੀਰਤਾ ਨਾਲ ਅਮਰੀਕੀ ਸਰਕਾਰ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਅਮਰੀਕੀ ਸਰਕਾਰ ਨੇ ਤੱਥਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਸਹੀ ਕਾਨੂੰਨੀ ਪ੍ਰਕਿਰਿਆ ਨੂੰ ਛੱਡ ਕੇ ਵਪਾਰਕ ਕੰਪਨੀਆਂ ਦੀ ਗੱਲਬਾਤ ਵਿਚ ਜ਼ਬਰਦਸਤੀ ਦਖਲ ਦੇਣ ਦੀ ਕੋਸ਼ਿਸ਼ ਕੀਤੀ।
ਕੰਪਨੀ ਅਤੇ ਖਪਤਕਾਰਾਂ ਨਾਲ ਕਾਨੂੰਨੀ ਪ੍ਰਸ਼ਾਸਨ ਅਤੇ ਨਿਰਪੱਖ ਵਿਵਹਾਰ ਨੂੰ ਯਕੀਨੀ ਬਣਾਉਣ ਲਈ, ਅਸੀਂ ਕਾਨੂੰਨੀ ਉਪਾਵਾਂ ਦੁਆਰਾ ਹਿੱਤਾਂ ਦੀ ਰਾਖੀ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ 6 ਅਗਸਤ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਜਾਰੀ ਪ੍ਰਸ਼ਾਸਨਿਕ ਹੁਕਮ ਮੁਤਾਬਕ, ਯੂਐਸ ਕਾਨੂੰਨੀ ਪ੍ਰਸ਼ਾਸਨ ਦੇ ਦਾਇਰੇ ਹੇਠ ਕੋਈ ਵੀ ਵਿਅਕਤੀ ਜਾਂ ਉੱਦਮ 45 ਦਿਨਾਂ ਬਾਅਦ ਬਾਈਟ ਡਾਂਸ ਦੀ ਮਲਕੀਅਤ ਵਾਲੀ ਕੰਪਨੀ ਨਾਲ ਕਾਰੋਬਾਰ ਨਹੀਂ ਕਰ ਸਕੇਗੀ।
ਜ਼ਿਕਰਯੋਗ ਹੈ ਕਿ ਟਰੰਪ ਨੇ 14 ਅਗਸਤ ਨੂੰ ਪ੍ਰਸ਼ਾਸਨਿਕ ਆਦੇਸ਼ ਜਾਰੀ ਕਰਦਿਆਂ ਬਾਈਟ ਡਾਂਸ ਨੂੰ 90 ਦਿਨਾਂ ਦੇ ਅੰਦਰ ਅਮਰੀਕਾ ਵਿਚ ਟਿੱਕ ਟੌਕ ਕਾਰੋਬਾਰ ਵੇਚਣ ਜਾਂ ਵੱਖ ਕਰਨ ਦੀ ਬੇਨਤੀ ਕੀਤੀ ਸੀ।