ਹੈਦਰਾਬਾਦ: ਭਾਰਤ ਦੇ ਅਭਿਲਾਸ਼ੀ ਮਿਸ਼ਨ ਮੂਨ ਦੇ ਤਹਿਤ ਚੰਦਰਯਾਨ -3 ਪੰਜਵੇ ਅਤੇ ਆਖਰੀ ਚੱਕਰ ਵਿੱਚ ਪ੍ਰਵੇਸ਼ ਕਰ ਗਿਆ ਹੈ ਅਤੇ ਹੁਣ ਲੈਂਡਰ ਵਿਕਰਮ ਤੋਂ ਅਲੱਗ ਹੋਣ ਦਾ ਪ੍ਰੋਸੈਸ ਵੀ ਸ਼ੁਰੂ ਹੈ। ਇਸਰੋ ਨੇ ਦੱਸਿਆ ਸੀ ਕਿ ਲੈਂਡਰ 17 ਅਗਸਤ ਦੀ ਸਵੇਰ ਨੂੰ ਅਲੱਗ ਹੋਵੇਗਾ। ਜਿਸ ਤੋਂ ਬਾਅਦ ਹੁਣ ਪ੍ਰੋਪਲਸ਼ਨ ਮੋਡੀਊਲ ਅਤੇ ਵਿਕਰਮ ਲੈਂਡਰ ਅਲੱਗ ਹੋਣ ਲਈ ਤਿਆਰ ਹੈ। ਹੁਣ ਚੰਦ 'ਤੇ ਭਾਰਤ ਦੇ ਚੰਦਰਯਾਨ-3 ਦੀ ਲੈਂਡਿੰਗ ਹੋਣ 'ਚ ਕੁਝ ਹੀ ਦਿਨ ਬਾਕੀ ਹਨ।
Dboost ਤੋਂ ਗੁਜ਼ਰੇਗਾ ਲੈਂਡਰ:ਇਸਦੇ ਅੱਗੇ ਦੇ ਪ੍ਰੋਸੈਸ ਦੀ ਗੱਲ ਕੀਤੀ ਜਾਵੇ, ਤਾਂ ਅਲੱਗ ਹੋਣ ਤੋਂ ਬਾਅਦ ਲੈਂਡਰ ਵਿਕਰਮ ਨੂੰ 30 ਕਿੱਲੋਮੀਟਰ ਦੇ ਨਜ਼ਦੀਕੀ ਬਿੰਦੂ ਅਤੇ 100 ਕਿੱਲੋਮੀਟਰ ਦੇ ਸਭ ਤੋਂ ਦੂਰ ਬਿੰਦੂ ਵਾਲੇ ਚੱਕਰ ਵਿੱਚ ਸਥਾਪਿਤ ਕਰਨ ਲਈ Dboost ਤੋਂ ਗੂਜ਼ਰਨਾ ਹੋਵੇਗਾ। ਇਸ ਚੱਕਰ 'ਚ ਪਹੁੰਚਣ ਤੋਂ ਬਾਅਦ 23 ਅਗਸਤ ਨੂੰ ਚੰਦ ਦੇ ਦੱਖਣੀ ਖੇਤਰ 'ਚ ਸੌਫਟ ਲੈਂਡਿੰਗ ਦੀ ਕੋਸ਼ਿਸ਼ ਹੋਵੇਗੀ। ਇਸਰੋ ਵਿਗਿਆਨੀ ਦਾ ਮੰਨਣਾ ਹੈ ਕਿ ਇਸ ਵਾਰ ਲੈਂਡਰ ਵਿਕਰਮ ਸਫ਼ਲਤਾਪੂਰਵਕ ਚੰਦ ਦੇ ਪੱਧਰ 'ਤੇ ਲੈਂਡ ਹੋ ਜਾਵੇਗਾ।
ਚੰਦ ਦੇ ਕਰੀਬ ਪਹੁੰਚਿਆਂ ਚੰਦਰਯਾਨ-3: ਇਸਰੋ ਵੱਲੋ ਟਵੀਟ ਕਰਕੇ ਦੱਸਿਆ ਗਿਆ ਸੀ ਕਿ ਚੰਦਰਮਾਂ ਦੀ 153 ਕਿੱਲੋਮੀਟਰ X 163 ਕਿੱਲੋਮੀਟਰ ਦੇ ਚੱਕਰ ਵਿੱਚ ਚੰਦਰਯਾਨ-3 ਸਥਾਪਿਤ ਹੋ ਗਿਆ। ਇਸਦਾ ਪਹਿਲਾ ਤੋਂ ਹੀ ਅੰਦਾਜ਼ਾ ਲਗਾਇਆ ਗਿਆ ਸੀ। ਇਸਦੇ ਨਾਲ ਹੀ ਚੰਦਰਮਾਂ ਦੀ ਸੀਮਾ ਵਿੱਚ ਪ੍ਰਵੇਸ਼ ਦੀ ਪ੍ਰਕਿਰੀਆਂ ਪੂਰੀ ਹੋ ਗਈ ਹੈ।" ਚੰਦਰਯਾਨ-3 ਨੇ 14 ਜੁਲਾਈ ਨੂੰ ਲਾਂਚਿੰਗ ਦੇ ਬਾਅਦ ਪੰਜ ਅਗਸਤ ਨੂੰ ਚੰਦਰਮਾਂ ਦੇ ਚੱਕਰ 'ਚ ਪ੍ਰਵੇਸ਼ ਕੀਤਾ ਸੀ। ਇਸ ਤੋਂ ਬਾਅਦ ਇਸਨੇ ਛੇ, ਨੌ ਅਤੇ 14 ਅਗਸਤ ਨੂੰ ਚੰਦਰਮਾਂ ਦੇ ਅਗਲੇ ਚੱਕਰ 'ਚ ਪ੍ਰਵੇਸ਼ ਕੀਤਾ ਅਤੇ ਚੰਦ ਦੇ ਹੋਰ ਕਰੀਬ ਪਹੁੰਚਦਾ ਗਿਆ।
ISRO Chairman S Somnath ਨੇ ਲੈਂਡਿੰਗ ਨੂੰ ਲੈ ਕੇ ਦਿੱਤੀ ਜਾਣਕਾਰੀ: ISRO Chairman S Somnath ਨੇ ਲੈਂਡਿੰਗ ਨੂੰ ਲੈ ਕੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਲੈਂਡਿੰਗ ਦਾ ਸਭ ਤੋਂ ਜ਼ਰੂਰੀ ਹਿੱਸਾ ਲੈਂਡਰ ਦੀ ਗਤੀ ਨੂੰ 30 ਕਿੱਲੋਮੀਟਰ ਦੀ ਉਚਾਈ ਤੋਂ ਆਖਰੀ ਲੈਂਡਿੰਗ ਤੱਕ ਲਿਆਉਣ ਦੀ ਪ੍ਰਕਿਰੀਆਂ ਹੈ। ਜੇਕਰ 23 ਅਗਸਤ ਨੂੰ ਲੈਂਡਰ ਚੰਦਰਮਾਂ ਦੇ ਪੱਧਰ 'ਤੇ ਸੌਫ਼ਟ ਲੈਂਡਿੰਗ ਕਰਦਾ ਹੈ, ਤਾਂ ਇਹ ਭਾਰਤ ਦੀ ਵੱਡੀ ਕਾਮਯਾਬੀ ਹੋਵੇਗੀ।