ਨਵੀਂ ਦਿੱਲੀ:OpenAI ਨੇ ਆਪਣੇ iOS ਐਪ ਦਾ ਵਿਸਤਾਰ ਹੋਰ ਦੇਸ਼ਾਂ ਵਿੱਚ ਕਰਨ ਦਾ ਫੈਸਲਾ ਕੀਤਾ ਹੈ। ਧਿਆਨ ਰਹੇ ਕਿ ਇਸ ਨੂੰ ਪਹਿਲਾਂ ਸਿਰਫ ਅਮਰੀਕੀ ਬਾਜ਼ਾਰ ਲਈ ਲਾਂਚ ਕੀਤਾ ਗਿਆ ਸੀ। ਪਰ ਹੁਣ ਇਸਦਾ ਵਿਸਤਾਰ ਕਰਦੇ ਹੋਏ ਇਸਨੂੰ ਹੋਰ 11 ਦੇਸ਼ਾਂ ਵਿੱਚ ਲਾਂਚ ਕੀਤਾ ਜਾਵੇਗਾ। ਇਨ੍ਹਾਂ ਦੇਸ਼ਾਂ ਵਿੱਚ ਅਮਰੀਕਾ, ਅਲਬਾਨੀਆ, ਕਰੋਸ਼ੀਆ, ਫਰਾਂਸ, ਜਰਮਨੀ, ਆਇਰਲੈਂਡ, ਜਮਾਇਕਾ, ਕੋਰੀਆ, ਨਿਊਜ਼ੀਲੈਂਡ, ਨਿਕਾਰਾਗੁਆ, ਨਾਈਜੀਰੀਆ ਅਤੇ ਯੂ.ਕੇ ਸ਼ਾਮਲ ਹਨ। ਇਨ੍ਹਾਂ ਸਾਰੇ ਦੇਸ਼ਾਂ ਦੇ ਯੂਜ਼ਰਸ iOS ਐਪ ਸਮੇਤ ਐਪਲ ਐਪ ਸਟੋਰ ਤੋਂ ਚੈਟਜੀਪੀਟੀ ਐਪ ਨੂੰ ਡਾਊਨਲੋਡ ਕਰ ਸਕਦੇ ਹਨ।
ETV Bharat / science-and-technology
ChatGPT For iOS: iOS ਲਈ 11 ਦੇਸ਼ਾਂ ਵਿੱਚ ਲਾਂਚ ਹੋਇਆ ChatGPT ਐਪ , ਦੇਖੋ ਦੇਸ਼ਾਂ ਦੀ ਸੂਚੀ - ਚੈਟਜੀਪੀਟੀ ਦਾ ਨਵਾਂ ਫੀਚਰ
OpenAI ਨੇ iOS 'ਤੇ ChatGPT ਐਪ ਦਾ ਵਿਸਤਾਰ ਹੋਰ 11 ਦੇਸ਼ਾਂ ਵਿੱਚ ਕੀਤਾ ਹੈ। ਜਿਸ ਵਿੱਚ ਭਾਰਤ ਅਜੇ ਸ਼ਾਮਲ ਨਹੀਂ ਹੋਇਆ ਹੈ। ਹਾਲਾਂਕਿ ਓਪਨਏਆਈ ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਚੈਟਜੀਪੀਟੀ ਦਾ ਹੋਰ ਵਿਸਤਾਰ ਕੀਤਾ ਜਾਵੇਗਾ।
iOS 'ਤੇ ChatGPT ਅਜੇ ਭਾਰਤ ਵਿੱਚ ਨਹੀਂ ਉਪਲਬਧ:ਹਾਲਾਂਕਿ, ਜਿੱਥੇ 11 ਦੇਸ਼ਾਂ ਵਿੱਚ iOS 'ਤੇ ChatGPT ਨੂੰ ਲਾਂਚ ਕੀਤਾ ਗਿਆ ਹੈ। ਉਨ੍ਹਾਂ ਵਿੱਚ ਅਜੇ ਭਾਰਤ ਦੇਸ਼ ਸ਼ਾਮਲ ਨਹੀਂ ਹੈ। ਓਪਨਏਆਈ ਕੰਪਨੀ ਨੇ ਕਿਹਾ ਕਿ ਅਸੀਂ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਦੇਸ਼ਾਂ ਅਤੇ ਖੇਤਰਾਂ ਵਿੱਚ ਰੋਲਆਊਟ ਕਰਨਾ ਜਾਰੀ ਰੱਖਾਂਗੇ। ਕੰਪਨੀ ਨੇ ਸ਼ੇਅਰ ਲਿੰਕ ਨਾਂ ਦਾ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਹ ਫੀਚਰ ਯੂਜ਼ਰਸ ਨੂੰ ਦੂਜਿਆਂ ਨਾਲ ਚੈਟਜੀਪੀਟੀ ਗੱਲਬਾਤ ਅਤੇ ਸ਼ੇਅਰ ਕਰਨ ਦੀ ਆਗਿਆ ਦਿੰਦਾ ਹੈ।
- WhatsApp New Feature: ਹੁਣ ਚੈਟ ਕਰਨ ਲਈ ਫੋਨ ਨੰਬਰ ਦੀ ਨਹੀਂ ਹੋਵੇਗੀ ਲੋੜ, ਵਟਸਐਪ ਇਸ ਫੀਚਰ 'ਤੇ ਕਰ ਰਿਹਾ ਕੰਮ
- JioFibre: ਯੂਜ਼ਰਸ ਲਈ ਕੰਪਨੀ ਨੇ ਲਾਂਚ ਕੀਤਾ ਨਵਾਂ ਪਲਾਨ, ਮਿਲੇਗਾ ਇਹ ਫਾਇਦਾ
- Smart Home: ਲਾਕ ਕੀਤੇ ਗਏ ਆਈਫੋਨ ਨੂੰ ਸਮਾਰਟ ਹੋਮ ਡਿਸਪਲੇਅ ਵਿੱਚ ਬਦਲ ਸਕਦਾ ਹੈ iOS 17 ਦਾ ਨਵਾਂ ਫੀਚਰ
ਚੈਟਜੀਪੀਟੀ ਦਾ ਨਵਾਂ ਫੀਚਰ:ਓਪਨ ਏਆਈ ਨੇ ਕਿਹਾ, ਤੁਹਾਡੇ ਸ਼ੇਅਰ ਕੀਤੇ ਗਏ ਲਿੰਕ ਦੇ ਪ੍ਰਾਪਤਕਰਤਾ ਜਾਂ ਤਾਂ ਗੱਲਬਾਤ ਦੇਖ ਸਕਦੇ ਹਨ ਜਾਂ ਥ੍ਰੈਡ ਨੂੰ ਜਾਰੀ ਰੱਖਣ ਲਈ ਇਸ ਨੂੰ ਆਪਣੀ ਚੈਟ ਵਿੱਚ ਕਾਪੀ ਕਰ ਸਕਦੇ ਹਨ। ਇਹ ਫੀਚਰ ਵਰਤਮਾਨ ਵਿੱਚ ਅਲਫ਼ਾ ਵਿੱਚ ਟੈਸਟਰਾਂ ਦੇ ਇੱਕ ਛੋਟੇ ਸਮੂਹ ਲਈ ਰੋਲ ਆਊਟ ਕੀਤਾ ਜਾ ਰਿਹਾ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਸਾਰੇ ਯੂਜ਼ਰਸ ਤੱਕ ਇਸਦਾ ਵਿਸਤਾਰ ਕਰਨ ਦੀ ਯੋਜਨਾ ਹੈ। ਕੰਪਨੀ ਨੇ ਬਿੰਗ ਦੇ ਨਾਲ ਭੁਗਤਾਨ ਕੀਤੇ ਗਏ ਯੂਜ਼ਰਸ ਲਈ ਵਰਤਮਾਨ ਵਿੱਚ ਬੀਟਾ ਵਿੱਚ ਬ੍ਰਾਊਜ਼ਿੰਗ ਫੀਚਰ ਨੂੰ ਵੀ ਜੋੜਿਆ ਹੈ। ChatGPT ਯੂਜ਼ਰਸ iOS 'ਤੇ ਚੈਟ ਇਤਿਹਾਸ ਨੂੰ ਵੀ ਡਿਸੈਬਲ ਵੀ ਕਰ ਸਕਦੇ ਹਨ।