ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਲਈ ਚੈਟ ਫਿਲਟਰ ਫੀਚਰ ਨੂੰ ਜਲਦ ਹੀ ਰੋਲਆਊਟ ਕਰੇਗੀ। ਵਟਸਐਪ ਯੂਜ਼ਰਸ ਕੋਈ ਜ਼ਰੂਰੀ ਮੈਸੇਜ ਨੂੰ ਮਿਸ ਨਾ ਕਰ ਦੇਣ, ਇਸ ਲਈ ਕੰਪਨੀ ਚੈਟ ਫਿਲਟਰ ਲਿਆਉਣ 'ਤੇ ਕੰਮ ਕਰ ਰਹੀ ਹੈ। ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ 'ਤੇ ਵੈੱਬ ਯੂਜ਼ਰਸ ਲਈ ਚੈਟ ਫਿਲਟਰ ਰੋਲਆਊਟ ਕੀਤਾ ਜਾ ਰਿਹਾ ਹੈ।
ਕੀ ਹੈ ਚੈਟ ਫਿਲਟਰ ਫੀਚਰ?: ਚੈਟ ਫਿਲਟਰ ਦੇ ਨਾਲ ਵਟਸਐਪ ਯੂਜ਼ਰਸ ਨੂੰ ਵਟਸਐਪ ਦੀਆ ਸਾਰੀਆ ਚੈਟਾਂ ਇਕੱਠੀਆਂ ਨਜ਼ਰ ਆਉਣ ਦੀ ਜਗ੍ਹਾਂ ਅਲੱਗ-ਅਲੱਗ ਸ਼੍ਰੈਣੀ 'ਚ ਨਜ਼ਰ ਆਉਣਗੀਆ। ਵਟਸਐਪ 'ਤੇ ਹੁਣ ਸਾਰੀਆ ਚੈਟਾਂ ਟੈਬ ਦੇ ਨਾਲ ਰੀਡ-ਅਨਰੀਡ ਹੀ ਨਹੀਂ, ਸਗੋ ਗਰੁੱਪ ਅਤੇ ਵਿਅਕਤੀਗਤ ਚੈਟਾਂ ਵੀ ਨਜ਼ਰ ਆਉਦੀਆਂ ਹਨ। ਚੈਟ ਫਿਲਟਰ ਦੇ ਨਾਲ ਯੂਜ਼ਰਸ ਵਟਸਐਪ ਚੈਟਾਂ ਨੂੰ All, Unread, Contacts ਅਤੇ Groups ਸ਼੍ਰੈਣੀ 'ਚ ਚੈਕ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੇ ਫੀਚਰ ਨੂੰ ਵੈੱਬ ਤੋਂ ਪਹਿਲਾ ਐਂਡਰਾਈਡ ਯੂਜ਼ਰਸ ਲਈ ਲਿਆਂਦੇ ਜਾਣ ਦੀ ਜਾਣਕਾਰੀ ਮਿਲੀ ਸੀ। ਹਾਲਾਂਕਿ, ਹੁਣ ਤੱਕ ਐਂਡਰਾਈਡ ਯੂਜ਼ਰਸ ਲਈ ਚੈਟ ਫਿਲਟਰ ਨੂੰ ਰੋਲਆਊਟ ਨਹੀਂ ਕੀਤਾ ਗਿਆ ਹੈ।