ਪੰਜਾਬ

punjab

ETV Bharat / science-and-technology

Chandrayaan 3: ਚੰਦਰਮਾਂ ਦੇ ਪੱਧਰ 'ਤੇ ਉੱਤਰੇ ਪ੍ਰਗਿਆਨ ਰੋਵਰ ਦਾ ਵੀਡੀਓ ਆਇਆ ਸਾਹਮਣੇ

ਇਸਰੋ ਨੇ ਅੱਜ ਚੰਦਰਯੋਨ-3 ਦੁਆਰਾ ਭੇਜੇ ਗਏ ਚੰਦ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵਿਕਰਮ ਲੈਂਡਰ ਦੇ ਚੰਦਰਮਾਂ 'ਤੇ ਉੱਤਰਨ ਤੋਂ ਬਾਅਦ ਲੈਂਡਰ ਤੋਂ ਪ੍ਰਗਿਆਨ ਰੋਵਰ ਦੇ ਨਿਕਲਣ ਦਾ ਵੀਡੀਓ ਸਾਹਮਣੇ ਆਇਆ ਹੈ।

Chandrayaan 3
Chandrayaan 3

By ETV Bharat Punjabi Team

Published : Aug 25, 2023, 1:59 PM IST

ਹੈਦਰਾਬਾਦ: ਇਸਰੋ ਨੇ ਚੰਦਰਮਾਂ 'ਤੇ ਉੱਤਰਨ ਤੋਂ ਬਾਅਦ ਵੀਰਵਾਰ ਨੂੰ ਵਿਕਰਮ ਲੈਂਡਰ ਤੋਂ ਪ੍ਰਗਿਆਨ ਰੋਵਰ ਕੱਢਿਆ ਸੀ। ਅੱਜ ਉਸਦਾ ਵੀਡੀਓ ਇਸਰੋ ਵੱਲੋ ਜਾਰੀ ਕੀਤਾ ਗਿਆ ਹੈ। ਇਸਰੋ ਨੇ X 'ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਅਤੇ ਦੱਸਿਆਂ ਕਿ ਕਿਵੇਂ ਚੰਦਰਯਾਨ-3 ਰੋਵਰ ਲੈਂਡਰ ਤੋਂ ਚੰਦਰਮਾਂ ਦੇ ਪੱਧਰ ਤੱਕ ਉੱਤਰਿਆ। ਇਸ ਨਾਲ ਜੁੜੇ ਇੱਕ ਹੋਰ ਵੀਡੀਓ ਨੂੰ ਸ਼ੇਅਰ ਕਰਕੇ ਲਿਖਿਆ," ਲੈਂਡਰ ਇਮੇਜਰ ਕੈਮਰੇ ਨੇ ਟਚਡਾਊਨ ਤੋਂ ਠੀਕ ਪਹਿਲਾ ਚੰਦਰਮਾਂ ਦੀ ਤਸਵੀਰ ਕਿਵੇਂ ਕਲਿੱਕ ਕੀਤੀ।

ਚੰਦਰਮਾਂ ਦੇ ਪੱਧਰ 'ਤੇ ਉੱਤਰੇ ਪ੍ਰਗਿਆਨ ਰੋਵਰ ਦਾ ਵੀਡੀਓ ਆਇਆ ਸਾਹਮਣੇ: ਇਸਰੋ ਨੇ ਚੰਦਰਯਾਨ-3 ਮਿਸ਼ਨ ਦੇ ਰੋਵਰ ਪ੍ਰਗਿਆਨ ਦਾ ਲੈਂਡਰ ਵਿਕਰਮ ਤੋਂ ਚੰਦਰਮਾਂ ਦੇ ਪੱਧਰ ਤੱਕ ਰੋਲ ਕਰਨ ਦਾ ਇੱਕ ਵੀਡੀਓ ਜਾਰੀ ਕੀਤਾ। ਜਿਸਨੂੰ ਲੈਂਡਰ ਇਮੇਜਰ ਕੈਮਰੇ ਦੁਆਰਾ ਦੇਖਿਆ ਗਿਆ। ਰਾਸ਼ਟਰੀ ਪੁਲਾੜ ਏਜੰਸੀ ਦੁਆਰਾ X 'ਤੇ ਪੋਸਟ ਕੀਤੇ ਗਏ ਵੀਡੀਓ ਦੇ ਸੰਦੇਸ਼ 'ਚ ਕਿਹਾ ਗਿਆ ਹੈ ਅਤੇ ਇਹ ਵੀ ਦੱਸਿਆਂ ਗਿਆ ਹੈ ਕਿ ਚੰਦਰਯਾਨ-3 ਰੋਵਰ ਲੈਂਡਰ ਤੋਂ ਚੰਦਰਮਾਂ ਦੇ ਪੱਧਰ ਤੱਕ ਕਿਵੇਂ ਪਹੁੰਚਿਆਂ।

ਇਸਰੋ ਨੇ ਚੰਦਰਯਾਨ-2 ਦੇ ਲੈਂਡਰ ਦੀ ਤਸਵੀਰ ਵੀ ਕੀਤੀ ਜਾਰੀ: ਇਸਰੋ ਨੇ ਚੰਦਰਮਾਂ ਦੇ ਪੱਧਰ 'ਤੇ ਸੌਫ਼ਟ ਲੈਡਿੰਗ ਤੋਂ ਬਾਅਦ ਚੰਦਰਯਾਨ-2 ਦੀ OHRC ਦੁਆਰਾ ਲਈ ਗਈ ਤਸਵੀਰ ਵੀ ਜਾਰੀ ਕੀਤੀ। ਚੰਦਰਯਾਨ-2 ਨੇ ਚੰਦਰਯਾਨ-3 ਲੈਂਡਰ ਦਾ ਫੋਟੋਸ਼ੂਟ ਕੀਤਾ। ਚੰਦਰਯਾਨ-2 ਦਾ OHRC ਵਰਤਮਾਨ ਵਿੱਚ ਚੰਦਰਮਾਂ ਦੇ ਚਾਰੋ ਪਾਸੇ ਕਿਸੇ ਕੋਲ ਮੌਜ਼ੂਦ ਸਭ ਤੋਂ ਵਧੀਆਂ Resolution ਵਾਲਾ ਕੈਮਰਾ ਚੰਦਰਮਾਂ ਨੂੰ ਦੇਖਦਾ ਹੈ।

ਚੰਦਰਯਾਨ-2 ਕਦੋ ਕੀਤਾ ਗਿਆ ਸੀ ਲਾਂਚ: ਚੰਦਰਯਾਨ-2 ਨੂੰ 2019 'ਚ ਲਾਂਚ ਕੀਤਾ ਗਿਆ ਸੀ। ਚੰਦਰਯਾਨ-2 ਚੰਦਰਮਾਂ 'ਤੇ ਚੱਕਰ ਲਗਾ ਰਿਹਾ ਹੈ। ਪ੍ਰਗਿਆਨ ਰੋਵਰ ਦੇ ਨਾਲ ਵਿਕਰਮ ਲੈਂਡਰ ਬੁੱਧਵਾਰ ਨੂੰ ਇਸ ਮਕਸਦ ਲਈ ਚੰਦਰਮਾਂ ਦੇ ਪੱਧਰ 'ਤੇ ਉੱਤਰਿਆਂ। ਲੈਂਡਿੰਗ ਦੇ ਕੁਝ ਘੰਟੇ ਬਾਅਦ 26 ਕਿੱਲੋਗ੍ਰਾਮ ਦਾ ਛੇ ਪਹੀਆਂ ਵਾਲਾ ਰੋਵਰ ਲੈਂਡਰ ਦੇ ਪੇਟ ਤੋਂ ਬਾਹਰ ਨਿਕਲਿਆ। ਇਸਰੋ ਨੇ ਵੀਰਵਾਰ ਨੂੰ ਕਿਹਾ ਸਾਰੀਆਂ ਗਤੀਵਿਧੀਆਂ ਨਿਰਧਾਰਤ ਸਮੇਂ 'ਤੇ ਹੈ।

ਭਾਰਤ ਨੇ ਰਚਿਆ ਇਤਿਹਾਸ: ਭਾਰਤ ਨੇ ਬੁੱਧਵਾਰ ਨੂੰ ਤੀਜੇ ਮਾਨਵ ਰਹਿਤ ਚੰਦਰਮਾ ਮਿਸ਼ਨ ਦੇ ਲੈਂਡਰ ਮਾਡਿਊਲ ਨੇ ਨਿਰਦੋਸ਼ ਸੌਫਟ-ਲੈਂਡਿੰਗ ਕਰਕੇ ਇਤਿਹਾਸ ਰਚਿਆ। ਭਾਰਤ ਇਹ ਉਪਲਬਧੀ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਅਤੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ।

ABOUT THE AUTHOR

...view details